ਹੁਣ ਆਨਲਾਈਨ ਸਬਜ਼ੀ ਵੀ ਵੇਚੇਗੀ ਫਲਿੱਪਕਾਰਟ

01/17/2020 11:44:08 PM

ਗੈਜੇਟ ਡੈਸਕ—ਭਾਰਤੀ ਈ-ਕਾਮਰਸ ਕੰਪਨੀ ਫਲਿੱਪਕਾਰਟ ਹੁਣ ਭਾਰਤ 'ਚ ਸਬਜ਼ੀ ਵੇਚਣ ਦੀ ਤਿਆਰੀ 'ਚ ਹੈ। ਕੰਪਨੀ ਨੇ ਘਰ-ਘਰ ਸਬਜ਼ੀ ਡਿਲਿਵਰ ਕਰਨ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਕੰਪਨੀ ਫ੍ਰੈਸ਼ ਫਰੂਟਸ ਅਤੇ ਵੈਜੀਟੇਬਲਸ ਵੇਚੇਗੀ।

ਇਕ ਰਿਪੋਰਟ ਮੁਤਾਬਕ ਫਲਿੱਪਕਾਰਟ ਵੈਜੀਟੇਬਲਸ ਡਿਲਿਵਰੀ ਲਈ ਕੰਪਨੀ ਆਪਣੇ ਮਾਰਕੀਟ ਪਲੇਟ 'ਤੇ ਵੈਂਡਰਸ ਨਾਲ ਪਾਰਟਨਰਸ਼ਿਪ ਕਰੇਗੀ। ਦੱਸਣਯੋਗ ਹੈ ਕਿ ਫਲਿੱਪਕਾਰਟ ਦਾ ਮਿਸ਼ਰਣ ਅਮਰੀਕੀ ਕੰਪਨੀ ਵਾਲਮਾਰਟ ਕਰ ਚੁੱਕੀ ਹੈ।
ਰਿਪੋਰਟ 'ਚ ਫਲਿੱਪਕਾਰਟ ਦੇ ਆਫੀਸ਼ੀਅਲ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਲਾਈਸੈਂਸ ਦੀ ਐਪਲੀਕੇਸ਼ਨ ਪ੍ਰੋਸੈਸਰ 'ਚ ਹੈ। ਕੰਪਨੀ ਨੇ ਫਿਲਹਾਲ ਵੈਕੂਲ ਫੂਡ ਐਂਡ ਪ੍ਰੋਡਕਟਸ ਨਾਲ ਪਾਰਟਨਰਸ਼ਿਪ ਕੀਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਕੰਪਨੀ ਫ੍ਰੈਸ਼ ਫਰੂਟਸ ਅਤੇ ਵੈਜੀਟੇਬਲਸ ਸਪੇਸ 'ਚ ਸਪਲਾਈ ਚੇਨ ਅਤੇ ਰੈਗੂਲੇਟਰੀ ਕੰਪਲਾਇੰਸ 'ਚ ਜਟਿਲਤਾ ਕਾਰਨ ਇਸ ਸੈਗਮੈਂਟ 'ਚ ਹੁਣ ਤਕ ਨਹੀਂ ਸੀ।

ਦੱਸਣਯੋਗ ਹੈ ਕਿ ਐਮਾਜ਼ੋਨ ਭਾਰਤ 'ਚ ਚੁਨਿੰਦਾ ਜਗ੍ਹਾ 'ਤੇ ਐਮਾਜ਼ੋਨ ਫ੍ਰੈਸ਼ ਸਰਵਿਸ ਤਹਿਤ ਫ੍ਰੈਸ਼ ਫਰੂਟਸ ਅਤੇ ਵੈਜੀਟੇਬਲਸ ਡਿਲਿਵਰ ਕਰਦਾ ਹੈ। ਰਿਪੋਰਟ ਮੁਤਾਬਕ ਫਲਿੱਪਕਾਰਟ ਨੇ ਕਿਹਾ ਕਿ ਕੰਪਨੀ ਦੇ ਲਈ ਗ੍ਰਾਸਰੀ ਮੁੱਖ ਕੈਟੀਗਰੀਜ਼ 'ਚੋਂ ਇਕ ਹੈ। ਹੈਦਰਾਬਾਦ 'ਚ ਸ਼ੁਰੂ ਕੀਤਾ ਜਾ ਰਿਹਾ ਹੈ ਇਹ ਪਾਇਲਟ ਪ੍ਰੋਜੈਕਟ ਕੰਜ਼ਿਊਮਰ ਰਵੱਈਏ ਅਤੇ ਸਪਲਾਈ ਚੇਨ ਦੀ ਬਿਹਤਰ ਸਮਝ ਬਣਾਉਣ ਦਾ ਕੰਮ ਕਰੇਗਾ ਜਿਸੇ ਨੂੰ ਅਸੀਂ ਇਸ ਕੈਟਿਗਰੀ ਦੇ ਡਿਮਾਂਡ ਨਾਲ ਡਿਵੈੱਲਪ ਕਰ ਰਹੇ ਹਾਂ। ਜ਼ਾਹਿਰ ਹੈ ਭਾਰਤ 'ਚ ਆਨਲਾਈਨ ਫੂਡ ਤੋਂ ਬਾਅਦ ਹੁਣ ਆਨਲਾਈਨ ਵੈਜੀਟੇਬਲਸ ਅਤੇ ਫਰੂਟਸ ਦਾ ਮਾਰਕੀਟ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਸ ਸੈਗਮੈਂਟ 'ਚ ਕੰਪਨੀ ਨੂੰ ਅਗੇ ਚੱਲ ਕੇ ਬਿਗ ਬਾਸਕੇਟ ਨਾਲ ਟੱਕਰ ਲੈਣੀ ਹੋਵੇਗੀ। ਫਲਿੱਪਕਾਰਟ ਨੇ ਫਿਲਹਾਲ ਇਹ ਸਾਫ ਨਹੀਂ ਕੀਤਾ ਹੈ ਕਿ ਇਸ ਨੂੰ ਕਦੋਂ ਤਕ ਫਾਇਨਲ ਲਾਂਚ ਕੀਤਾ ਜਾਵੇਗਾ।

Karan Kumar

This news is Content Editor Karan Kumar