Nissan Sunny ਦਾ ਸਪੈਸ਼ਲ ਐਡੀਸ਼ਨ ਲਾਂਚ, ਜਾਣੋ ਕੀਮਤ ਤੇ ਫੀਚਰਸ

09/16/2018 12:13:20 PM

ਜਲੰਧਰ— ਆਉਣ ਵਾਲੇ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਕਾਰ ਨਿਰਮਾਤਾ ਕੰਪਨੀਆਂ ਨੇ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ 'ਚ ਹੁਣ ਨਿਸਾਨ ਨੇ ਆਪਣੀ ਕਾਰ  Sunny ਦਾ ਲਿਮਟਿਡ ਐਡੀਸ਼ਨ ਲਾਂਚ ਕੀਤਾ ਹੈ। ਸਨੀ ਸਪੈਸ਼ਲ ਐਡੀਸ਼ਨ ਦੇ ਐਕਸਟੀਰੀਅਰ 'ਚ ਕੁਝ ਸਟਾਈਲਿਸ਼ ਬਦਲਾਅ ਕੀਤੇ ਗਏ ਹਨ, ਜੋ ਇਸ ਨੂੰ ਰੈਗੂਲਰ ਸਨੀ ਵੇਰੀਐਂਟ ਤੋਂ ਅਲੱਗ ਦੱਸਿਆ ਹੈ। ਨਿਸਾਨ ਸਨੀ ਲਿਮਟਿਡ ਐਡੀਸ਼ਨ ਦਾ ਰੂਫ ਬਲੈਕ ਕਲਰ 'ਚ ਦਿੱਤਾ ਗਿਆ ਹੈ। ਇਸ ਵਿਚ ਨਵੇਂ ਬਾਡੀ ਡੈਕਲਸ ਅਤੇ ਕਾਲੇ ਰੰਗ ਦਾ ਵ੍ਹੀਲ ਕਵਰ ਹੈ। ਇਸ ਤੋਂ ਇਲਾਵਾ ਕਾਰ 'ਚ ਕਈ ਨਵੇਂ ਫੀਚਰਸ ਸ਼ਾਮਲ ਕੀਤੇ ਗਏ ਹਨ ਜੋ ਇਸ ਨੂੰ ਕਾਫੀ ਖਾਸ ਬਣਾ ਰਹੇ ਹਨ। ਦੱਸ ਦੇਈਏ ਕਿ ਕੰਪਨੀ ਨੇ ਆਪਣੀ ਇਸ ਕਾਰ ਦੀ ਐਕਸ ਸ਼ੋਅਰੂਮ ਕੀਤਾ 8.48  ਰੁਪਏ ਰੱਖੀ ਹੈ।

ਇੰਜਣ
ਸਨੀ ਸਪੈਸ਼ਲ ਐਡੀਸ਼ਨ ਦੋ ਇੰਜਣ ਆਪਸ਼ਨ 'ਚ ਮੌਜੂਦ ਹੈ ਜਿਸ ਵਿਚ ਇਕ 1.5 ਲੀਟਰ ਪੈਟਰੋਲ ਇੰਜਣ ਹੈ ਜੋ 99hp ਦੀ ਪਾਵਰ ਪੈਦਾ ਕਰਦਾ ਹੈ। ਉਥੇ ਹੀ ਦੂਜਾ 1.5 ਲੀਟਰ ਕੇ9ਕੇ ਡੀਜ਼ਲ ਇੰਜਣ ਹੈ ਜੋ 86hp ਦੀ ਪਾਵਰ ਪੈਦਾ ਕਰਦਾ ਹੈ। ਇਨ੍ਹਾਂ ਦੋਵਾਂ ਇੰਜਣਾਂ 'ਚ 5-ਸਪੀਡ ਮੈਨੁਅਲ ਹੈ। ਪੈਟਰੋਲ ਵੇਰੀਐਂਟ ਦੇ ਨਾਲ ਸੀ.ਵੀ.ਟੀ. ਗਿਅਰਬਾਕਸ ਵੀ ਹੈ।

ਫੀਚਰਸ
ਸਨੀ ਸਪੈਸ਼ਲ ਐਡੀਸ਼ਨ 'ਚ ਸਮਾਰਟਫੋਨ ਮਿਰਰਿੰਗ ਦੇ ਨਾਲ 6.2-ਇੰਚ ਦਾ ਟੱਚਸਕਰੀਨ ਇਨਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਸ ਕਾਰ 'ਚ ਨਿਸਾਨ ਨੈਕਸਟ ਨਾਂ ਨਾਲ ਇੰਟੀਗ੍ਰੇਟਿਡ ਕੁਨੈਕਟਿਡ ਕਾਰ ਟੈਕਨਾਲੋਜੀ ਹੈ। ਸਨੀ ਸਪੈਸ਼ਲ ਐਡੀਸ਼ਨ ਦੇ ਇੰਟੀਰੀਅਰ 'ਚ ਵੀ ਕੁਝ ਬਦਲਾਅ ਹੋਏ ਹਨ। ਕੰਪਨੀ ਨੇ ਇਸ ਕਾਰ 'ਚ ਰੈੱਡ ਅਤੇ ਬਲੈਕ ਫਿਨਿਸ਼ 'ਚ ਪ੍ਰੀਮੀਅਮ ਸੀਟ ਕਵਰਸ ਦਿੱਤੇ ਗਏ ਹਨ।

ਸੇਫਟੀ ਫੀਚਰਸ
ਕਾਰ 'ਚ ਜੀਓ ਫੇਸਿੰਗ, ਸਪੀਡ ਅਲਰਟ, ਨਿਅਰਬਾਈ ਪਿਟ-ਸਟਾਪਸ, ਲੋਕੇਟ ਮਾਈ ਕਾਰ ਅਤੇ ਸ਼ੇਅਰ ਮਾਈ ਕਾਰ ਲੋਕੇਸ਼ਨ ਵਰਗੇ ਫੀਚਰਸ ਸ਼ਾਮਲ ਕੀਤੇ ਗਏ ਹਨ ਜੋ ਇਸ ਦੀ ਸੇਫਟੀ ਨੂੰ ਵਧਾਉਂਦੇ ਹਨ। ਇਸ ਤੋਂ ਇਲਾਵਾ ਸਨੀ ਕਾਰ 'ਚ ਡਬਲ ਏਅਰਬੈਗਸ, ਏ.ਬੀ.ਐੱਸ., ਈ.ਬੀ.ਡੀ., ਬ੍ਰੇਕ ਅਸਿਸਟ ਅਤੇ ਪੁੱਸ਼ ਬਟਨ ਸਟਾਰਟ ਵਰਗੇ ਫੀਚਰ ਵੀ ਮੌਜੂਦ ਹਨ।