ਹੁਣ ਮਿੰਟਾਂ ''ਚ ਬਣੇਗਾ ਪੈਨ ਕਾਰਡ, ਆਮਦਨ ਟੈਕਸ ਵਿਭਾਗ ਲਿਆ ਰਿਹੈ ਨਵੀਂ ਸਰਵਿਸ

11/05/2019 2:18:30 PM

ਨਵੀਂ ਦਿੱਲੀ—ਪੈਨ ਕਾਰਡ ਬਣਾਉਣਾ ਹੁਣ ਬਹੁਤ ਆਸਾਨ ਹੋਵੇਗਾ। ਅਪਲਾਈ ਕਰਨ ਦੇ ਬਾਅਦ ਹੀ ਮਿੰਟਾਂ 'ਚ ਤੁਹਾਨੂੰ ਪੈਨ ਕਾਰਡ ਮਿਲ ਜਾਵੇਗਾ। ਆਮਦਨ ਟੈਕਸ ਵਿਭਾਗ ਛੇਤੀ ਹੀ ਪੈਨ ਕਾਰਡ ਬਣਾਉਣ ਦੀ ਨਵੀਂ ਫੈਸਿਲਿਟੀ ਲਾਂਚ ਕਰਨ ਵਾਲਾ ਹੈ। ਇਸ ਫੈਸਿਲਿਟੀ 'ਚ ਆਧਾਰ ਕਾਰਡ ਦੇ ਰਾਹੀਂ ਐਪਲੀਕੈਂਟ ਦੀ ਡਿਟੇਲਸ ਵੈਰੀਫਾਈ ਹੋਵੇਗੀ। ਆਮਦਨ ਟੈਕਸ ਵਿਭਾਗ ਅਗਲੇ ਕੁਝ ਹਫਤਿਆਂ 'ਚ ਇਹ ਸਰਵਿਸ ਲਾਂਚ ਕਰੇਗਾ। ਨਵੀਂ ਸਰਵਿਸ ਦਾ ਫਾਇਦਾ ਨਵੇਂ ਬਿਨੈਕਾਰਾਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਨੂੰ ਵੀ ਮਿਲੇਗਾ, ਜਿਨ੍ਹਾਂ ਦਾ ਪੈਨ ਕਾਰਡ ਗੁੰਮ ਹੋ ਗਿਆ ਹੈ ਅਤੇ ਡੁਬਲੀਕੇਟ ਪੈਨ ਲਈ ਅਪਲਾਈ ਕੀਤਾ ਹੈ।  
ਮੁਫਤ ਮਿਲੇਗਾ ਈ-ਪੈਨ ਕਾਰਡ
ਇਨਕਮ ਟੈਕਸ ਵਿਭਾਗ ਦੇ ਮੁਤਾਬਕ, ਇਲੈਕਟ੍ਰਾਨਿਕ ਪੈਨ ਨੰਬਰ ਦੀ ਸੁਵਿਧਾ ਸਾਰੇ ਬਿਨੈਕਾਰਾਂ ਦੇ ਲਈ ਬਿਲਕੁੱਲ ਮੁਫਤ ਹੋਵੇਗੀ। ਈ-ਪੈਨ ਬਣਾਉਣ ਲਈ ਆਧਾਰ ਕਾਰਡ ਦੀ ਡਿਟੇਲਸ ਨੂੰ ਵੈਰੀਫਾਈ ਕੀਤਾ ਜਾਵੇਗਾ। ਆਧਾਰ ਡਿਟੇਲਸ ਨੂੰ ਵੈਰੀਫਾਈ ਕਰਨ ਲਈ ਅਰਜ਼ੀ ਕਰਨ ਵਾਲੇ ਦੇ ਉਸ ਦੇ ਰਜਿਸਟਰਡ ਮੋਬਾਇਲ ਨੰਬਰ 'ਤੇ ਇਕ ਓ.ਟੀ.ਪੀ. ਆਵੇਗਾ। ਆਧਾਰ 'ਚ ਵੀ ਦਿੱਤੀ ਗਈ ਡਿਟੇਲਸ ਜਿਵੇਂ ਪਤਾ, ਪਿਤਾ ਦਾ ਨਾਂ ਅਤੇ ਜਨਮ ਦਾ ਸਰਟੀਫਿਕੇਟ ਨੂੰ ਆਨਲਾਈਵ ਅਕਸੈੱਸ ਕੀਤਾ ਜਾਵੇਗਾ। ਇਸ ਦੇ ਬਾਅਦ ਪੈਨ ਕਾਰਡ ਬਣਾਉਣ ਲਈ ਬਿਨੈਕਾਰ ਨੂੰ ਕਿਸੇ ਵੀ ਤਰ੍ਹਾਂ ਦੇ ਡਾਕੂਮੈਂਟ ਨੂੰ ਅਪਲੋਡ ਕਰਨ ਦੀ ਲੋੜ ਨਹੀਂ ਹੋਵੇਗੀ।


