ਕੋਵਿਡ-19 ਕਾਰਨ ਮੌਤ ਦੇ 11,000 ਕਰੋੜ ਰੁਪਏ ਦੇ ਬੀਮਾ ਦਾਅਵਿਆਂ ਦਾ ਕੀਤਾ ਭੁਗਤਾਨ

10/27/2021 5:52:56 PM

ਮੁੰਬਈ - ਜੀਵਨ ਬੀਮਾ ਨਿਗਮ ਨੇ ਹੁਣ ਤੱਕ ਕੋਵਿਡ-19 ਨਾਲ ਹੋਈਆਂ ਮੌਤਾਂ ਦੇ 11,060.5 ਕਰੋੜ ਰੁਪਏ ਦੇ ਦਾਅਵਿਆਂ ਦਾ ਭੁਗਤਾਨ ਕੀਤਾ ਹੈ। ਇਸ ਦਾ ਵੱਡਾ ਹਿੱਸਾ ਇਸੇ ਵਿੱਤੀ ਸਾਲ ਵਿਚ ਦੇਣਾ ਪਿਆ ਹੈ ਜਦੋਂ ਦੇਸ਼ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਚਪੇਟ ਵਿਚ ਆਇਆ। ਬੀਮਾਕਰਤਾਵਾਂ ਦੇ ਸੰਗਠਨ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਵਲੋਂ ਇਕੱਠੇ ਕੀਤੇ ਆਂਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।

21 ਅਕਤੂਬਰ ਤੱਕ ਦੇ ਅੰਕੜਿਆਂ ਮੁਤਾਬਕ ਜੀਵਨ ਬੀਮਾ ਕੰਪਨੀਆਂ ਨੂੰ 1,30,000 ਤੋਂ ਜ਼ਿਆਦਾ ਬੀਮਾ ਕੰਪਨੀਆਂ ਨੂੰ ਮੌਤਾਂ ਦੇ ਦਾਅਵੇ ਮਿਲੇ ਹਨ। ਕੁੱਲ 12,948.98 ਕਰੋੜ ਰੁਪਏ ਦੇ ਦਾਅਵੇ ਸਾਹਮਣੇ ਆਏ ਸਨ ਜਿਨ੍ਹਾਂ ਵਿਚੋਂ ਸੰਖਿਆ ਦੇ ਹਿਸਾਬ ਨਾਲ 93.57 ਫ਼ੀਸਦੀ ਦਾਅਵੇ ਅਤੇ ਮੁੱਲ ਦੇ ਹਿਸਾਬ ਨਾਲ 85.42 ਫ਼ੀਸਦੀ ਦਾਅਵਿਆਂ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। 

ਵਿੱਤੀ ਸਾਲ 21 ਵਿਚ ਉਦਯੋਗ ਨੂੰ ਇਸ ਤਰ੍ਹਾਂ ਦੇ 1,644.56 ਕਰੋੜ ਰੁਪਏ ਦੇ 22,205 ਦਾਅਵੇ ਮਿਲੇ ਸਨ ਜਿਹੜੇ ਸਾਲ ਵਿਚ ਪ੍ਰੀਮੀਅਮ ਨਾਲ ਹੋਣ ਵਾਲੀ ਕੁੱਲ ਕਮਾਈ ਦਾ 0.3 ਫ਼ੀਸਦੀ ਹਨ। ਇਨ੍ਹਾਂ ਵਿਚੋਂ 21,854 ਦਾਅਵਿਆਂ ਦੇ 1,492.02 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।
ਕੋਵਿਡ-19 ਨਾਲ ਸਬੰਧਿਤ ਮੌਤ ਦੇ ਦਾਅਵਿਆਂ ਬੀਮਾਕਰਤਾਵਾਂ ਦੀ ਸਾਲਵੈਂਸੀ ਉੱਤੇ ਅਸਰ ਨਹੀਂ ਪਿਆ ਹੈ ਅਜਿਹੀ ਸਥਿਤੀ ਵਿਚ ਯਕੀਨੀ ਤੌਰ ਉੱਤੇ ਬੀਮਾ ਕੰਪਨੀਆਂ ਦੇ ਮੁਨਾਫ਼ੇ ਉੱਤੇ ਅਸਰ ਪਿਆ ਹੈ। 

Harinder Kaur

This news is Content Editor Harinder Kaur