30 ਜੂਨ ਨੂੰ ਸੰਸਦ ਦੀ ਵਿਸ਼ੇਸ਼ ਬੈਠਕ,ਅੱਧੀ ਰਾਤ ਨੂੰ GST ਲਾਗੂ ਕਰਨਗੇ ਰਾਸਟਰਪਤੀ: ਜੇਟਲੀ

06/20/2017 3:52:12 PM

ਨਵੀਂ ਦਿੱਲੀ— ਇੱਕ ਰਾਸ਼ਟਰੀ ਇੱਕ ਕਰ ਦੇ ਸਪਨੇ ਨੂੰ ਪੂਰਾ ਕਰਨ ਵਾਲਾ ਗੁਡਸ ਅਤੇ ਸਰਵਿਸਜ਼ ਟੈਕਸ (ਜੀ ਐੱਸ ਟੀ) 1 ਜੁਲਾਈ ਨੂੰ ਲਾਗੂ ਹੋਣ ਵਾਲਾ ਹੈ। ਵਿੱਤ ਮੰਤਰੀ ਅਰੁਣ ਜੇਟਲੀ ਨੇ ਅੱਜ ਜੀ.ਐੱਸ.ਟੀ ਲਾਂਚ ਨੂੰ ਲੈ ਕੇ ਪ੍ਰੇਸ ਕਾਨਫਰੇਂਸ ਕਰਦੇ ਹੋਏ ਕਿਹਾ ਕਿ ਜੀ.ਐੱਸ.ਟੀ ਦੇ ਲਈ ਉਸ ਸਮੇਂ ਵਿਸ਼ੇਸ਼ ਸਤਰ ਦਾ ਅਯੋਜਨ ਕੀਤਾ ਜਾਵੇਗਾ। ਇਸ ਨਵੀ ਅਸਿੱਧੀ ਕਰ ਪ੍ਰਣਾਲੀ ਦੀ ਸ਼ੁਰੂਆਤ 30 ਜੂਨ ਦੀ ਅੱਧੀ ਰਾਤ ਨੂੰ ਸੰਸਦ ਦੇ ਇਤਿਹਾਸਿਕ ਕੇਂਦਰੀ ਕਮਰੇ 'ਚ ਹੋਵੇਗੀ।
- ਸਰਕਾਰ ਨੇ ਰੱਖਿਆ ਪ੍ਰਸਤਾਵ
ਮੋਦੀ ਸਰਕਾਰ ਨੇ ਜੀ.ਐੱਸ.ਟੀ ਲਾਗੂ ਹੋਣ ਦੇ ਇਤਿਹਾਸਿਕ ਮੌਕੇ ਨੂੰ ਮੱਦੇਨਜ਼ਰ 30 ਜੂਨ ਦੀ ਰਾਤ ਸੰਸਦ ਦਾ ਵਿਸ਼ੇਸ਼ ਸਤਰ ਬੁਲਾਉਣ ਦਾ ਪ੍ਰਸਤਾਵ ਰੱਖਿਆ ਹੈ। ਉਹ ਸਤਰ 30 ਜੂਨ ਦੀ ਰਾਤ 11  ਵਜੇ ਸ਼ੁਰੂ ਹੋ ਕੇ  12-10 ਵਜੇ ਤੱਕ ਚੱਲੇਗਾ। ਇਸ ਦੌਰਾਨ ਰਾਸ਼ਟਰਪਤੀ ਪ੍ਰਣਵ ਮੁਖਰਜੀ,ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਟਲੀ ਸੰਬੋਧਿਤ ਕਰਣਗੇ। ਅੱਧੀ ਰਾਤ ਨੂੰ ਹੋਣ ਵਾਲਾ ਸੰਸਦ ਦਾ ਇਹ ਵਿਸ਼ੇਸ਼ ਸਤਰ ਦੋਨਾਂ ਸਦਨਾਂ ਦਾ ਸੰਯੁਕਤ ਸਤਰ ਹੋਵੇਗਾ। ਇਹ ਬੈਠਕ ਸੰਸਦ ਦੇ ਕੇਂਦਰੀ ਹਾਲ 'ਚ ਬੁਲਾਇਆ ਜਾਵੇਗਾ
-ਕਾਰੋਬਾਰੀਆਂ ਨੂੰ ਮਿਲੇਗੀ ਰਾਹਤ
ਜੀ.ਐੱਸ.ਟੀ 30 ਜੂਨ ਨੂੰ ਅੱਧੀ ਰਾਤ ਨੂੰ ਲਾਗੂ ਹੋ ਜਾਵੇਗਾ। ਇਸਦੇ ਨਾਲ ਹੀ ਦੇਸ਼ 'ਚ ਆਜ਼ਾਦੀ ਦੇ ਬਾਅਦ ਸਭ ਤੋਂ ਵੱਡੀ ਕਰ ਸੁਧਾਰ ਵਿਵਸਥਾ ਅਸਿਤਤਵ 'ਚ ਆ ਜਾਵੇਗੀ। ਪਿਛਲੇ ਐਤਵਾਰ ਨੂੰ ਜੀ.ਐੱਸ.ਟੀ. ਦੀ ਬੈਠਕ 'ਚ ਸਰਕਾਰੀ ਅਤੇ ਪ੍ਰਾਈਵੇਟ ਲਾਟਰੀ 'ਤੇ ਅਲੱਗ-ਅਲੱਗ ਟੈਕਸ ਤੈਅ ਕੀਤੇ ਗਏ ਹਨ। ਨਾਲ ਹੀ ਜੀ.ਐੱਸ.ਟੀ ਕੌਸਲਿੰਗ ਨੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਰਿਟਰਨ ਭਰਨ ਦੇ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਹੈ।