ਓਲਾ ਨੇ ਆਊਟ ਸਟੇਸ਼ਨ ਕੈਬ ਲਈ ਕੀਤਾ ਗੂਗਲ ਨਾਲ ਕਰਾਰ

08/23/2017 12:14:12 PM

ਨਵੀਂ ਦਿੱਲੀ—ਐਪ ਆਧਾਰਿਤ ਕੈਬ ਸੇਵਾਵਾਂ ਦੇਣ ਵਾਲੀ ਕੰਪਨੀ ਓਲਾ ਨੇ ਕਿਸੇ ਦੂਜੇ ਸ਼ਹਿਰ ਦੀ ਯਾਤਰਾ ਲਈ ਵਾਹਨ ਬੁੱਕ ਕਰਨ ਵਾਲੇ ਉਪਭੋਗਤਾਵਾਂ ਦੀ ਸੁਵਿਧਾ ਲਈ ਇੰਟਰਨੈੱਟ ਕੰਪਨੀ ਗੂਗਲ ਨਾਲ ਕਰਾਰ ਕੀਤਾ। ਓਲਾ ਨੇ ਇਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਇਸ ਨਾਲ ਇਸ ਸ਼੍ਰੇਣੀ ਉਪਭੋਗਤਾਵਾਂ ਨੂੰ ਗੂਗਲ ਮੈਪ ਦੀ ਵਰਤੋਂ ਕਰਕੇ ਕੈਬ ਲੱਭਣ ਅਤੇ ਬੁੱਕ ਕਰਨ 'ਚ ਆਸਾਨੀ ਹੋਵੇਗੀ। ਉਸ ਨੇ ਕਿਹਾ ਕਿ ਦੋ ਸ਼ਹਿਰਾਂ ਦੇ ਵਿਚਕਾਰ ਯਾਤਰਾ ਕਰਨ ਵਾਲੇ ਉਪਭੋਗਤਾ ਹੁਣ ਗੂਗਲ ਮੈਪ 'ਤੇ ਵੀ ਓਲਾ ਆਊਟ ਸਟੇਸ਼ਨ ਦੀ ਬਦਲ ਵਰਤੋਂ ਕਰ ਸਕਣਗੇ। ਬਦਲ ਚੁਣਨ 'ਤੇ ਉਨ੍ਹਾਂ ਨੇ ਓਲਾ ਐਪ 'ਤੇ ਰਿਡਾਇਰੈਕਟ ਕਰ ਦਿੱਤਾ ਜਾਵੇਗਾ ਅਤੇ ਆਸਾਨੀ ਨਾਲ ਬੁਕਿੰਗ ਹੋ ਜਾਵੇਗੀ। 
ਕੰਪਨੀ ਨੇ ਕਿਹਾ ਕਿ ਇਸ ਕਰਾਰ ਨਾਲ ਆਉਣ ਵਾਲੇ ਕੁਝ ਹਫਤੇ 'ਚ 23 ਸ਼ਹਿਰਾਂ ਦੇ ਉਪਭੋਗਤਾ ਦੇਸ਼ ਭਰ ਦੇ 215 ਮਾਰਗ 'ਤੇ ਕੈਬ ਬੁੱਕ ਕਰ ਸਕਣਗੇ ਅਤੇ ਕੁਝ ਸਮੇਂ ਬਾਅਦ ਇਹ ਸੁਵਿਧਾ 500 ਰਸਤਿਆਂ ਲਈ ਉਪਲੱਬਧ ਹੋਣਗੀਆਂ। ਪਿਛਲੇ ਸਾਲ ਅਕਤਬੂਰ 'ਚ ਓਲਾ ਨੇ ਸ਼ਹਿਰ ਦੇ ਅੰਦਰਲੀ ਕੈਬ ਬਦਲ ਨੂੰ ਗੂਗਲ ਮੈਪ ਨਾਲ ਜੋੜਿਆ ਸੀ।