ਕਾਰਪੋਰੇਟ ਤੋਹਫਿਆਂ ''ਤੇ ਵੀ ਨੋਟਬੰਦੀ, ਜੀ.ਐੱਸ.ਟੀ ਦੀ ਮਾਰ

10/18/2017 5:46:47 PM

ਲਖਨਊ— ਕਾਰਪੋਰੇਟ ਜਗਤ ਨੇ ਇਸ ਸਾਲ ਦੀਵਾਲੀ ਦੇ ਤੋਹਫਿਆਂ ਦਾ ਬਜਟ 35 ਤੋਂ 40 ਫੀਸਦੀ ਤੱਕ ਘੱਟ ਕਰ ਦਿੱਤਾ ਹੈ। ਉਦਯੋਗ ਮੰਡਲ ਐਸੋਚੈਮ ਦੇ ਇਕ ਸਰਵੇ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਐਸੋਚੈਮ ਨੇ ਅੱਜ ਕਿਹਾ ਕਿ ਕਾਰਪੋਰੇਟ ਘਰਾਣਿਆਂ ਵਲੋਂ ਉਨ੍ਹਾਂ ਦੇ ਐਸੋਸੀਏਟਾਂ,ਪਾਟਨਰਸ, ਕਰਮਚਾਰੀਆਂ ਅਤੇ ਹੋਰ ਖਾਸ ਲੋਕਾਂ ਨੂੰ ਦਿੱਤੇ ਜਾਣ ਵਾਲੇ ਤੋਹਫੇ ਇਸ ਬਾਰ ਘਟਾ ਦਿੱਤੇ ਗਏ ਹਨ।
ਸਰਵੇ 'ਚ ਕਿਹਾ ਗਿਆ ਕਿ ਕਾਰਪੋਰੇਟ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਬੋਨਸ 'ਤੇ ਵੀ ਅਸਰ ਹੋਇਆ ਹੈ ਕਿਉਂਕਿ ਕਈ ਕੰਪਨੀਆਂ ਕਰਜ 'ਚ ਡੁੱਬੀਆਂ ਹਨ ਅਤੇ ਉਹ ਖਰਚ ਘੱਟ ਕਰਨ ਦੇ ਉਪਾਅ ਲਾਗੂ ਕਰ ਰਹੀਆਂ ਹਨ। ਐਸੋਚੈਮ ਦੇ ਮਹਾਸਚਿਵ ਡੀ.ਐੱਸ.ਰਾਵਤ ਨੇ ਕਿਹਾ ਕਿ ਦੀਵਾਲੀ ਦੇ ਮੌਕੇ 'ਤੇ ਆਮ ਤੌਰ 'ਤੇ ਚਾਕਲੇਟ, ਕੁਕੀਜ਼, ਅਤੇ ਮਿਠਾਈਆਂ ਵੇਚਣ ਵਾਲੀ ਐੱਫ.ਐੱਮ.ਸੀ.ਜੀ. ਕੰਪਨੀਆਂ ਦੀ ਵਿਕਰੀ ਵੀ ਸਧਾਰਨ ਤੋਂ ਘੱਟ ਹੋਣ ਦੀ ਖਬਰ ਹੈ।
ਕੁਝ ਅਜਿਹਾ ਹੀ ਮਾਮਲਾ ਘਰੇਲੀ ਉਪਕਰਣ ਬਾਜ਼ਾਰ ਦਾ ਹੈ। ਵਾਸ਼ਿੰਗ ਮਸ਼ੀਨ, ਰੈਫਰੀਜਰੇਟਰ, ਓਵਨ, ਇਲੈਕਟ੍ਰਿਕ ਸਟੋਵ ਅਤੇ ਅਜਿਹੇ ਹੋਰ ਉਤਪਾਦ ਵੇਚਣਵਾਲੀਆਂ ਕੰਪਨੀਆਂ ਦੀ ਵਿਕਰੀ ਘੱਟ ਹੋਈ ਹੈ। ਹਾਈ ਅਤੇ ਸਮਾਰਟ ਫੋਨ ਦੀ ਵਿਕਰੀ 'ਤੇ ਵੀ ਅਸਰ ਹੋਇਆ ਹੈ।
ਅਸੋਚੈਮ ਨੇ ਦੀਵਾਲੀ ਦੇ  ਮੱਦੇ ਨਜ਼ਰ ਅਹਿਮਦਾਬਾਦ, ਬੈਂਗਲੂਰ, ਚੇਨਈ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ, ਜੈ ਪੁਰ, ਹੈਦਰਾਬਾਦ,ਕੋਲਕਾਤਾ, ਲਖਨਊ, ਮੁੰਬਈ ਵਰਗੀਆਂ ਪਹਿਲ, ਦੂਸਰੀ ਅਤੇ ਤੀਸਰੀ ਸ਼੍ਰੇਣੀ ਦੇ ਸ਼ਹਿਰਾਂ 'ਚ ਲਗਭਗ 785 ਕੰਪਨੀਆਂ ਦਾ ਟੈਲੀਫੋਨਿਕ ਸਰਵੇ ਕੀਤਾ।