ਨੋਇਡਾ, ਗ੍ਰੇਟਰ ਨੋਇਡਾ, ਗੁਰੂਗ੍ਰਾਮ ''ਚ ਅੱਧੇ ਤੋਂ ਜ਼ਿਆਦਾ ਅਣਵਿਕੇ ਫਲੈਟ ਸਸਤੇ ਮਕਾਨਾਂ ਦੀ ਸ਼੍ਰੇਣੀ ''ਚ

10/13/2019 10:16:42 AM

ਨਵੀਂ ਦਿੱਲੀ—ਰਾਜਧਾਨੀ ਦਿੱਲੀ ਨਾਲ ਜੁੜੇ ਨੋਇਡਾ, ਗ੍ਰੇਟਰ ਨੋਇਡਾ ਅਤੇ ਗੁਰੂਗ੍ਰਾਮ 'ਚ ਅਣਵਿਕੇ ਮਕਾਨਾਂ 'ਚ ਅੱਧੇ ਤੋਂ ਜ਼ਿਆਦਾ ਅਜਿਹੇ ਹਨ, ਜੋ ਸਸਤੇ ਮਕਾਨਾਂ ਦੀ ਸ਼੍ਰੇਣੀ 'ਚ ਆਉਂਦੇ ਹਨ। ਇਕ ਰਿਪੋਰਟ ਮੁਤਾਬਕ ਇਨ੍ਹਾਂ ਖੇਤਰਾਂ 'ਚ ਜੁਲਾਈ ਅੰਤ 'ਚ ਕੁੱਲ 1.09 ਲੱਖ ਮਕਾਨ ਵਿਕੇ ਨਹੀਂ ਸਨ ਅਤੇ ਇਨ੍ਹਾਂ 'ਚੋਂ 54 ਫੀਸਦੀ ਫਲੈਟ ਅਜਿਹੇ ਸਨ, ਜਿਨ੍ਹਾਂ ਦਾ ਮੁੱਲ 45 ਲੱਖ ਰੁਪਏ ਅਤੇ ਇਸ ਤੋਂ ਘੱਟ ਹੈ। ਰੀਅਲਟੀ ਕਾਰੋਬਾਰ 'ਤੇ ਨਜ਼ਰ ਰੱਖਣ ਵਾਲੀ ਬ੍ਰੋਕਰੇਜ਼ ਫਰਮ ਪ੍ਰਾਪਟਾਈਗਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਸਤੇ ਮਕਾਨਾਂ ਦੀ ਸ਼੍ਰੇਣੀ ਵਾਲੇ ਇਨ੍ਹਾਂ ਮਕਾਨਾਂ ਦੀ ਵਿਕਰੀ 'ਚ ਤੇਜ਼ੀ ਆਉਣ ਦੀ ਉਮੀਦ ਹੈ। ਘਰ ਲਈ ਕਰਜ਼ੇ 'ਤੇ ਵਿਆਜ ਦਰ ਘੱਟ ਹੋਣ ਅਤੇ 45 ਲੱਖ ਰੁਪਏ ਤੱਕ ਦੇ ਮਕਾਨਾਂ ਦੇ ਘਰ ਲਈ ਕਰਜ਼ ਦੇ ਵਿਆਜ ਦਾ ਭੁਗਤਾਨ 'ਤੇ ਡੇਢ ਲੱਖ ਰੁਪਏ ਦੀ ਵਾਧੂ ਟੈਕਸ ਕਟੌਤੀ ਦਾ ਲਾਭ ਉਪਲੱਬਧ ਕਰਵਾਏ ਜਾਣ ਨਾਲ ਸਸਤੀ ਸ਼੍ਰੇਣੀ ਦੇ ਮਕਾਨਾਂ ਲਈ ਮੰਗ ਵਧਣ ਦੀ ਉਮੀਦ ਹੈ।

Aarti dhillon

This news is Content Editor Aarti dhillon