ਪਨਾਮਾ ਦਸਤਾਵੇਜ਼ਾਂ ''ਚ ਆਇਆ ਅਜੇ ਦੇਵਗਨ ਦਾ ਨਾਂ, ਵਿਦੇਸ਼ ''ਚ ਖਰੀਦੀ ਸੀ ਕੰਪਨੀ

05/04/2016 12:24:04 PM

ਨਵੀਂ ਦਿੱਲੀ— ਪਨਾਮਾ ਪੇਪਰਜ਼ ਲੀਕ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਪਿਆ ਸੀ ਕਿ ਹੁਣ ਇਸ ਮਾਮਲੇ ''ਚ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਦਾ ਨਾਂ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਅਜੇ ਨੇ 2013 ''ਚ ਬ੍ਰਿਟਿਸ਼ ਵਰਜਿਨ ਆਈਲੈਂਡ ਸਥਿਤ ਇਕ ਕੰਪਨੀ ਮੇਰਿਲਬੋਨ ਐਂਟਰਟੇਨਮੈਂਟ ਲਿਮਟਿਡ ਦੇ ਸਾਰੇ ਸ਼ੇਅਰ ਖਰੀਦੇ ਸਨ। ਇਸ ਮਾਮਲੇ ''ਚ ਅਜੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਿਦੇਸ਼ਾਂ ''ਚ ਹਿੰਦੀ ਫਿਲਮਾਂ ਦੇ ਅਧਿਕਾਰ ਹਾਸਲ ਕਰਨ ਲਈ ਅਜਿਹਾ ਕੀਤਾ ਸੀ। ਦੱਸ ਦੇਈਏ ਕਿ ਮੋਸੈਕ ਫੌਨਸੇਕਾ ਐਂਡ ਕੰਪਨੀ ਮੇਰਿਲਬੋਨ ਐਂਟਰਟੇਨਮੈਂਟ ਲਿਮਟਿਡ ਦੀ ਰਜਿਸਟਰਡ ਏਜੰਟ ਸੀ। ਇਸ ਕੰਪਨੀ ਦੇ ਅਸਲੀ ਸ਼ੇਅਰਹੋਲਡਰ ਲੰਡਨ ਦੇ ਹਸਨ ਐਨ ਸਿਆਨੀ ਸਨ। ਉਨ੍ਹਾਂ ਨੇ 31 ਅਕਤੂਬਰ 2013 ਨੂੰ ਇਸ ਕੰਪਨੀ ਦੇ 1000 ਸ਼ੇਅਰ ਜਾਰੀ ਕੀਤੇ ਸਨ, ਜਿਨ੍ਹਾਂ ਨੂੰ ਉਸੇ ਦਿਨ ਅਜੇ ਦੇਵਗਨ ਨੇ ਖਰੀਦ ਲਿਆ ਸੀ। ਅਜੇ ਨੇ ਕਿਹਾ,''''ਇਹ ਕੰਪਨੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਮੁਤਾਬਕ ਬਣਾਈ ਗਈ। ਮੇਰੇ ਪਰਿਵਾਰ ਨੇ ਇਸ ਸਬੰਧੀ ਲੋੜੀਂਦੀ ਜਾਣਕਾਰੀ ਟੈਕਸ ਰਿਟਰਨ ''ਚ ਉਜਾਗਰ ਕੀਤੀ ਹੈ।''''
ਅਜੇ ਨੇ ਦੱਸਿਆ ਕਿ ਉਨ੍ਹਾਂ ਕੋਲ ਮੈਸਰਸ ਨਿਆਸਾ ਯੁਗ ਐਂਟਰਟੇਨਮੈਂਟ ਦੇ 1000 ਸ਼ੇਅਰ ਹਨ। ਇਸ ਕੰਪਨੀ ''ਚ ਅਜੇ ਅਤੇ ਕਾਜੋਲ ਦੋਵੇਂ ਪਾਰਟਨਰ ਹਨ। ਦੂਜੇ ਪਾਸੇ ਅਜੇ ਦੇ ਸੀ. ਏ. ਅਨਿਲ ਸੇਖਰੀ ਨੇ ਲਿਖਤ ਜਵਾਬ ''ਚ ਦੱਸਿਆ ਕਿ ਨਿਆਸਾ ਯੁਗ ਐਂਟਰਟੇਨਮੈਂਟ ਨੇ ਓਵਰਸੀਜ਼ ਡਾਇਰੈਕਟ ਇਨਵੈਸਟਮੈਂਟ ਰਾਹੀਂ ਕੰਪਨੀ ਸ਼ੁਰੂ ਕੀਤੀ ਸੀ। ਇਸ ''ਚ ਰਿਜ਼ਰਵ ਬੈਂਕ ਦੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ। ਸੇਖਰੀ ਨੇ ਕਿਹਾ ਕਿ ਉਨ੍ਹਾਂ ਨੇ 31 ਅਕਤੂਬਰ 2013 ਨੂੰ ਅਜੇ ਦੇਵਗਨ ਦੇ ਡਾਇਰੈਕਟਰ ਦੇ ਤੌਰ ''ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਹਾਲਾਂਕਿ 15 ਦਸੰਬਰ 2014 ਨੂੰ ਉਨ੍ਹਾਂ ਨੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਅਹੁਦਾ ਛੱਡਣ ਤੋਂ ਪਹਿਲਾਂ ਉਨ੍ਹਾਂ ਨੇ ਈ. ਐਫ. ਜੀ. ਟਰੱਸਟ ਕੰਪਨੀ ਲਿਮਟਿਡ ਅਤੇ ਈ. ਐਫ. ਜੀ ਨਾਮੀਨੀਜ਼ ਲਿਮਟਿਡ ਨੂੰ ਮੇਰਿਲਬੋਨ ਐਂਟਰਟੇਨਮੈਂਟ ਦਾ ਡਾਇਰੈਕਟਰ ਬਣਾਇਆ ਸੀ।