ਨਿਸਾਨ ਇੰਡੀਆ ਨੇ ਲਾਂਚ ਕੀਤਾ ''ਵਰਚੁਅਲ ਸ਼ੋਅਰੂਮ'', ਆਨਲਾਈਨ ਖਰੀਦ ਸਕੋਗੇ ਕਾਰ

05/21/2020 3:31:25 PM

ਆਟੋ ਡੈਸਕ— ਨਿਸਾਨ ਇੰਡੀਆ ਨੇ ਨਵੇਂ ਵਰਚੁਅਲ ਸ਼ੋਅਰੂਮ ਨੂੰ ਲਾਂਚ ਕੀਤਾ ਹੈ ਜਿਸ ਦੀ ਮਦਦ ਨਾਲ ਗਾਹਕ ਆਨਲਾਈਨ ਕਾਰ ਖਰੀਦ ਸਕਦੇ ਹਨ। ਇਸ ਡਿਜੀਟਲ ਪਲੇਟਫਾਰਮ ਤੋਂ ਗਾਹਕਾਂ ਨੂੰ ਘਰ ਬੈਠੇ ਹੀ ਸ਼ੋਅਰੂਮ 'ਚ ਕਾਰ ਖਰੀਦਣ ਵਰਗਾ ਅਨੁਭਵ ਮਿਲੇਗਾ। ਇਸ ਨਵੇਂ ਪਲੇਟਫਾਰਮ ਤਹਿਤ ਕੰਪਨੀ ਨੇ ਨਿਸਾਨ ਅਤੇ ਡੈਸਟਨ ਦੀਆਂ ਸਾਰੀਆਂ ਕਾਰਾਂ ਨੂੰ ਵਿਕਰੀ ਲਈ ਆਨਲਾਈਨ ਮੁਹੱਈਆ ਕੀਤਾ ਹੈ। ਨਿਸਾਨ ਦੀ ਨਵੀਂ ਕਿੱਕਸ ਕਾਰ ਵੀ ਆਨਲਾਈਨ ਬੁੱਕ ਕੀਤੀ ਜਾ ਸਕਦੀ ਹੈ। 


ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ ਪੂਰੀ
ਇਸ ਡਿਜੀਟਲ ਪਲੇਟਫਾਰਮ 'ਤੇ ਕਾਰ ਦੀ ਖਰੀਦ ਨਾਲ ਸੰਬੰਧਤ ਸਾਰੀ ਪ੍ਰਕਿਰਿਆ ਨੂੰ ਆਨਲਾਈਨ ਹੀ ਪੂਰਾ ਕੀਤਾ ਜਾਵੇਗਾ। ਗਾਹਕ ਇਸ ਦੌਰਾਨ ਫਾਈਨਾਂਸ ਸਕੀਮ ਲਈ ਵੀ ਅਰਜ਼ੀ ਦੇ ਸਕਦੇ ਹਨ। ਗਾਹਕਾਂ ਕੋਲੋਂ ਕਾਰ ਦੀ ਕੀਮਤ ਦਾ ਭੁਗਤਾਨ ਵੀ ਆਨਲਾਈਨ ਹੀ ਲਿਆ ਜਾਵੇਗਾ, ਜਿਸ ਵਿਚ ਡੈਬਿਟ/ ਕ੍ਰੈਡਿਟ ਕਾਰਡ, ਯੂ.ਪੀ.ਆਈ. ਪੇਮੈਂਟ ਵਰਗੇ ਕਈ ਆਪਸ਼ਨ ਸ਼ਾਮਲ ਹੋਣਗੇ।

Rakesh

This news is Content Editor Rakesh