ਗਡਕਰੀ ਦਾ ਬਦਲਵੇਂ ਈਂਧਣ ਨਾਲ ਚੱਲਣ ਵਾਲੇ ਵਾਹਨਾਂ ਦੇ ਵਿਨਿਰਮਾਣ ’ਚ ਸਰਕਾਰੀ ਮਦਦ ਦਾ ਭਰੋਸਾ

11/27/2019 9:18:08 PM

ਨਵੀਂ ਦਿੱਲੀ (ਭਾਸ਼ਾ) -ਕੱਚੇ ਤੇਲ ਦੀ ਦਰਾਮਦ ਨੂੰ ਦੇਸ਼ ਦੇ ਸਾਹਮਣੇ ‘ਵੱਡੀ ਅਾਰਥਿਕ ਚੁਣੌਤੀ’ ਦੱਸਦੇ ਹੋਏ ਕੇਂਦਰੀ ਮੰਤਰੀ ਨਿਤੀਨ ਗਡਕਰੀ ਨੇ ਕਿਹਾ ਕਿ ਵਾਹਨ ਕੰਪਨੀਆਂ ਬਦਲਵੇਂ ਈਂਧਣ ਨਾਲ ਚੱਲਣ ਵਾਲੇ ਵਾਹਨਾਂ ਦੇ ਵਿਨਿਰਮਾਣ ’ਤੇ ਧਿਆਨ ਦੇਈਏ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਰਕਾਰ ਇਸ ’ਚ ਉਨ੍ਹਾਂ ਦੀ ਮਦਦ ਯਕੀਨੀ ਕਰੇਗੀ। ਗਡਕਰੀ ਨੇ ਜੈਵਿਕ-ਈਂਧਣ ਦੀ ਮੰਗ ਨੂੰ ਪੂਰਾ ਕਰਨ ਲਈ ਖੇਤੀਬਾੜੀ ਪੈਦਾਵਾਰ ਦੇ ਵਿਭਿੰਨਤਾ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਹ ਇੱਥੇ ‘ਨਿਊਜੇਨ ਮੋਬਿਲਿਟੀ ਸਮਿਟ-2019’ ਨੂੰ ਸੰਬੋਧਿਤ ਕਰ ਰਹੇ ਸਨ।

ਉਨ੍ਹਾਂ ਕਿਹਾ,‘‘ਮੈਂ ਤੁਹਾਨੂੰ ਸਰਕਾਰ ਵੱਲੋਂ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਸਾਰੇ ਵਾਹਨ ਖੇਤਰ ਦੇ ਸਮਰਥਕ ਹਾਂ। ਤੁਸੀਂ ਸਾਰੇ ਭਵਿੱਖ ਦੀਆਂ ਨੀਤੀਆਂ ਨੂੰ ਲੈ ਕੇ ਬਹੁਤ ਸ਼ੱਕੀ ਹੋ ਪਰ ਸਰਕਾਰ ਨਵੇਂ ਵਿਕਾਸ (ਬਦਲਵੇਂ ਈਂਧਣ ਨਾਲ ਚੱਲਣ ਵਾਲੇ ਵਾਹਨਾਂ) ਦੇ ਉਤਸ਼ਾਹ ਅਤੇ ਸਹਿਯੋਗ ’ਚ ਬਹੁਤ ਰੁਚੀ ਰੱਖਦੀ ਹੈ। ਤੁਸੀਂ ਪੁਰਾਣੇ ਵਿਨਿਰਮਾਣ ਦੇ ਨਾਲ ਅੱਗੇ ਵਧੋ ਪਰ ਇਸ ਦੇ ਨਾਲ ਹੀ ਬਦਲਵੇਂ ਈਂਧਣ ਨੂੰ ਵੀ ਉਤਸ਼ਾਹਿਤ ਕਰੋ।’’

Karan Kumar

This news is Content Editor Karan Kumar