ਹੁਣ ਫੋਨ ''ਤੇ ਕਰ ਸਕੋਗੇ ਸ਼ੇਅਰਾਂ ਦੀ ਖਰੀਦ ਤੇ ਵਿਕਰੀ, ਸੇਬੀ ਨੇ ਦਿੱਤੀ ਮਨਜ਼ੂਰੀ

04/03/2019 10:07:19 AM

ਨਵੀਂ ਦਿੱਲੀ — ਵਾਲੇਟ ਕੰਪਨੀ Paytm ਜਲਦੀ ਹੀ ਘਰ ਬੈਠੇ ਕਮਾਉਣ ਦਾ ਮੌਕਾ ਦੇਣ ਜਾ ਰਹੀ ਹੈ। ਪੇਟੀਐਮ ਦੀ ਸਹਾਇਕ ਕੰਪਨੀ ਪੇਟੀਐਮ ਮਨੀ(Paytm money) ਨੂੰ ਸਕਿਊਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ(SEBI) ਨੇ ਸਟਾਕ ਬ੍ਰੋਕਿੰ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਜਲਦੀ ਹੀ ਪੇਟੀਐਮ ਮਨੀ ਦੇ ਜ਼ਰੀਏ ਸ਼ੇਅਰਾਂ ਦੀ ਖਰੀਦ-ਵਿਕਰੀ ਸ਼ੁਰੂ ਹੋ ਸਕੇਗੀ।

BSE ਅਤੇ NSE ਨਾਲ ਹੋ ਸਕੇਗੀ ਹਿੱਸੇਦਾਰੀ

ਇਸ ਦੇ ਨਾਲ ਹੀ ਪੇਟੀਐਮ ਮਨੀ(Paytm Money) ਨੇ ਬੰਬਈ ਸਟਾਕ ਐਕਸਚੇਂਜ(BSE) ਅਤੇ ਨੈਸ਼ਨਲ ਸਟਾਕ ਐਕਸਚੇਂਜ(NSE) ਨੇ ਸਾਂਝੇਦਾਰੀ ਵੀ ਕੀਤੀ ਹੈ। ਕੰਪਨੀ ਨੇ ਆਪਣੇ ਅਧਿਕਾਰਕ ਬਲਾਗ ਵਿਚ ਲਿਖਿਆ,'ਅਸੀਂ ਆਪਣੇ ਪਲੇਟਫਾਰਮ 'ਤੇ ਇਕੁਇਟੀ(ਸ਼ੇਅਰਾਂ) ਅਤੇ ਕੈਸ਼ ਸੈਗਮੈਂਟ, ਡੈਰਿਵੇਟਿਵਸ, ਈ.ਟੀ.ਐਫ., ਅਤੇ ਐਕਸਚੇਂਜ ਟ੍ਰੇਡਿਡ ਪ੍ਰੋਡੱਕਟਸ ਵਰਗੇ ਕਈ ਵਿਕਲਪ ਵਿਚ ਨਿਵੇਸ਼ ਦੀ ਸਹੂਲਤ ਦੇਣਗੇ।

ਫੋਨ 'ਤੇ ਕਰ ਸਕੋਗੇ ਸ਼ੇਅਰਾਂ ਦੀ ਖਰੀਦ-ਵਿਕਰੀ

ਵਰਤਮਾਨ ਸਮੇਂ 'ਚ Paytm Money ਆਪਣੇ ਗਾਹਕਾਂ ਨੂੰ ਮਿਊਚੁਅਲ ਫੰਡ 'ਚ ਨਿਵੇਸ਼ ਦੀ ਸਹੂਲਤ ਦੇ ਰਿਹਾ ਹੈ। ਸੂਤਰਾਂ ਅਨੁਸਾਰ ਕੰਪਨੀ ਨੇ ਅਕਤੂਬਰ 2018 'ਚ ਸਟਾਕ ਬ੍ਰੋਕਿੰਗ ਦੇ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ। 30 ਕਰੋੜ ਗਾਹਕਾਂ ਵਾਲੀ ਕੰਪਨੀ ਹੁਣ ਵੱਡੀ ਸੰਖਿਆ ਵਿਚ ਲੋਕਾਂ ਨੂੰ ਆਪਣੇ ਫੋਨ 'ਤੇ ਸ਼ੇਅਰ ਖਰੀਦਣ ਅਤੇ ਟ੍ਰੇਡਿੰਗ ਦੀ ਸਹੂਲਤ ਦੇਵੇਗੀ।
ਜ਼ਿਕਰਯੋਗ ਹੈ ਕਿ ਪੇਟੀਐਮ ਦੀ ਪੇਰੈਂਟ ਕੰਪਨੀ ਵਨ97 ਕੰਮਿਊਨੀਕੇਸ਼ਨਸ(One97 communication) ਕਈ ਵਰਟੀਕਲਸ ਪੇਟੀਐਮ ਮਨੀ(Paytm Money) ਹੋਵੇ ਜਾਂ ਪੇਟੀਐਮ ਮਾਲ(Paytm Mall) ਜ਼ਰੀਏ ਆਪਣੇ ਵਪਾਰ ਨੂੰ ਵਧਾ ਰਹੀ ਹੈ। ਜਲਦੀ ਹੀ ਕੰਪਨੀ ਵਨ 97 ਕਮਿਊਨੀਕੇਸ਼ਨ 2 ਅਰਬ ਡਾਲਰ ਲਈ ਅਗਲੇ ਰਾਊਂਡ ਲਈ ਫੰਡਿੰਗ ਇਕੱਠੀ ਕਰਨ ਜਾ ਰਹੀ ਹੈ। ਇਸ ਨਾਲ ਕੰਪਨੀ ਦੀ ਵੈਲਿਊਏਸ਼ਨ 18 ਅਰਬ ਡਾਲਰ ਦੇ ਆਸਪਾਲ ਪਹੁੰਚ ਜਾਵੇਗੀ। ਜਾਪਾਨ ਦੀ ਫਰਮ ਸਾਫਟ ਬੈਂਕ 19 ਫੀਸਦੀ ਨਾਲ ਅਤੇ ਚੀਨੀ ਕੰਪਨੀ ਅਲੀਬਾਬਾ 38 ਫੀਸਦੀ ਨਾਲ ਪੇਟੀਐਮ 'ਚ ਨਿਵੇਸ਼ ਕਰ ਰਹੀਆਂ ਹਨ।