ਨਵੰਬਰ ''ਚ ਘਰੇਲੂ ਯਾਤਰੀ ਵਾਹਨਾਂ ਦੀ ਥੋਕ ਵਿਕਰੀ ''ਚ ਹੋਇਆ 4 ਫ਼ੀਸਦੀ ਵਾਧਾ

12/12/2023 2:04:14 PM

ਨਵੀਂ ਦਿੱਲੀ (ਭਾਸ਼ਾ) - ਯੂਟੀਲਿਟੀ ਵਾਹਨਾਂ ਦੀ ਮਜ਼ਬੂਤ ​​ਮੰਗ ਦੇ ਕਾਰਨ ਨਵੰਬਰ 'ਚ ਘਰੇਲੂ ਯਾਤਰੀ ਵਾਹਨਾਂ ਦੀ ਥੋਕ ਵਿਕਰੀ 'ਚ ਸਾਲਾਨਾ ਆਧਾਰ 'ਤੇ 4 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਨਵੰਬਰ 'ਚ ਕੰਪਨੀਆਂ ਤੋਂ ਡੀਲਰਾਂ ਨੂੰ ਯਾਤਰੀ ਵਾਹਨਾਂ ਦੀ ਸਪਲਾਈ ਵਧ ਕੇ 3,34,130 ਯੂਨਿਟ ਹੋ ਗਈ। ਇਹ ਨਵੰਬਰ ਮਹੀਨੇ ਦਾ ਹੁਣ ਤੱਕ ਦਾ ਸਭ ਤੋਂ ਚੰਗਾ ਅੰਕੜਾ ਹੈ।

ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ

ਪਿਛਲੇ ਸਾਲ ਇਸੇ ਮਹੀਨੇ 3,22,268 ਯੂਨਿਟਾਂ ਦੀ ਸਪਲਾਈ ਕੀਤੀ ਗਈ ਸੀ। ਦੋਪਹੀਆ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ 31 ਫ਼ੀਸਦੀ ਵਧ ਕੇ 16,23,399 ਯੂਨਿਟ ਹੋ ਗਈ, ਜੋ ਨਵੰਬਰ 2022 ਵਿੱਚ 12,36,282 ਯੂਨਿਟ ਸੀ। ਇਸੇ ਤਰ੍ਹਾਂ ਤਿੰਨ ਪਹੀਆ ਵਾਹਨਾਂ ਦੀ ਸਪਲਾਈ ਵੀ ਪਿਛਲੇ ਮਹੀਨੇ 31 ਫ਼ੀਸਦੀ ਵਧ ਕੇ 59,738 ਯੂਨਿਟ ਹੋ ਗਈ, ਜੋ ਪਿਛਲੇ ਸਾਲ ਨਵੰਬਰ 'ਚ 45,664 ਯੂਨਿਟ ਸੀ।

ਇਹ ਵੀ ਪੜ੍ਹੋ - ਵੱਧਦੀ ਮਹਿੰਗਾਈ ਦੌਰਾਨ ਲੋਕਾਂ ਨੂੰ ਮਿਲੇਗੀ ਰਾਹਤ, ਹੁਣ ਇੰਨੇ ਰੁਪਏ ਸਸਤੇ ਹੋਣਗੇ ਗੰਢੇ

ਵਾਹਨ ਬਣਾਉਣ ਵਾਲੀ ਕੰਪਨੀਆਂ ਦੇ ਸੰਗਠਨ ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਦੇ ਪ੍ਰਧਾਨ ਵਿਨੋਦ ਅਗਰਵਾਲ ਨੇ ਕਿਹਾ ਕਿ ਨਵੰਬਰ ਦੇ ਪਹਿਲੇ ਪੰਦਰਵਾੜੇ 'ਚ ਖ਼ਤਮ ਹੋਣ ਵਾਲੇ ਤਿਉਹਾਰੀ ਸੀਜ਼ਨ 'ਚ ਮੋਟਰ ਵਾਹਨ ਉਗਯੋਗ ਦੇ ਸਾਰੇ ਹਿੱਸਿਆਂ 'ਚ ਮਜ਼ਬੂਤ ਵਾਧਾ ਦੇਖਿਆ ਗਿਆ। ਉਸ ਨੇ ਕਿਹਾ ਕਿ ਮਜ਼ਬੂਤ ​​​​ਆਰਥਿਕ ਵਿਕਾਸ ਦੇ ਸਮਰਥਨ ਨਾਲ ਮੋਟਰ ਵਾਹਨ ਉਦਯੋਗ ਸਾਲ 2023 ਨੂੰ ਉੱਚ ਪੱਧਰ 'ਤੇ ਖ਼ਤਮ ਕਰਨ ਲਈ ਆਸ਼ਾਵਾਦੀ ਹੈ ਅਤੇ ਉਮੀਦ ਕਰਦਾ ਹਾਂ ਕਿ ਇਹ ਰੁਝਾਨ 2024 ਤੱਕ ਜਾਰੀ ਰਹੇਗਾ। 

ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ

ਸਿਆਮ ਦੇ ਡਾਇਰੈਕਟਰ ਜਨਰਲ ਰਾਜੇਸ਼ ਮੇਨਨ ਨੇ ਕਿਹਾ ਕਿ ਨਵੰਬਰ 2023 ਵਿੱਚ ਯਾਤਰੀ ਵਾਹਨਾਂ ਦੇ ਹਿੱਸੇ ਵਿੱਚ 3.34 ਲੱਖ ਯੂਨਿਟਾਂ ਦੀ ਸਪਲਾਈ ਕੀਤੀ ਗਈ ਸੀ, ਜੋ ਸਾਲ ਦਰ ਸਾਲ 3.7 ਫ਼ੀਸਦੀ ਵਾਧਾ ਹੈ। ਇਹ ਹੁਣ ਤੱਕ ਦੀ ਸਭ ਤੋਂ ਉੱਚੀ ਥੋਕ ਵਿਕਰੀ ਹੈ। ਉਸਨੇ ਕਿਹਾ ਕਿ ਨਵੰਬਰ ਵਿੱਚ ਤਿੰਨ ਪਹੀਆ ਵਾਹਨਾਂ ਦੀ ਸਪਲਾਈ ਨਵੰਬਰ 2017 ਦੇ ਸਰਵਕਾਲੀ ਉੱਚ ਪੱਧਰ ਨਾਲੋਂ ਮਾਮੂਲੀ ਘੱਟ ਸੀ। ਇਸੇ ਤਰ੍ਹਾਂ ਪਿਛਲੇ ਮਹੀਨੇ ਦੋਪਹੀਆ ਵਾਹਨਾਂ ਦੀ ਥੋਕ ਵਿਕਰੀ ਵੀ ਨਵੰਬਰ 2018 ਦੇ ਸਭ ਤੋਂ ਉੱਚੇ ਪੱਧਰ ਨਾਲੋਂ ਮਾਮੂਲੀ ਘੱਟ ਸੀ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur