ਚੀਨ ''ਚ OYO ਦੇ ਕਮਰਿਆਂ ਦੀ ਸੰਖਿਆ 5 ਲੱਖ ਦੇ ਪਾਰ, ਦੋ ਸਾਲ ''ਚ ਕਰੇਗੀ 10 ਕਰੋੜ ਦਾ ਨਿਵੇਸ਼

06/25/2019 5:16:31 PM

ਨਵੀਂ ਦਿੱਲੀ — ਹੋਸਪਿਟੈਲਿਟੀ ਸਰਵਿਸਿਜ਼ ਨਾਲ ਜੁੜੀ ਕੰਪਨੀ OYO ਹੋਟਲਸ ਐਂਡ ਹੋਮਸ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਵਿਚ ਉਸਦੇ ਕਮਰਿਆਂ ਦੀ ਸੰਖਿਆ 5 ਲੱਖ ਦੇ ਅੰਕੜੇ  ਨੂੰ ਪਾਰ ਕਰ ਗਈ ਹੈ। ਕੰਪਨੀ ਨੇ ਆਪਣੇ ਮੌਜੂਦਾ ਵਿਸਥਾਰ ਪ੍ਰੋਗਰਾਮ ਦੇ ਤਹਿਤ ਅਗਲੇ ਦੋ ਸਾਲ ਵਿਚ ਦੇਸ਼ 'ਚ 10 ਕਰੋੜ ਡਾਲਰ ਦੇ ਨਿਵੇਸ਼ ਦੀ ਯੋਜਨਾ ਬਣਾਈ ਹੈ। ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਚੀਨ ਵਿਚ ਓਪਰੇਟਿੰਗ ਸ਼ੁਰੂ ਕਰਨ ਦੇ ਡੇਢ ਸਾਲ ਦੇ ਅੰਦਰ ਹੀ OYO Hotels and Homes ਨੇ 337 ਸ਼ਹਿਰਾਂ ਤੱਕ ਆਪਣੀਆਂ ਸੇਵਾਵਾਂ ਦਾ ਵਿਸਥਾਰ ਕਰ ਲਿਆ ਹੈ ਅਤੇ ਉਨ੍ਹਾਂ ਦੇ ਕਮਰਿਆਂ ਦੀ ਸੰਖਿਆ 5 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। OYO ਚਾਇਨਾ ਦੇ ਸੀ.ਈ.ਓ. ਸੈਮ ਸ਼ਿਹ ਨੇ ਕਿਹਾ ਕਿ ਕੰਪਨੀ ਅਗਲੇ ਦੋ ਸਾਲ ਵਿਚ ਗੁਣਵੱਤਾ ਅਤੇ ਪ੍ਰਣਾਲੀ ਵਿਚ ਸੁਧਾਰ ਅਤੇ ਗਾਹਕ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ 10 ਕਰੋੜ ਡਾਲਰ ਦਾ ਨਿਵੇਸ਼ ਕਰੇਗੀ। ਇਸ ਤੋਂ ਇਲਾਵਾ OYO ਨੇ ਦਾਅਵਾ ਕੀਤਾ ਹੈ ਕਿ ਉਹ ਚੀਨ 'ਚ ਸਭ ਤੋਂ ਵੱਡੇ ਹੋਟਲ ਬ੍ਰਾਂਡ ਬਣ ਗਈ ਹੈ।