ਇੱਕ ਪੈਨ ਕਾਰਡ ਨਾਲ ਜੋੜੇ 1000 ਤੋਂ ਵੱਧ ਖਾਤੇ, ਇੰਝ RBI ਦੇ ਰਾਡਾਰ 'ਤੇ ਆਇਆ Paytm ਪੇਮੈਂਟਸ ਬੈਂਕ

02/05/2024 4:49:54 PM

ਬਿਜ਼ਨੈੱਸ ਡੈਸਕ : ਭਾਰਤੀ ਰਿਜ਼ਰਵ ਬੈਂਕ ਵਲੋਂ ਪੇਟੀਐੱਮ ਪੇਮੈਂਟ ਬੈਂਕ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਕਾਰਨ ਕਾਰੋਬਾਰੀ ਬਾਜ਼ਾਰ ਵਿਚ ਹਲਚਲ ਮਚ ਗਈ ਹੈ। ਇਸ ਦਾ ਅਸਰ ਜਿਥੇ ਗਾਹਕਾਂ 'ਤੇ ਵਿਖਾਈ ਦੇ ਰਿਹਾ ਹੈ, ਉਥੇ ਹੀ ਪੇਟੀਐੱਮ ਪੇਮੈਂਟ ਬੈਂਕ ਦਾ ਭਵਿੱਖ ਵੀ ਖ਼ਤਰੇ ਵਿਚ ਹੈ। ਹਾਲਾਂਕਿ ਇਸ ਦੇ ਪਿੱਛੇ ਕੀ ਕਾਰਨ ਹੈ ਕਿ ਮਾਮਲਾ ਇਸ ਮੁਕਾਮ 'ਤੇ ਪਹੁੰਚ ਗਿਆ? ਜਿਸ ਕਾਰਨ ਪੇਟੀਐੱਮ ਪੇਮੈਂਟਸ ਬੈਂਕ ਆਰਬੀਆਈ ਦੀਆਂ ਅੱਖਾਂ ਵਿਚ ਰੜਕਣ ਲੱਗਾ?

ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸ਼ੁਰੂ ਹੋਵੇਗਾ 13 ਏਅਰਪੋਰਟ ਦਾ ਨਿਰਮਾਣ, ਉੱਤਰ ਪ੍ਰਦੇਸ਼ 'ਚ ਵੀ ਬਣਨਗੇ 5 ਨਵੇਂ ਹਵਾਈ ਅੱਡੇ

ਦੱਸ ਦੇਈਏ ਕਿ ਇਸ ਮਾਮਲੇ ਤੋਂ ਜਾਣੂ ਲੋਕਾਂ ਦਾ ਕਹਿਣਾ ਹੈ ਕਿ ਪੇਟੀਐੱਮ ਪੇਮੈਂਟਸ ਬੈਂਕ ਨੇ ਸਹੀ ਪਛਾਣ ਯਕੀਨੀ ਕੀਤੇ ਬਿਨਾਂ ਸੈਂਕੜੇ ਖਾਤੇ ਬਣਾਏ ਹਨ, ਜੋ ਇਸ ਦਾ ਸਭ ਤੋਂ ਵੱਡਾ ਕਾਰਨ ਸੀ। ਇਸੇ ਕਾਰਨ ਪੇਟੀਐੱਮ ਪੇਮੈਂਟਸ ਬੈਂਕ ਆਰਬੀਆਈ ਦੀਆਂ ਨਜ਼ਰਾਂ ਵਿਚ ਆ ਗਿਆ। ਨਾਕਾਫ਼ੀ ਕੇਵਾਈਸੀ ਵਾਲੇ ਇਨ੍ਹਾਂ ਖਾਤਿਆਂ ਨੇ ਪਲੇਟਫਾਰਮ 'ਤੇ ਕਰੋੜਾਂ ਰੁਪਏ ਦੇ ਲੈਣ-ਦੇਣ ਕੀਤੇ, ਜਿਸ ਨਾਲ ਸੰਭਾਵਿਤ ਮਨੀ ਲਾਂਡਰਿੰਗ ਦੀਆਂ ਚਿੰਤਾਵਾਂ ਪੈਦਾ ਹੋ ਗਈਆਂ। 

ਇਹ ਵੀ ਪੜ੍ਹੋ - ਆਉਣ ਵਾਲੇ ਸਮੇਂ 'ਚ ਵਧੇਗੀ ਸੂਰਜੀ ਊਰਜਾ ਦੀ ਹਿੱਸੇਦਾਰੀ, ਚਾਰਜ ਕੀਤੇ ਜਾ ਸਕਦੇ ਹਨ ਇਲੈਕਟ੍ਰਿਕ ਵਾਹਨ

