ਮੁੰਬਈ ਟਰਮਿਨਲ-2 ਤੋਂ ਘਰੇਲੂ ਉਡਾਣ ਲਈ ਬੋਰਡਿੰਗ ਪਾਸ ''ਤੇ ਮੁਹਰ ਲਗਵਾਉਣ ਦਾ ਝੰਝਟ ਖਤਮ

01/15/2019 1:22:19 PM

ਮੁੰਬਈ — ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਨਿਮਲ-2 ਤੋਂ ਹੁਣ ਆਪਣੇ ਬੋਰਡਿੰਗ ਪਾਸ 'ਤੇ ਸੁਰੱਖਿਆ ਜਾਂਚ ਦੀ ਮੁਹਰ ਲਗਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ(MIAL) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਚਲਾਉਣ ਵਾਲੀ ਕੰਪਨੀ MIAL ਨੇ ਦੱਸਿਆ ਕਿ ਹਵਾਈ ਅੱਡੇ 'ਤੇ ਹੁਣ ਅਜਿਹੀ ਨਵੀਂ ਜਾਂਚ ਤਕਨਾਲੋਜੀ ਸਥਾਪਤ ਕਰ ਦਿੱਤੀ ਗਈ ਹੈ ਜਿਸ ਦੀ ਸਹਾਇਤਾ ਨਾਲ ਟੀ-2 ਤੋਂ ਚਲ ਰਹੀਆਂ ਸਾਰੀਆਂ ਘਰੇਲੂ ਉਡਾਣਾਂ ਦੇ ਬੋਰਡਿੰਗ ਪਾਸ 'ਤੇ ਮੁਹਰ ਲਗਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਸਹੂਲਤ ਨਾਲ ਬੰਬਈ ਹਵਾਈ ਅੱਡਾ 'ਡਿਜੀ ਯਾਤਰਾ' ਸਹੂਲਤ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਹਵਾਈ ਅੱਡਾ ਬਣ ਗਿਆ ਹੈ। 
ਇਹ ਸਹੂਲਤ ਸਿਵਲ ਐਵੀਏਸ਼ਨ ਸੇਫਟੀ ਬਿਊਰੋ(BCAS), ਸਿਵਲ ਐਵੀਏਸ਼ਨ ਮੰਤਰਾਲਾ ਅਤੇ ਸਿਵਲ ਐਵੀਏਸ਼ਨ ਸੁਰੱਖਿਆ ਬਿਓਰੋ ਦੀ ਪਹਿਲ ਦਾ ਨਤੀਜਾ ਹੈ। ਇਸ ਪਹਿਲ ਦਾ ਮਕਸਦ ਹਵਾਈ ਅੱਡਿਆਂ 'ਤੇ ਯਾਤਰੀਆਂ ਦੀ ਕਾਗਜ਼ੀ ਕਾਰਵਾਈ ਘੱਟ ਕਰਨਾ ਹੈ। ਰੀਲੀਜ਼ ਅਨੁਸਾਰ, ਤਰਮਿਨਲ-2 ਤੋਂ ਘਰੇਲੂ ਉਡਾਣ ਭਰਨ ਵਾਲੇ ਯਾਤਰੀ ਹੁਣ ਆਪਣੇ ਮੋਬਾਇਲ ਫੋਨ ਦੇ ਜ਼ਰੀਏ ਈ-ਗੇਟ ਰੀਡਰ 'ਤੇ ਬੋਰਡਿੰਗ ਪਾਸ  ਬਾਰਕੋਡ ਜਾਂ ਕਿਯੂ.ਆਰ. ਕੋਡ ਨੂੰ ਸਕੈਨ ਕਰਕੇ ਆਪਣੇ ਬੋਰਡਿੰਗ ਪਾਸ ਪ੍ਰਮਾਣਿਤ ਕਰਵਾ ਸਕਦੇ ਹਨ।