ਐਪਲ ਤੇ ਸੈਮਸੰਗ ਦੀ ਨੀਂਦ ਉਡਾ ਰਿਹੈ OnePlus

01/12/2019 2:24:00 PM

ਗੈਜੇਟ ਡੈਸਕ– ਭਾਰਤ ਦੀ ਨਹੀਂ, ਦੁਨੀਆ ਭਰ ਦੇ ਬਾਜ਼ਾਰਾਂ ’ਚ ਵੀ ਪ੍ਰੀਮੀਅਮ ਸਮਾਰਟਫੋਨ ਦੀ ਰੇਂਜ ’ਚ ਐਪਲ ਅਤੇ ਸੈਮਸੰਗ ਦਾ ਨਾਂ ਹਮੇਸ਼ਾ ਹੀ ਟਾਪ ’ਤੇ ਰਿਹਾ ਹੈ। ਹਾਲਾਂਕਿ ਬਾਜ਼ਾਰ ’ਚ ਵਨਪਲੱਸ ਦੀ ਐਂਟਰੀ ਤੋਂ ਬਾਅਦ ਇਨ੍ਹਾਂ ਦੋਵਾਂ ਹੀ ਕੰਪਨੀਆਂ ਦੀ ਪਰੇਸ਼ਾਨੀ ਕਾਫੀ ਵਧ ਗਈ ਹੈ। ਇਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਵਨਪਲੱਸ ਨੇ ਐਪਲ ਅਤੇ ਸੈਮਸੰਗ ਦੀ ਨੀਂਦ ਉਡਾ ਦਿੱਤੀ ਹੈ।

ਭਾਰਤ ’ਚ ਵਧ ਰਿਹਾ ਵਨਪਲੱਸ ਦਾ ਰੈਵੇਨਿਊ
ਇਕਨੋਮਿਕ ਟਾਈਮ ਦੀ ਰਿਪੋਰਟ ਮੁਤਾਬਕ, ਭਾਰਤ ’ਚ ਵਨਪਲੱਸ ਦਾ ਰੈਵੇਨਿਊ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਵਧ ਗਿਆ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਵਿੱਤੀ ਸਾਲ 2018 ’ਚ ਕੰਪਨੀ ਦਾ ਰੈਵੇਨਿਊ ਵਧ ਕੇ 150 ਕਰੋੜ ਰੁਪਏ ਹੋ ਗਿਆ ਜੋ ਇਸ ਤੋਂ ਪਿਛਲੇ ਵਿੱਤੀ ਸਾਲ 37.9 ਕਰੋੜ ਰੁਪਏ ਸੀ। ਇਸ ਤੋਂ ਇਲਾਵਾ ਵਿੱਤੀ ਸਾਲ 2017 ’ਚ ਵਨਪਲੱਸ ਨੂੰ 90.1 ਲੱਖ ਰੁਪਏ ਦਾ ਲਾਭ ਹੋਇਆ ਸੀ ਜੋ ਇਸ ਸਾਲ ਵਧ ਕੇ 2.8 ਕਰੋੜ ਰੁਪਏ ਹੋ ਗਿਆ ਹੈ। 

ਲੋਕਾਂ ’ਚ ਵਧ ਰਿਹਾ ਵਿਸ਼ਵਾਸ
ਆਈ.ਡੀ.ਸੀ. ਦੀ ਰਿਪੋਰਟ ਮੁਤਾਬਕ, ਸਮਾਰਟਫੋਨ ਯੂਜ਼ਰਜ਼ ’ਚ ਬ੍ਰਾਂਡ ਲੌਇਲਟੀ ਦੇ ਮਾਮਲੇ ’ਚ ਵਨਪਲੱਸ ਦੂਜੇ ਨੰਬਰ ’ਤੇ ਪਹੁੰਚ ਗਿਆ ਹੈ। ਕੰਪਨੀ ਦੇ 31 ਫੀਸਦੀ ਗਾਹਕ ਲਗਾਤਾਰ ਇਸ ਦੇ ਨਾਲ ਬਣੇ ਹੋਏ ਹਨ। ਹਾਲਾਂਕਿ ਇਸ ਮਾਮਲੇ ’ਚ 44 ਫੀਸਦੀ ਦੇ ਨਾਲ ਐਪਲ ਨੰਬਰ ਇਕ ’ਤੇ ਹੈ। ਉਥੇ ਹੀ ਸੈਮਸੰਗ ਇਨ੍ਹਾਂ ਦੋਵਾਂ ਤੋਂ ਪਿਛੜੇ ਹੋਏ ਸਿਰਫ 25 ਫੀਸਦੀ ਗਾਹਕ ਹੀ ਹਾਸਲ ਕਰ ਸਕੀ ਹੈ। 

ਘੱਟ ਕੀਮਤ ’ਚ ਜ਼ਿਆਦਾ ਫੀਚਰਜ਼
ਵੈਲਿਊ-ਫਾਰ-ਮਨੀ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਵਨਪਲੱਸ ਨੇ ਆਪਣੇ ਦੋਵਾਂ ਮੁਕਾਬਲੇਬਾਜ਼ਾਂ ਨੂੰ ਲਗਾਤਾਰ ਪਿੱਛੇ ਛੱਡ ਦਿੱਤਾ ਹੈ। ਐਪਲ ਦੇ ਆਈਫੋਨ ਅਤੇ ਸੈਮਸੰਗ ਦੀ ਗਲੈਕਸੀ S ਸੀਰੀਜ਼ ਤੋਂ ਘੱਟ ਕੀਮਤ ’ਚ ਹੀ ਵਨਪਲੱਸ ਉਨ੍ਹਾਂ ਦੀ ਟੱਕਰ ਦੇ ਫੀਚਰਜ਼ ਆਪਣੇ ਸਮਾਰਟਫੋਨ ’ਚ ਦਿੰਦਾ ਹੈ। 

ਰਿਟੋਲ ਸਟੋਰ
ਉਂਝ ਤਾਂ ਰਿਟੇਲ ਸਟੋਰਾਂ ਦੇ ਮਾਮਲੇ ’ਚ ਸੈਮਸੰਗ ਅਤੇ ਐਪਲ ਦੀ ਪਕੜ ਕਾਫੀ ਮਜ਼ਬੂਤ ਹੈ ਪਰ ਵਨਪਲੱਸ ਵੀ ਪਿੱਛੇ ਨਹੀਂ ਹੈ। ਵਨਪਲੱਸ ਨੇ ਕ੍ਰੋਮਾ ਅਤੇ ਰਿਲਾਇੰਸ ਡਿਜੀਟਲ ਵਰਗੇ ਦੇਸ਼ ਭਰ ’ਚ ਫੈਲੇ ਰਿਟੇਲ ਸਟੋਰਾਂ ਦੇ ਨਾਲ ਸਾਂਝੇਦਾਰੀ ਕੀਤੀ ਹੋਈ ਹੈ।