ਦੂਜੇ ਪਾਸੇ ਰਿਪੋਰਟਾਂ ਦੀ ਮੰਨੀਏ ਤਾਂ ਇਹ ਪਾਇਆ ਗਿਆ ਕਿ 1,000 ਤੋਂ ਵੱਧ ਉਪਭੋਗਤਾਵਾਂ ਦੇ ਖਾਤੇ ਸਿਰਫ਼ ਇੱਕ ਪੈਨ ਨੰਬਰ ਨਾਲ ਜੁੜੇ ਹੋਏ ਸਨ। ਇੰਨਾ ਹੀ ਨਹੀਂ ਜਦੋਂ ਆਰਬੀਆਈ ਅਤੇ ਆਡੀਟਰ ਨੇ ਬੈਂਕ ਦੀ ਕੰਪਲਾਇੰਸ ਰਿਪੋਰਟ ਦੀ ਜਾਂਚ ਕੀਤੀ ਤਾਂ ਇਹ ਵੀ ਗਲਤ ਪਾਈ ਗਈ। ਸੂਤਰਾਂ ਅਨੁਸਾਰ ਆਰਬੀਆਈ ਨੂੰ ਚਿੰਤਾ ਹੈ ਕਿ ਕੁਝ ਖਾਤਿਆਂ ਦੀ ਵਰਤੋਂ ਮਨੀ ਲਾਂਡਰਿੰਗ ਲਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ - ਯਾਤਰੀਆਂ ਲਈ ਖ਼ੁਸ਼ਖ਼ਬਰੀ: ਏਅਰਪੋਰਟ 'ਤੇ ਜਲਦੀ ਲਗਾਏ ਜਾਣਗੇ ਬਾਇਓਮੈਟ੍ਰਿਕ ਸਿਸਟਮ ਵਾਲੇ ਈ-ਗੇਟ

ਆਰਬੀਆਈ ਨੇ ਆਪਣੀ ਜਾਂਚ ਦੇ ਨਤੀਜਿਆਂ ਦੀ ਸਾਹਮਣੇ ਆਈ ਰਿਪੋਰਟ ਨੂੰ ਈਡੀ, ਗ੍ਰਹਿ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਦੇ ਦਫ਼ਤਰਾਂ ਵਿਚ ਭੇਜ ਦਿੱਤੀ ਹੈ। ਇਸ ਮਾਮਲੇ ਦੇ ਸਬੰਧ ਵਿਚ ਮਾਲੀਆ ਸਕੱਤਰ ਸੰਜੇ ਮਲਹੋਤਰਾ ਨੇ ਕਿਹਾ ਕਿ ਜੇਕਰ ਕੋਈ ਗੈਰ-ਕਾਨੂੰਨੀ ਗਤੀਵਿਧੀ ਦਾ ਸਬੂਤ ਮਿਲਦਾ ਹੈ ਤਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਪੇਟੀਐੱਮ ਪੇਮੈਂਟਸ ਬੈਂਕ ਦੀ ਜਾਂਚ ਕਰੇਗਾ।

ਇਹ ਵੀ ਪੜ੍ਹੋ - ਭਾਰਤ-ਕੈਨੇਡਾ ਵਿਚਾਲੇ ਮੁੜ ਵੱਧ ਸਕਦਾ ਤਣਾਅ, ਲਾਇਆ ਚੋਣਾਂ 'ਚ ਦਖਲ ਦੇਣ ਦਾ ਦੋਸ਼

ਰਿਪੋਰਟਾਂ ਇਹ ਵੀ ਹਨ ਕਿ ਗਰੁੱਪ ਦੇ ਅੰਦਰ ਕੀਤੇ ਗਏ ਹਰ ਤਰ੍ਹਾਂ ਦੇ ਲੈਣ-ਦੇਣ ਵਿੱਚ ਕੋਈ ਪਾਰਦਰਸ਼ਤਾ ਨਹੀਂ ਸੀ। ਕੇਂਦਰੀ ਬੈਂਕ ਦੀ ਜਾਂਚ ਵਿੱਚ ਪ੍ਰਸ਼ਾਸਨ ਦੇ ਮਿਆਰਾਂ ਵਿੱਚ ਕਮੀਆਂ ਦਾ ਵੀ ਖੁਲਾਸਾ ਹੋਇਆ ਹੈ, ਖਾਸ ਤੌਰ 'ਤੇ ਪੇਟੀਐਮ ਪੇਮੈਂਟਸ ਬੈਂਕ ਅਤੇ ਇਸਦੀ ਮੂਲ ਕੰਪਨੀ One97 ਕਮਿਊਨੀਕੇਸ਼ਨਜ਼ ਲਿਮਟਿਡ ਵਿਚਕਾਰ ਸਬੰਧਾਂ ਵਿੱਚ ਕਮੀਆਂ ਸਾਹਮਣੇ ਆਈਆਂ ਹਨ। ਪੇਟੀਐੱਮ ਦੇ ਮੂਲ ਐਪ ਰਾਹੀਂ ਕੀਤੇ ਗਏ ਲੈਣ-ਦੇਣ ਨੇ ਡੇਟਾ ਗੋਪਨੀਯਤਾ ਦੀਆਂ ਚਿੰਤਾਵਾਂ ਨੂੰ ਵਧਾਇਆ, ਜਿਸ ਕਾਰਨ ਆਰਬੀਆਈ ਨੇ ਪੇਟੀਐੱਮ ਪੇਮੈਂਟਸ ਬੈਂਕ ਰਾਹੀਂ ਲੈਣ-ਦੇਣ ਬੰਦ ਕਰਨ ਦਾ ਫ਼ੈਸਲਾ ਲਿਆ।

ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

 

rajwinder kaur

This news is Content Editor rajwinder kaur