OFS, ਲਘੂ ਵਿਕਰੀ ਜ਼ਰੀਏ ਵਿਨਿਵੇਸ਼ ਲਈ ਮਰਚੈਂਟ ਬੈਂਕਰਾਂ ਤੇ ਲਾਅ ਫਰਮਾਂ ਤੋਂ ਬੋਲੀਆਂ ਮੰਗੀਆਂ

12/10/2023 7:10:12 PM

ਨਵੀਂ ਦਿੱਲੀ (ਭਾਸ਼ਾ) - ਵਿੱਤ ਮੰਤਰਾਲਾ ਨੇ ਓ. ਐੱਫ. ਐੱਸ. ਅਤੇ ਕਿਸ਼ਤਾਂ ’ਚ ਸ਼ਾਰਟ ਸੇਲਿੰਗ (ਡ੍ਰਿਬਲਿੰਗ) ਰਾਹੀਂ ਜਨਤਕ ਖੇਤਰ ਦੀਆਂ ਕੰਪਨੀਆਂ ਦੇ ਵਿਨਿਵੇਸ਼ ’ਚ ਸਰਕਾਰ ਦੀ ਸਹਾਇਤਾ ਲਈ ਮਰਚੈਂਟਸ ਬੈਂਕਰਾਂ ਅਤੇ ਕਾਨੂੰਨੀ ਸਲਾਹਕਾਰਾਂ ਦੀ ਨਿਯੁਕਤੀ ਲਈ ਬੋਲੀਆਂ ਮੰਗੀਆਂ ਗਈਆਂ ਹਨ। ਲੈਣ-ਦੇਣ ਦੇ ਆਕਾਰ ਦੇ ਆਧਾਰ ’ਤੇ 4 ਸ਼੍ਰੇਣੀਆਂ-‘ਏ ਪਲੱਸ ਪਲੱਸ’, ‘ਏ ਪਲੱਸ’, ‘ਏ’ ਅਤੇ ‘ਬੀ’ ਲਈ ਬੋਲੀਆਂ ਮੰਗੀਆਂ ਗਈਆਂ ਹਨ। ਇਸ ਤਹਿਤ, 2,000 ਕਰੋੜ ਰੁਪਏ ਤੋਂ ਵੱਧ ਦੇ ਆਫਰ ਫਾਰ ਸੇਲ (ਓ. ਐੱਫ. ਐੱਸ.) ਲੈਣ-ਦੇਣ ਨੂੰ ‘ਏ ਪਲੱਸ ਪਲੱਸ’ ਸ਼੍ਰੇਣੀ ’ਚ ਰੱਖਿਆ ਗਿਆ ਹੈ। ਇਸ ਸ਼੍ਰੇਣੀ ’ਚ ਹੋਣ ਦੇ ਚਾਹਵਾਨ ਵਪਾਰੀ ਬੈਂਕਰਾਂ ਲਈ ਘੱਟੋ-ਘੱਟ ਇਕ ਇਕਵਿਟੀ ਮਾਰਕੀਟ ਲੈਣ-ਦੇਣ ਨੂੰ ਪੂਰਾ ਕਰਨਾ ਜ਼ਰੂਰੀ ਹੈ।

ਇਹ ਵੀ ਪੜ੍ਹੋ :   ਮੁਫ਼ਤ 'ਚ Aadhaar ਅਪਡੇਟ ਕਰਨ ਦਾ ਆਖ਼ਰੀ ਮੌਕਾ, ਬਚੇ ਸਿਰਫ਼ ਕੁਝ ਦਿਨ, ਇੰਝ ਆਨਲਾਈਨ ਕਰੋ update

ਇਹ ਵੀ ਪੜ੍ਹੋ :    Good News! ਹੁਣ ਇਹ ਦੇਸ਼ ਵੀ ਭਾਰਤੀਆਂ ਨੂੰ ਦੇਵੇਗਾ ਵੀਜ਼ਾ ਫ੍ਰੀ ਐਂਟਰੀ , 3 ਦੇਸ਼ ਪਹਿਲਾਂ ਹੀ ਕਰ ਚੁੱਕੇ ਨੇ ਐਲਾਨ

ਇਸੇ ਤਰ੍ਹਾਂ 750 ਕਰੋੜ ਤੋਂ 2,000 ਕਰੋੜ ਰੁਪਏ ਦੇ ਓ. ਐੱਫ. ਐੱਸ. ਲੈਣ-ਦੇਣ ਨੂੰ ‘A ਪਲੱਸ’ ਦੀ ਸ਼੍ਰੇਣੀ ’ਚ ਅਤੇ 750 ਕਰੋੜ ਰੁਪਏ ਤੋਂ ਘੱਟ ਦੇ ਵਿਕਰੀ ਲੈਣ-ਦੇਣ ਨੂੰ ‘A’ ਸ਼੍ਰੇਣੀ ’ਚ ਰੱਖਿਆ ਗਿਆ ਹੈ। ਚੌਥੀ ਸ਼੍ਰੇਣੀ ‘ਬੀ’ ਤਹਿਤ, ਕਿਸ਼ਤਾਂ ’ਚ ਲਘੂ ਵਿਕਰੀ ਲਈ ਮਰਚੈਂਟ ਬੈਂਕਰਾਂ ਦੀ ਨਿਯੁਕਤੀ ਕੀਤੀ ਜਾਵੇਗੀ।

ਇਸ ਸ਼੍ਰੇਣੀ ਦੇ ਬੋਲੀਦਾਤਿਆਂ ਲਈ ਸਟਾਕ ਬ੍ਰੋਕਿੰਗ ’ਚ ਘੱਟੋ-ਘੱਟ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਬੋਲੀ ਲਾਉਣ ਵਾਲੇ ਦੀ ਘੱਟੋ-ਘੱਟ ਸ਼ੁੱਧ ਸੰਪਈ (ਉਸ ਦੀ ਮੂਲ ਇਕਾਈ ਸਮੇਤ) ਘੱਟੋ-ਘੱਟ 25 ਕਰੋੜ ਰੁਪਏ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ :    ਪਾਨੀਪਤ ਐਕਸਪੋਰਟ ਇੰਡਸਟ੍ਰੀ ਨੂੰ 15 ਹਜ਼ਾਰ ਕਰੋੜ ਦਾ ਨੁਕਸਾਨ, ਅਮਰੀਕਾ ਸਮੇਤ ਕਈ ਦੇਸ਼ਾਂ ਤੋਂ ਨਹੀਂ ਮਿਲੇ ਆਰਡਰ

ਇਹ ਵੀ ਪੜ੍ਹੋ :    Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur