Paytm ਨੇ ਸ਼ੇਅਰ ਵਿਕਰੀ ਲਈ ਦਸਤਾਵੇਜ਼ ਜਮ੍ਹਾ ਕਰਨ ਦੀ ਮਿਆਦ 30 ਜੂਨ ਤੱਕ ਵਧਾਈ

06/24/2021 7:30:57 PM

ਨਵੀਂ ਦਿੱਲੀ (ਭਾਸ਼ਾ) – ਡਿਜੀਟਲ ਭੁਗਤਾਨ ਅਤੇ ਵਿੱਤੀ ਸੇਵਾ ਖੇਤਰ ਦੀ ਕੰਪਨੀ ਪੇਅ. ਟੀ. ਐੱਮ. ਨੇ ਅਜਿਹੇ ਸ਼ੇਅਰਧਾਰਕਾਂ, ਕਰਮਚਾਰੀਆਂ ਅਤੇ ਸਾਬਕਾ ਕਰਮਚਾਰੀਆਂ ਲਈ ਆਪਣੇ ਦਸਤਾਵੇਜ਼ ਜਮ੍ਹਾ ਕਰਵਾਉਣ ਦੀ ਲਿਮਿਟ 30 ਜੂਨ ਤੱਕ ਵਧਾ ਦਿੱਤੀ ਹੈ, ਜੋ ਕੰਪਨੀ ਦੇ ਪ੍ਰਸਤਾਵਿਤ ਸ਼ੁਰੂਆਤੀ ਜਨਤਕ ਮੁੱਦੇ (ਆਈ. ਪੀ. ਓ.) ਵਿਚ ਆਪਣੇ ਸ਼ੇਅਰ ਵੇਚਣਾ ਚਾਹੁੰਦੇ ਹਨ।

ਪੇਅ. ਟੀ. ਐੱਮ. ਬ੍ਰਾਂਡ ਨਾਂ ਦੇ ਤਹਿਤ ਸੇਵਾਵਾਂ ਦੀ ਆਪ੍ਰੇਟਿੰਗ ਕਰਨ ਵਾਲੀ ਵਨ 97 ਕਮਿਊਨੀਕੇਸ਼ਨਸ ਆਪਣਾ ਆਈ. ਪੀ. ਓ. ਲਿਆਉਣ ਦੀ ਯੋਜਨਾ ਬਣਾ ਰਹੀ ਹੈ, ਜਿਸ ਦਾ ਤਹਿਤ ਨਵੇਂ ਇਕਵਿਟੀ ਸ਼ੇਅਰ ਜਾਰੀ ਕਰਨ ਅਤੇ ਮੌਜੂਦਾ ਸ਼ੇਅਰਧਾਰਕਾਂ ਦੇ ਸ਼ੇਅਰਾਂ ਦੀ ਵਿਕਰੀ ਦਾ ਪ੍ਰਸਤਾਵ ਸ਼ਾਮਲ ਹੈ। ਪੇਅ. ਟੀ. ਐੱਮ. ਨੇ ਆਪਣੇ ਸ਼ੇਅਰਧਾਰਕਾਂ ਨੂੰ ਕਿਹਾ ਕਿ ਮੌਜੂਦਾ ਹਾਲਾਤ ਕਾਰਨ ਸ਼ੇਅਰਧਾਰਕਾਂ ਨੂੰ ਵਧੇਰੇ ਸਮਾਂ ਦੇਣ ਲਈ ਸਾਰੇ ਦਸਤਾਵੇਜ਼ਾਂ ਨੂੰ ਜਮ੍ਹਾ ਕਰਨ ਦੀ ਆਖਰੀ ਮਿਤੀ 22 ਜੂਨ 2021 ਤੋਂ ਵਧਾ ਕੇ 30 ਜੂਨ 2021 ਕੀਤੀ ਜਾ ਰਹੀ ਹੈ।

Harinder Kaur

This news is Content Editor Harinder Kaur