ਭਾਰਤ ’ਚ ਬੰਦ ਹੋਇਆ ਪੇਅ-ਪਾਲ, 1 ਅਪ੍ਰੈਲ ਤੋਂ ਐਲਨ ਮਸਕ ਦੀ ਕੰਪਨੀ ਸਮੇਟੇਗੀ ਕਾਰੋਬਾਰ

02/07/2021 10:12:57 AM

ਨਵੀਂ ਦਿੱਲੀ (ਇੰਟ.) - ਇਲੈਕਟ੍ਰਾਨਿਕ ਪੇਮੈਂਟ ਦੇ ਖੇਤਰ ’ਚ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਪੇਅ-ਪਾਲ ਭਾਰਤ ਤੋਂ ਆਪਣਾ ਬੋਰੀ-ਬਿਸਤਰਾ ਬੰਨ੍ਹਣ ਨੂੰ ਤਿਆਰ ਹੈ। ਮਸ਼ਹੂਰ ਕਾਰੋਬਾਰੀ ਐਲਨ ਮਸਕ ਦੀ ਕੰਪਨੀ ਪੇਅ-ਪਾਲ ਨੇ 1 ਅਪ੍ਰੈਲ ਤੋਂ ਭਾਰਤ ’ਚ ਘਰੇਲੂ ਭੁਗਤਾਨ ਕਾਰੋਬਾਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਪੇਅ-ਪਾਲ ਹੋਲਡਿੰਗਸ ਇੰਕ ਨੇ ਇਕ ਬਿਆਨ ’ਚ ਆਪਣੇ ਇਸ ਕਦਮ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਧੜੱਲੇ ਨਾਲ ਵਧ ਰਿਹੈ ਫਰਜ਼ੀ ਕਾਰ ਬੀਮੇ ਦਾ ਧੰਦਾ, ਜਾਣੋ ਕਿਤੇ ਤੁਹਾਡਾ ਬੀਮਾ ਵੀ ਨਕਲੀ ਤਾਂ ਨਹੀਂ

ਅਮਰੀਕਾ ’ਚ ਕੈਲੀਫੋਰਨੀਆ ਦੇ ਆਈ. ਟੀ. ਹੱਬ ਸੈਨ ਜੋਸ ਸਥਿਤ ਮਸ਼ਹੂਰ ਕੰਪਨੀ ਪੇਅ-ਪਾਲ ਦੁਨੀਆ ਭਰ ’ਚ ਭੁਗਤਾਨ ਸੇਵਾਵਾਂ ਪ੍ਰਦਾਨ ਕਰਦੀ ਹੈ ਪਰ ਹੁਣ ਕੰਪਨੀ ਭਾਰਤ ’ਚ ਕਾਰੋਬਾਰ ਬੰਦ ਕਰੇਗੀ। ਕੰਪਨੀ ਮੁਤਾਬਕ ਭਾਰਤਕ ’ਚ ਕਾਰੋਬਾਰ ਖਤਮ ਕਰਨ ਤੋਂ ਬਾਅਦ ਵੀ ਪੇਅ-ਪਾਲ ਸਰਹੱਦ ਪਾਰ ਤੋਂ ਭੁਗਤਾਨ ਦੇ ਕਾਰੋਬਾਰ ’ਤੇ ਧਿਆਨ ਕੇਂਦਰਿਤ ਕਰੇਗਾ, ਜਿਸ ਦਾ ਅਰਥ ਹੈ ਕਿ ਵਿਦੇਸ਼ਾਂ ’ਚ ਰਹਿ ਰਹੇ ਗਾਹਕ ਹਾਲੇ ਵੀ ਸੇਵਾ ਦੀ ਵਰਤੋਂ ਕਰ ਕੇ ਭਾਰਤੀ ਵਪਾਰੀਆਂ ਨੂੰ ਭੁਗਤਾਨ ਕਰਨ ’ਚ ਸਮਰੱਥ ਹੋਣਗੇ।

ਇਹ ਵੀ ਪੜ੍ਹੋ : ਵੱਡਾ ਖੁਲਾਸਾ! ਮੋਟੀ ਤਨਖ਼ਾਹ ਲੈਣ ਵਾਲੇ ਲੱਖਾਂ ਲੋਕਾਂ ਦੇ PF ਖਾਤੇ 'ਚ ਜਮ੍ਹਾਂ ਹਨ 62 ਹਜ਼ਾਰ ਕਰੋੜ ਤੋਂ ਵੱਧ ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur