ਤੇਲ ਦੀਆਂ ਕੀਮਤਾਂ ''ਚ ਨਹੀਂ ਹੋਇਆ ਕੋਈ ਬਦਲਾਅ

08/23/2019 11:41:41 AM

ਨਵੀਂ ਦਿੱਲੀ—ਸ਼ੁੱਕਰਵਾਰ ਭਾਵ 23 ਅਗਸਤ 2019 ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਫਿਰ ਸਥਿਰ ਹੈ। ਪਿਛਲੇ ਪੰਜ ਦਿਨ ਤੋਂ ਪੈਟਰੋਲ ਅਤੇ ਚਾਰ ਦਿਨਾਂ ਤੋਂ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। 
ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਭਾਵ ਐਤਵਾਰ ਨੂੰ ਪੈਟਰੋਲ 71.84 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਉੱਧਰ ਡੀਜ਼ਲ 65.11 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਮੁੰਬਈ 'ਚ ਪੈਟਰੋਲ 77.50 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ ਜਦੋਂਕਿ ਡੀਜ਼ਲ 68.26 ਰੁਪਏ ਪ੍ਰਤੀ ਲੀਟਰ 'ਤੇ ਹੈ। 
ਕੋਲਕਾਤਾ 'ਚ ਪੈਟਰੋਲ ਦੀ ਕੀਮਤ 74.54 ਰੁਪਏ ਪ੍ਰਤੀ ਲੀਟਰ ਹੈ। ਜਦੋਂਕਿ ਡੀਜ਼ਲ 67.49 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਚੇਨਈ 'ਚ ਪੈਟਰੋਲ 74.63 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 68.80 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ।
ਸਾਰੀਆਂ ਤੇਲ ਕੰਪਨੀਆਂ ਦੇ ਪੈਟਰੋਲ ਪੰਪਾਂ 'ਤੇ ਤੇਲ ਦੀਆਂ ਕੀਮਤਾਂ ਇਕੋਂ ਜਿਹੀਆਂ ਹੀ ਹਨ। ਤੇਲ ਦੀਆਂ ਕੀਮਤਾਂ ਹਰ ਰੋਜ਼ ਕੌਮਾਂਤਰੀ ਬਾਜ਼ਾਰ ਦੇ ਰੁਖ ਦੇ ਹਿਸਾਬ ਨਾਲ ਬਦਲਦੀਆਂ ਹਨ। ਕੀਮਤਾਂ 'ਚ ਬਦਲਾਅ ਹਰ ਰੋਜ਼ ਸਵੇਰੇ 6 ਵਜੇ ਹੁੰਦਾ ਹੈ। ਇਸ ਲਈ ਪੈਟਰੋਲ ਪੰਪ 'ਤੇ ਜਾਣ ਤੋਂ ਪਹਿਲਾਂ ਇਕ ਵਾਰ ਪੈਟਰੋਲ ਦੀਆਂ ਕੀਮਤਾਂ ਚੈੱਕ ਜ਼ਰੂਰ ਕਰ ਲਓ।

Aarti dhillon

This news is Content Editor Aarti dhillon