OLA ਦੀ ਖ਼ਾਸ '72 ਘੰਟੇ ਇਲੈਕਟ੍ਰਿਕ ਰਸ਼' ਪੇਸ਼ਕਸ਼, ਨਕਦ ਛੋਟ ਤੇ ਐਕਸਚੇਂਜ ਬੋਨਸ ਸਮੇਤ ਮਿਲਣਗੇ ਕਈ ਆਫ਼ਰਸ

10/24/2023 12:37:52 PM

ਨਵੀਂ ਦਿੱਲੀ - ਓਲਾ ਇਲੈਕਟ੍ਰਿਕ ਨੇ ਦੁਸਹਿਰੇ ਦੇ ਖਾਸ ਮੌਕੇ 'ਤੇ ਗਾਹਕਾਂ ਲਈ '72 ਘੰਟੇ ਇਲੈਕਟ੍ਰਿਕ ਰਸ਼' ਆਫਰ ਲਿਆਂਦਾ ਹੈ। ਕੰਪਨੀ S1 ਸਕੂਟਰ ਰੇਂਜ 'ਤੇ ਨਕਦ ਛੋਟ ਅਤੇ ਐਕਸਚੇਂਜ ਬੋਨਸ ਸਮੇਤ ਕਈ ਲਾਭਾਂ ਦੀ ਪੇਸ਼ਕਸ਼ ਕਰ ਰਹੀ ਹੈ। ਇਹ ਆਫਰ ਸਿਰਫ 24 ਅਕਤੂਬਰ ਤੱਕ ਸੀਮਤ ਹੈ।

ਇਹ ਵੀ ਪੜ੍ਹੋ :   Post Office ਦੇ ਰਿਹੈ ਬੰਪਰ Saving ਦਾ ਮੌਕਾ...ਵਿਆਜ ਦੇ ਨਾਲ ਹਰ ਮਹੀਨੇ ਮਿਲਣਗੇ 9000 ਰੁਪਏ

ਜਾਣੋ ਕੀ ਹੈ ਪੇਸ਼ਕਸ਼?

'72 ਘੰਟੇ ਇਲੈਕਟ੍ਰਿਕ ਰਸ਼' ਆਫ਼ਰ ਤਹਿਤ, ਓਲਾ ਇਲੈਕਟ੍ਰਿਕ ਆਪਣੇ ਸਾਰੇ ਸਕੂਟਰਾਂ 'ਤੇ 5,000 ਰੁਪਏ ਤੱਕ ਦੀ ਨਕਦ ਛੋਟ ਦੇ ਰਿਹਾ ਹੈ। ਇਸ ਤੋਂ ਇਲਾਵਾ, ਕੰਪਨੀ ਸਹਿਭਾਗੀ ਬੈਂਕਾਂ ਦੇ ਸਹਿਯੋਗ ਨਾਲ 10,000 ਰੁਪਏ ਦਾ ਐਕਸਚੇਂਜ ਬੋਨਸ ਅਤੇ ਬਿਨਾਂ ਕੀਮਤ ਦੇ EMI 'ਤੇ 7,500 ਰੁਪਏ ਤੱਕ ਦੇ ਲਾਭ ਦੀ ਪੇਸ਼ਕਸ਼ ਕਰ ਰਹੀ ਹੈ। ਸਾਰੇ ਸਕੂਟਰਾਂ 'ਤੇ 5 ਸਾਲ ਦੀ ਬੈਟਰੀ ਵਾਰੰਟੀ ਵੀ ਹੈ, ਜਿਸ ਦੀ ਕੀਮਤ 7,000 ਰੁਪਏ ਹੈ। ਗਾਹਕ ਆਪਣੇ ਮੌਜੂਦਾ ICE ਸਕੂਟਰਾਂ ਨੂੰ ਬ੍ਰਾਂਡ ਦੇ ਕੇਂਦਰਾਂ 'ਤੇ ਜਾ ਕੇ ਬਦਲ ਸਕਦੇ ਹਨ।

ਇਹ ਵੀ ਪੜ੍ਹੋ :  ਇਜ਼ਰਾਈਲ-ਹਮਾਸ ਜੰਗ ਦਰਮਿਆਨ ਫਸਿਆ ਬਨਾਰਸ ਦਾ 100 ਕਰੋੜ ਦਾ ਕਾਰੋਬਾਰ, ਬਰਾਮਦਕਾਰ ਚਿੰਤਤ

ਇਹ ਵੀ ਪੜ੍ਹੋ :    ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 

Harinder Kaur

This news is Content Editor Harinder Kaur