Paytm ਪੇਮੈਂਟਸ ਬੈਂਕ ਦਾ ਸ਼ੁੱਧ ਲਾਭ ਵਿੱਤੀ ਸਾਲ 2019-20 ''ਚ 55 ਫੀਸਦੀ ਵਧਿਆ

06/10/2020 1:06:53 AM

ਨਵੀਂ ਦਿੱਲੀ-ਪੇ.ਟੀ.ਐੱਮ. ਪੇਮੈਂਟਸ ਬੈਂਕ ਲਿਮਟਿਡ ਨੇ ਮੰਗਲਵਾਰ ਨੂੰ ਕਿਹਾ ਕਿ ਵਿੱਤੀ ਸਾਲ 2019-20 'ਚ ਉਸ ਦਾ ਸ਼ੁੱਧ ਲਾਭ ਇਸ ਤੋਂ ਪਿਛਲੇ ਵਿੱਤੀ ਸਾਲ ਦੇ 19.2 ਕਰੋਡ ਰੁਪਏ ਦੇ ਮੁਕਾਬਲੇ 55 ਫੀਸਦੀ ਤੋਂ ਜ਼ਿਆਦਾ ਵਧ ਕੇ 29.8 ਕਰੋੜ ਰੁਪਏ ਹੋ ਗਿਆ। ਪੇਮੈਂਟ ਬੈਂਕ ਨੇ ਕਿਹਾ ਕਿ ਇਸ ਦੌਰਾਨ ਉਸ ਦੀ ਸਾਲਾਨਾ ਆਮਦਨ ਵਧ ਕੇ 2,100 ਕਰੋੜ ਰੁਪਏ ਹੋ ਗਈ, ਜੋ ਇਸ ਤੋਂ ਪਿਛਲੇ ਸਾਲ 'ਚ 1,668 ਕਰੋੜ ਰੁਪਏ ਸੀ। ਪੇਮੈਂਟ ਬੈਂਕ ਨੇ ਕਿਹਾ ਕਿ ਛੋਟੇ ਸ਼ਹਿਰਾਂ ਅਤੇ ਕਸਬਿਆਂ 'ਚ ਗਾਹਕ ਵਧਣ ਕਾਰਣ ਉਸ ਦੇ ਕਾਰੋਬਾਰ 'ਚ ਵਾਧਾ ਹੋਇਆ।

ਹਰੇਕ ਬੈਂਕ ਦੇ ਮੈਨੇਜਿੰਗ ਡਾਇਰੈਕਰਟ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਤੀਸ਼ ਗੁਪਤਾ ਨੇ ਕਿਹਾ ਕਿ ਅਸੀਂ ਡਿਜ਼ੀਟਲ ਬੈਂਕਿੰਗ 'ਚ ਭਾਰਤ 'ਚ ਲਗਾਤਾਰ ਸਭ ਤੋਂ ਅੱਗੇ ਚੱਲ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੌਰਾਨ ਉਨ੍ਹਾਂ ਦੇ ਬੈਂਕ ਨੇ ਨਵੇਂ ਖਾਤੇਧਾਰਕਾਂ ਨੂੰ ਜੋੜਨ, ਬਚਤ ਖਾਤੇ ਖੋਲ੍ਹਣ, ਮਿਆਦ ਜਮ੍ਹਾ 'ਤੇ ਵਧੀਆ ਕੰਮ ਕੀਤਾ। ਕੰਪਨੀ ਨਵੇਂ-ਨਵੇਂ ਉਤਪਾਦਾਂ ਅਤੇ ਤਰੀਕੇ ਨਾਲ ਦੇਸ਼ 'ਚ ਜ਼ਿਆਦਾ ਤੋਂ ਜ਼ਿਆਦਾ ਆਮ ਲੋਕਾਂ ਨੂੰ ਬੈਂਕਿੰਗ ਸੇਵਾਵਾਂ ਨਾਲ ਜੋੜਨ 'ਤੇ ਧਿਆਨ ਦੇ ਰਹੀ ਹੈ।

Karan Kumar

This news is Content Editor Karan Kumar