paytm ਨੇ ਸ਼ੁਰੂ ਕੀਤੀ ਨਵੀਂ ਸਰਵਿਸ, ਲਾਂਚ ਕੀਤਾ ਕ੍ਰੈਡਿਟ ਕਾਰਡ

05/14/2019 1:17:45 PM

ਨਵੀਂ ਦਿੱਲੀ—ਭਾਰਤ 'ਚ ਡਿਜੀਟਲਾਈਜੇਸ਼ਨ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਦੇਸ਼ 'ਚ ਲੋਕ ਆਨਲਾਈਨ ਟਰਾਂਸਜੈਕਸ਼ਨ, ਨੈੱਟ ਬੈਂਕਿੰਗ, ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਵਰਗੀਆਂ ਸੇਵਾਵਾਂ ਦੀ ਜ਼ਿਆਦਾ ਵਰਤੋਂ ਕਰਨ ਲੱਗੇ ਹਨ। ਹੁਣ ਇਸ ਸਮੇਂ 'ਚ ਮੋਬਾਇਲ ਪੇਮੈਂਟ ਕੰਪਨੀ ਪੇ.ਟੀ.ਐੱਮ. ਨੇ ਸਿਟੀ ਬੈਂਕ ਦੇ ਨਾਲ ਮਿਲ ਕੇ ਕ੍ਰੈਡਿਟ ਕਾਰਡ ਲਾਂਚ ਕੀਤਾ ਹੈ।

 

ਪੇ.ਟੀ.ਐੱਮ. ਛੇਤੀ ਵੀਜ਼ਾ ਡੈਬਿਟ ਕਾਰਡ ਵੀ ਸ਼ੁਰੂ ਕਰ ਸਕਦਾ ਹੈ: ਕੰਪਨੀ ਛੇਤੀ ਹੀ ਡੈਬਿਟ ਕਾਰਡ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਪੇ.ਟੀ.ਐੱਮ. ਬੈਂਕ ਦੇ ਤਹਿਤ ਅਕਾਊਂਟ ਖੋਲ੍ਹਣ ਵਾਲੇ ਖਾਤਾਧਾਰਕਾਂ ਨੂੰ ਹੁਣ ਤੱਕ ਡਿਜੀਟਲ ਡੈਬਿਟ ਕਾਰਡਸ ਉਪਲੱਬਧ ਕਰਵਾਇਆ ਜਾ ਰਿਹਾ ਹੈ ਪਰ ਛੇਤੀ ਹੀ ਹੁਣ ਗਾਹਕਾਂ ਨੂੰ ਫਿਜ਼ੀਕਲ ਡੈਬਿਟ ਕਾਰਡ ਮੁਹੱਈਆ ਕਰਵਾਉਣ ਦੀ ਪਹਿਲ ਸ਼ੁਰੂ ਹੋ ਗਈ ਹੈ।

 

Aarti dhillon

This news is Content Editor Aarti dhillon