ਨੋਟਬੰਦੀ ਦੀ ਕੋਈ ਜ਼ਰੂਰਤ ਨਹੀਂ ਸੀ : ਮਨਮੋਹਨ ਸਿੰਘ

09/22/2017 11:39:46 PM

ਮੋਹਾਲੀ—ਸਾਬਕਾ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਚੁੱਕੇ ਗਏ ਨੋਟਬੰਦੀ ਦੇ ਕਦਮ ਦੀ ਕੋਈ ਜ਼ਰੂਰਤ ਨਹੀਂ ਸੀ। ਇੱਥੇ ਇਕ ਪ੍ਰੋਗਰਾਮ 'ਚ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਨੋਟਬੰਦੀ ਤੋਂ ਬਾਅਦ ਤੋਂ ਹੀ ਅਰਥ ਵਿਵਸਥਾ ਗਿਰਾਵਟ ਦੇ ਰਾਹ 'ਤੇ ਹੈ। ਉਨ੍ਹਾਂ ਨੇ ਕਿਹਾ ਕਿ ਤਕਨੀਕੀ ਜਾਂ ਆਰਥਿਕ ਰੂਪ ਤੋਂ ਨੋਟਬੰਦੀ ਦੀ ਕੋਈ ਲੋੜ ਨਹੀਂ ਸੀ। ਸਿੰਘ ਨੇ ਕਿਹਾ ਕਿ ਕੁਝ ਲਾਤਿਨ ਅਮਰੀਕੀ ਦੇਸ਼ਾਂ ਨੂੰ ਛੱਡ ਦਾਈਏ ਤਾਂ ਕਿਸੇ ਵੀ ਲੋਕਤੰਤਰੀ ਦੇਸ਼ 'ਚ ਨੋਟਬੰਦੀ ਸਫਲ ਨਹੀਂ ਰਹੀ ਹੈ।