ਸਪਾਟ ਸ਼ੁਰੂਆਤ ਦੇ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ-ਨਿਫਟੀ ''ਚ ਮਾਮੂਲੀ ਵਾਧਾ

01/23/2020 10:13:39 AM

ਨਵੀਂ ਦਿੱਲੀ—ਸੰਸਾਰਕ ਬਾਜ਼ਾਰਾਂ 'ਚ ਸੁਧਾਰ ਦੇ ਬਾਵਜੂਦ ਘਰੇਲੂ ਸ਼ੇਅਰ ਬਾਜ਼ਾਰ 'ਚ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਹੈ। ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 145.54 ਅੰਕ ਭਾਵ 0.35 ਫੀਸਦੀ ਦੀ ਤੇਜ਼ੀ ਦੇ ਨਾਲ 41,260.59 ਅੰਕ 'ਤੇ ਪਹੁੰਚਿਆ ਹੈ। ਉੱਧਰ ਐੱਨ.ਐੱਸ.ਈ. ਨਿਫਟੀ ਵੀ 32.00 ਭਾਵ 0.26 ਦੇ ਵਾਧੇ ਨਾਲ 12139.00 ਅੰਕ 'ਤੇ ਖੁੱਲ੍ਹਿਆ ਹੈ।
ਦੱਸ ਦੇਈਏ ਕਿ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਬੁੱਧਵਾਰ ਨੂੰ ਸ਼ੁਰੂਆਤੀ ਲਾਭ ਗੁਆ ਕੇ 208 ਅੰਕ ਟੁੱਟ ਕੇ ਬੰਦ ਹੋਇਆ ਸੀ। ਊਰਜਾ, ਬਿਜਲੀ, ਵਾਹਨ ਅਤੇ ਵਿੱਤੀ ਕੰਪਨੀਆਂ ਦੇ ਸ਼ੇਅਰ ਦਬਾਅ 'ਚ ਰਹੇ। ਸੈਂਸੈਕਸ ਦੀਆਂ ਕੰਪਨੀਆਂ 'ਚ ਓ.ਐੱਨ.ਜੀ.ਸੀ. ਦਾ ਸ਼ੇਅਰ ਸਭ ਤੋਂ ਜ਼ਿਆਦਾ 5.13 ਫੀਸਦੀ ਟੁੱਟਿਆ। ਇਸ ਦੇ ਬਾਅਦ ਐੱਨ.ਟੀ.ਪੀ.ਸੀ., ਮਾਰੂਤੀ, ਕੋਟਕ ਬੈਂਕ, ਏਸ਼ੀਅਨ ਪੇਂਟਸ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐਕਸਿਸ ਬੈਂਕ ਦੇ ਸ਼ੇਅਰ ਵੀ ਨੁਕਸਾਨ 'ਚ ਰਹੇ।
ਉੱਧਰ ਦੂਜੇ ਪਾਸੇ ਨੈਸਲੇ ਇੰਡੀਆ, ਟੀ.ਸੀ.ਐੱਸ., ਇੰਫੋਸਿਸ, ਐੱਚ.ਸੀ.ਐੱਲ. ਟੈੱਕ, ਐੱਸ.ਬੀ.ਆਈ. ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰ 1.86 ਫੀਸਦੀ ਤੱਕ ਚੜ੍ਹ ਗਏ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਆਮ ਬਜਟ ਤੋਂ ਪਹਿਲਾਂ ਜ਼ਿਆਦਾਤਰ ਵੱਡੇ ਸ਼ੇਅਰ ਬਿਕਵਾਲੀ ਦਬਾਅ ਦੇ ਚੱਲਦੇ 'ਸੁਧਾਰ' ਪ੍ਰਕਿਰਿਆ' 'ਚ ਹਨ। ਇਸ ਦੇ ਇਲਾਵਾ ਸੰਸਾਰਕ ਏਜੰਸੀਆ ਵਲੋਂ ਭਾਰਤ ਦੇ ਵਾਧੇ ਦੇ ਅਨੁਮਾਨ ਨੂੰ ਘਟਾਉਣ ਅਤੇ ਕੰਪਨੀਆਂ ਦੇ ਤਿਮਾਹੀ ਨਤੀਜੇ ਉਮੀਦ ਦੇ ਅਨੁਕੂਲ ਨਹੀਂ ਰਹਿਣ ਦੀ ਵਜ੍ਹਾ ਨਾਲ ਵੀ ਘਰੇਲੂ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਈ ਹੈ। ਹੋਰ ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ, ਹਾਂਗਕਾਂਗ ਦਾ ਹੈਂਗਸੇਂਗ, ਜਾਪਾਨ ਦਾ ਨਿੱਕੇਈ ਅਤੇ ਦੱਖਣੀ ਕੋਰੀਆ ਦਾ ਕੋਸਪੀ ਲਾਭ 'ਚ ਰਹੇ।

Aarti dhillon

This news is Content Editor Aarti dhillon