Paytm ਮਾਲ ਨੇ ਜੋਡ਼ੇ 30,000 ਨਵੇਂ ਰਿਟੇਲਰ

10/04/2019 11:29:14 AM

ਨਵੀਂ ਦਿੱਲੀ — ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਆਨਲਾਈਨ ਮਾਰਕੀਟਪਲੇਸ ਪੇਅ ਟੀ. ਐੱਮ. ਮਾਲ ਨੇ ਆਪਣੇ ਖਪਤਕਾਰਾਂ ਨੂੰ ਸਥਾਨਕ ਪੱਧਰ ’ਤੇ ਵਸਤਾਂ ਦੀ ਖਰੀਦ ਆਸਾਨ ਕਰਵਾਉਣ ਲਈ 30,000 ਨਵੇਂ ਰਿਟੇਲਰ ਜੋਡ਼ੇ ਹਨ। ਕੰਪਨੀ ਨੇ ਕਿਹਾ ਕਿ ਦੀਵਾਲੀ ਨੂੰ ਆਫਲਾਈਨ ਹਿੱਸੇਦਾਰਾਂ ਲਈ ਵੱਡਾ ਅਤੇ ਬਿਹਤਰ ਬਣਾਉਣ ਦਾ ਟੀਚਾ ਲੈ ਕੇ ਕੰਮ ਕੀਤਾ ਜਾ ਰਿਹਾ ਹੈ। ਕਾਰੋਬਾਰ ਨੂੰ ਵਧਾਉਣ ’ਚ ਮਦਦ ਕਰਨ ਵਾਲੇ ਰਿਟੇਲਰਾਂ ਲਈ ਕੰਪਨੀ ਨੇ ਕਈ ਯੋਜਨਾਵਾਂ ਬਣਾਈਆਂ ਹਨ।

ਪੇਅ ਟੀ. ਐੱਮ. ਮਾਲ ਵੱਡੇ ਸ਼ਹਿਰਾਂ ਤੋਂ ਬਾਹਰ ਦੇ ਬਾਜ਼ਾਰ ’ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਇਹ ਮਹਾਨਗਰੀ ਖੇਤਰ ਇਸ ਦੇ ਕਾਰੋਬਾਰ ’ਚ 35 ਫੀਸਦੀ ਦਾ ਯੋਗਦਾਨ ਕਰਦੇ ਹਨ, ਬਾਕੀ ਕਾਰੋਬਾਰ ਛੋਟੇ ਸ਼ਹਿਰਾਂ ਅਤੇ ਕਸਬਿਆਂ ਤੋਂ ਆਉਂਦਾ ਹੈ। ਕੰਪਨੀ ਨੇ ਕਿਹਾ ਕਿ ਨਵੇਂ ਰਿਟੇਲਰਾਂ ਦੇ ਸਟੋਰ ਪੇਅ ਟੀ. ਐੱਮ. ਮਾਲ ਐਪ, ਇਨ-ਸਟੋਰ ਪਿਕ-ਅਪ, ਲੋਕਲ ਡਲਿਵਰੀ ਅਤੇ ਐਕਸਕਲੂਸਿਵ ਬਰਾਂਡ ਵਾਊਚਰਾਂ ’ਤੇ ਕੈਟਲਾਗ ਪੇਸ਼ ਕਰ ਰਹੇ ਹਨ।