paytm ਪੇ ''ਤੇ ਕਿਸੇ ਵੀ QR ਕੋਡ ਨਾਲ UPI ਭੁਗਤਾਨ

09/08/2019 10:18:42 AM

ਨਵੀਂ ਦਿੱਲੀ—ਡਿਜੀਟਲ ਭੁਗਤਾਨ ਕੰਪਨੀ ਨੇ ਆਪਣੇ ਉਪਭੋਗਤਾਵਾਂ ਨੂੰ ਕਿਸੇ ਵੀ ਭੁਗਤਾਨ ਪਲੇਟਫਾਰਮ ਦੇ ਕਿਊ.ਆਰ. ਕੋਡ ਦੇ ਮਾਧਿਅਮ ਨਾਲ ਯੂ.ਪੀ.ਆਈ. ਭੁਗਤਾਨ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਪੀ.ਟੀ.ਐੱਮ. ਨੇ ਐਤਵਾਰ ਨੂੰ ਇਥੇ ਜਾਰੀ ਬਿਆਨ 'ਚ ਕਿਹਾ ਕਿ ਉਹ ਆਫਲਾਈਨ ਰਿਟੇਲ ਸਟੋਰ 'ਤੇ ਡਿਜੀਟਲ ਭੁਗਤਾਨ ਨੂੰ ਵਾਧਾ ਦੇਣ ਲਈ ਹਮੇਸ਼ਾ ਯਤਨਸ਼ੀਲ ਹੈ ਅਤੇ ਹੁਣ ਇਸ ਕੜ੍ਹੀ 'ਚ ਉਪਭੋਗਤਾਵਾਂ ਨੂੰ ਭੀਮ ਯੂ.ਪੀ.ਆਈ., ਗੂਗਲ ਪੇ ਵਰਗੇ ਭੁਗਤਾਨ ਪਲੇਟਫਾਰਮ ਦੇ ਕਿਊ.ਆਰ. ਕੋਡ ਨੂੰ ਸਕੈਨ ਕਰਕੇ ਭੁਗਤਾਨ ਕੀਤਾ ਜਾ ਸਕਦਾ ਹੈ। ਉਸ ਨੇ ਕਿਹਾ ਕਿ ਇਸ ਲਈ ਐਪ 'ਤੇ ਇਕ ਕਵਿਕ ਗਾਈਡ ਵੀ ਦਿੱਤਾ ਗਿਆ ਹੈ ਜਿਸ 'ਚ ਕਿਊ.ਆਰ. ਕੋਡ ਸਕੈਨਰ ਦੀ ਵਰਤੋਂ ਤੋਂ ਲੈ ਕੇ ਯੂ.ਪੀ.ਆਈ. ਭੁਗਤਾਨ ਤੱਕ ਦੇ ਬਾਰੇ 'ਚ ਦੱਸਿਆ ਗਿਆ ਹੈ।

Aarti dhillon

This news is Content Editor Aarti dhillon