ਹੁਣ ਆਵੇਗਾ ਚਿਪ ਵਾਲਾ ਈ-ਪਾਸਪੋਰਟ, ਮਈ 'ਚ ਸ਼ੁਰੂ ਹੋਵੇਗਾ ਪਾਇਲਟ ਪ੍ਰਾਜੈਕਟ, ਜਾਣੋ ਖ਼ਾਸੀਅਤ

04/01/2023 3:38:54 PM

ਨਵੀਂ ਦਿੱਲੀ- ਪਾਸਪੋਰਟ ਇਲੈਕਟ੍ਰੋਨਿਕ ਹੋਵੇਗਾ। ਇਹ ਈ-ਪਾਸਪੋਰਟ ਕਹਾਏਗਾ। ਬੁੱਕਲੇਟ 'ਚ ਚਿਪ ਲੱਗੀ ਹੋਵੇਗੀ, ਜਿਸ 'ਚ ਤੁਹਾਡਾ ਪੂਰਾ ਬਿਊਰਾ ਇਲੈਕਟ੍ਰੋਨਿਕ ਰੂਪ ਨਾਲ ਦਰਜ ਹੋਵੇਗਾ। ਇਸ ਨੂੰ ਕੰਪਿਊਟਰ ਸੈਂਸਰ ਦੇ ਕੋਲ ਲਿਆਉਣ ਨਾਲ ਬਿਊਰਾ ਸਕ੍ਰੀਨ 'ਤੇ ਖੁੱਲ੍ਹ ਜਾਵੇਗਾ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਈ-ਪਾਸਪੋਰਟ ਦਾ ਪਾਇਲਟ ਪ੍ਰਾਜੈਕਟ ਮਈ 'ਚ ਸ਼ੁਰੂ ਹੋਵੇਗਾ। 

ਇਹ ਵੀ ਪੜ੍ਹੋ- ਦੂਰਸੰਚਾਰ ਗਾਹਕਾਂ ਦੀ ਗਿਣਤੀ ਜਨਵਰੀ 'ਚ ਮਾਮੂਲੀ ਵਧ ਕੇ 117.07 ਕਰੋੜ 'ਤੇ : ਟਰਾਈ
ਪਾਇਲਟ ਪ੍ਰੋਜੈਕਟ 'ਚ 10 ਲੱਖ ਈ-ਪਾਸਪੋਰਟ ਜਾਰੀ ਕਰਨ ਦਾ ਟੀਚਾ ਹੈ। ਸ਼ੁਰੂਆਤ ਲਈ ਹਾਲੇ ਅਜਿਹੇ ਸੇਵਾ ਕੇਂਦਰਾਂ ਨੂੰ ਚੁਣਿਆ ਜਾ ਰਿਹਾ ਹੈ, ਜਿਥੇ ਘੱਟ ਪਾਸਪੋਰਟ ਜਾਰੀ ਹੁੰਦੇ ਹਨ, ਤਾਂ ਜੋ ਭੀੜ-ਭੜੱਕੇ ਵਾਲੇ ਕੇਂਦਰਾਂ 'ਤੇ ਕੰਮ ਪ੍ਰਭਾਵਿਤ ਨਾ ਹੋਵੇ। ਆਉਣ ਵਾਲੇ ਸਮੇਂ 'ਚ ਸਿਰਫ਼ ਈ-ਪਾਸਪੋਰਟ ਮਿਲਣਗੇ। ਇਸ ਨਾਲ ਯਾਤਰਾ ਆਸਾਨ ਹੋਵੇਗੀ। ਇਸ ਨਾਲ ਇੰਟਰਨੈਸ਼ਨਲ ਸਵਿਲ ਐਵੀਏਸ਼ਨ ਆਰਗੇਨਾਈਜੇਸ਼ਨ ਦੇ ਮਾਪਦੰਡ ਨੂੰ ਅਪਣਾਉਣ ਵਾਲੇ 70 ਦੇਸ਼ਾਂ 'ਚ ਭਾਰਤੀਆਂ ਨੂੰ ਇਮੀਗ੍ਰੇਸ਼ਨ ਸੰਬੰਧੀ ਆਸਾਨੀ ਹੋਵੇਗੀ।