ਪਹਿਲੇ ਜਾਰੀ ਹੋਵੇਗਾ ਈ-ਪੈਨ
ਪੈਨ ਨੰਬਰ ਜਨਰੇਟ ਹੋਣ ਦੇ ਬਾਅਦ ਇਨਕਮ ਟੈਕਸ ਡਿਪਾਰਟਮੈਂਟ ਪਹਿਲਾਂ ਬਿਨੈਕਾਰ ਨੂੰ ਡਿਜੀਟਲ ਰੂਪ ਨਾਲ ਦਸਤਖਤ ਕੀਤੇ ਈ-ਪੈਨ ਜਾਰੀ ਕਰੇਗਾ।
ਇਸ ਡਿਜੀਟਲ ਪੈਨ 'ਚ ਇਕ ਕਿਊ.ਆਰ. ਕੋਡ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫਰਾਡ ਅਤੇ ਫੋਟੋਸ਼ਾਪ ਦੇ ਰਾਹੀਂ ਬਦਲੇ ਜਾਣ ਵਾਲੀ ਜਾਣਕਾਰੀ ਰੋਕਣ ਲਈ ਕਿਊ.ਆਰ. ਕੋਡ 'ਚ ਡਿਟੇਲਸ ਨੂੰ ਇਨਕ੍ਰਿਪਟ ਰੱਖਿਆ ਜਾਵੇਗਾ।


ਹੁਣ ਤੱਕ ਜਾਰੀ ਕੀਤੇ 62000 ਈ-ਪੈਨ
ਇਨਕਮ ਟੈਕਸ ਡਿਪਾਰਟਮੈਂਟ ਨੇ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਪਿਛਲੇ ਅੱਠ ਦਿਨਾਂ 'ਚ 62000 ਤੋਂ ਜ਼ਿਆਦਾ ਈ-ਪੈਨ ਜਾਰੀ ਕੀਤੇ ਗਏ ਹਨ। ਹੁਣ ਪੂਰੇ ਦੇਸ਼ 'ਚ ਇੰਪਲੀਮੈਂਟ ਕਰਨ ਦੀ ਤਿਆਰੀ ਹੈ। ਟਾਈਮਜ਼ ਆਫ ਇੰਡੀਆ ਮੁਤਾਬਕ ਇਕ ਅਧਿਕਾਰੀ ਨੇ ਕਿਹਾ ਕਿ ਇਹ ਕਦਮ ਇਨਕਮ ਟੈਕਸ ਸਰਵਿਸ 'ਚ ਵੱਧ ਤੋਂ ਵੱਧ ਡਿਜੀਟਲਾਈਜੇਸ਼ਨ ਲਿਆਉਣਾ ਹੈ। ਇਸ ਸਰਵਿਸ ਨਾਲ ਬਿਨੈਕਾਰ ਨੂੰ ਬਿਨ੍ਹਾਂ ਕਿਤੇ ਵੀ ਗਏ ਪੈਨ ਕਾਰਡ ਮਿਲ ਜਾਵੇਗਾ।

Aarti dhillon

This news is Content Editor Aarti dhillon