ਨੀਰਵ ਮੋਦੀ ਦੀ ਪਤਨੀ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

03/20/2019 7:16:25 PM

ਮੁੰਬਈ—ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) 'ਚ ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘੋਟਾਲੇ ਨੂੰ ਅੰਜ਼ਾਮ ਦੇਣ ਦੇ ਦੋਸ਼ੀ ਹੀਰਾ ਵਪਾਰੀ ਨੀਰਵ ਮੋਦੀ 'ਤੇ ਸ਼ਿੰਕਜ਼ਾ ਕੱਸਿਆ ਗਿਆ ਹੈ। ਲੰਡਨ 'ਚ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਭਾਰਤ 'ਚ ਉਸ ਦੀ ਜਾਇਦਦ ਨੂੰ ਵੀ ਵੇਚਿਆ ਜਾਵੇਗਾ। ਹੁਣ ਤਕ ਦੋਵਾਂ ਦੀ 4,765 ਕਰੋੜ ਰੁਪਏ ਦੀ ਜਾਇਦਦ ਜ਼ਬਤ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਮੁੰਬਈ ਸਥਿਤ ਮਨੀ ਲਾਂਡਰਿੰਗ ਐਕਟ ਰੋਕਥਾਮ (ਪੀ.ਐੱਮ.ਐੱਲ.ਏ.) ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਸ ਦੀ ਇਜਾਜਾਤ ਦੇ ਦਿੱਤੀ ਹੈ। ਕੋਰਟ ਨੇ ਨੀਰਵ ਮੋਦੀ ਦੀ ਪਤਨੀ ਅਮੀ ਮੋਦੀ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।

ਸੂਤਰਾਂ ਮੁਤਾਬਕ ਕਿਹਾ ਗਿਆ ਹੈ ਕਿ ਕੋਰਟ ਨੇ ਪੀ.ਐੱਨ.ਬੀ. 'ਚ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਘੋਟਾਲੇ ਦੇ ਦੋਸ਼ੀ ਨੀਰਵ ਮੋਦੀ ਦੀ 173 ਮੰਹਿਗੀਆਂ ਪੈਟਿੰਗਸ ਅਤੇ 11 ਲਗਜ਼ਰੀ ਕਾਰਾਂ ਨੂੰ ਵੇਚਣ ਦੀ ਮੰਜ਼ੂਰੀ ਦਿੱਤੀ ਹੈ। ਨੀਲਾਮੀ ਰਾਹੀਂ ਇਨ੍ਹਾਂ ਜਾਇਦਾਦਾਂ ਨੂੰ ਵੇਚਿਆ ਜਾਵੇਗਾ। ਨੀਰਵ ਨੇ ਆਪਣੇ ਮਾਮਾ ਮੇਹੁਲ ਚੌਕਸੀ ਨਾਲ ਮਿਲ ਕੇ ਇਹ ਘੋਟਾਲਾ ਕੀਤਾ ਸੀ। ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੌਕਸੀ ਦੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਈਡੀ ਜਾਂਚ ਦੇ ਘੇਰੇ 'ਚ ਹੈ।

ਧਮਾਕੇ ਨਾਲ ਉਡਾਇਆ ਗਿਆ ਸੀ ਬੰਗਲਾ
ਨੀਰਵ ਮੋਦੀ ਦੇ ਮੁੰਬਈ 'ਚ ਗੈਰ-ਕਾਨੂੰਨੀ ਰੂਪ ਨਾਲ ਸਮੁੰਦਰ ਕੰਢੇ ਬਣੇ ਬੰਗਲੇ ਨੂੰ ਪਿਛਲੀ ਦਿਨੀਂ ਧਮਾਕੇ ਨਾਲ ਉਡਾ ਦਿੱਤਾ ਗਿਆ। 3,000 ਸਕਵਾਇਰ ਫੁੱਟ ਦੇ ਇਸ ਬੰਗਲੇ ਦੀ ਕੀਮਤ 25 ਕਰੋੜ ਰੁਪਏ ਦੱਸੀ ਗਈ ਹੈ।

Karan Kumar

This news is Content Editor Karan Kumar