ਇਹ ਵੀ ਪੜ੍ਹੋ-ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ
ਅੱਗੇ ਕੀ: ਪੁਰਾਣੇ ਪਾਸਪੋਰਟ ਵੀ ਅਪਗ੍ਰੇਡ ਕਰਨੇ ਪੈਣਗੇ
ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਪੁਰਾਣੇ ਪਾਸਪੋਰਟ ਬੁੱਕਲੇਟ ਨੂੰ ਵੀ ਚਿੱਪ ਵਾਲੇ ਪਾਸਪੋਰਟ 'ਚ ਬਦਲਿਆ ਜਾਵੇਗਾ। ਉਸ ਦੇ ਲਈ ਹਾਲੇ ਅਰਜ਼ੀ ਦੇ ਤਰੀਕੇ ਤੈਅ ਕੀਤੇ ਜਾ ਰਹੇ ਹਨ। ਨਵੀਂ ਬੁੱਕਲੇਟ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਦੇਸ਼ 'ਚ 10 ਕਰੋੜ ਲੋਕਾਂ ਕੋਲ ਪਾਸਪੋਰਟ ਹਨ।
ਭਵਿੱਖ 'ਚ ਇਨ੍ਹਾਂ ਸਾਰਿਆਂ ਨੂੰ ਈ-ਪਾਸਪੋਰਟ 'ਚ ਬਦਲਿਆ ਜਾਵੇਗਾ। ਚਿੱਪ ਵਾਲੀ ਬੁੱਕਲੇਟ ਦੀ ਪ੍ਰਟਿੰਗ ਇੰਡੀਅਨ ਸਕਿਓਰਿਟੀ ਪ੍ਰੈਸ, ਨਾਸਿਕ 'ਚ ਕੀਤੀ ਜਾ ਰਹੀ ਹੈ। ਕੁੱਲ 4.5 ਕਰੋੜ ਬੁੱਕਲੇਟ ਦਾ ਆਰਡਰ ਦਿੱਤਾ ਗਿਆ ਹੈ। ਇਹ ਅਗਲੇ 4-5 ਸਾਲਾਂ ਦੀ ਲੋੜ ਦੇ ਹਿਸਾਬ ਨਾਲ ਹਨ। ਪਹਿਲੇ ਸਾਲ ਲਈ ਵਿਦੇਸ਼ ਮੰਤਰਾਲੇ ਨੇ 70 ਲੱਖ ਬੁੱਕਲੇਟ ਪ੍ਰਿੰਟ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ।

ਇਹ ਵੀ ਪੜ੍ਹੋ-ਸਮਾਲਕੈਪ ਕੰਪਨੀਆਂ ਦੇ ਸਟਾਕਸ ਨੇ ਨਿਵੇਸ਼ਕਾਂ ਨੂੰ ਰੁਆਇਆ, ਕਰੋੜਾਂ ਰੁਪਏ ਡੁੱਬੇ
ਦਾਅਵਾ...ਫਰਜ਼ੀ ਤਰੀਕੇ ਨਾਲ ਪਾਸਪੋਰਟ ਬਣਨੇ ਰੁਕਣਗੇ
ਈ-ਪਾਸਪੋਰਟ ਰਾਸ਼ਟਰੀ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਮੁੱਖ ਹਨ। ਪਾਸਪੋਰਟ ਅਧਿਕਾਰੀਆਂ ਨੇ ਕਿਹਾ ਕਿ ਫਰਜ਼ੀ ਪਾਸਪੋਰਟ ਬਣਾਉਣਾ ਹੁਣ ਲਗਭਗ ਅਸੰਭਵ ਹੋ ਜਾਵੇਗਾ। ਭਾਰਤ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਉਨ੍ਹਾਂ ਲੋਕਾਂ ਦੇ ਮਨਸੂਬੇ ਨਾਕਾਮ ਹੋਣਗੇ, ਜੋ ਨਕਲੀ ਭਾਰਤੀ ਪਾਸਪੋਰਟ 'ਤੇ ਯਾਤਰਾਵਾਂ ਕਰਦੇ ਹਨ। 
ਤਿਆਰੀ... ਜੂਨ ਤੱਕ ਪੂਰਾ ਨੈੱਟਵਰਕ ਤਿਆਰ ਹੋ ਜਾਵੇਗਾ
ਈ-ਪਾਸਪੋਰਟ ਲਈ ਮੈਨੇਜਮੈਂਟ ਸਿਸਟਮ, ਇੰਟਰਓਪਰੇਬਿਲਿਟੀ ਟੈਸਟ ਬੈੱਡ, ਪ੍ਰੋਜੈਕਟ ਮੈਨੇਜਮੈਂਟ ਯੂਨਿਟ, ਈ-ਪਰਸਨਲਾਈਜ਼ੇਸ਼ਨ, ਈ-ਪਾਸਪੋਰਟ ਵੈਰੀਫਿਕੇਸ਼ਨ, ਇਮੀਗ੍ਰੇਸ਼ਨ ਚੈੱਕਪੋਸਟ ਵਰਗਾ ਤਕਨੀਕੀ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇਗਾ। ਪੂਰਾ ਨੈੱਟਵਰਕ ਜੂਨ ਤੱਕ ਤਿਆਰ ਹੋ ਜਾਵੇਗਾ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon