ਦੁਨੀਆਭਰ ''ਚ 10,000 ਅਹੁਦਿਆਂ ਦੀ ਛਾਂਟੀ ਕਰ ਸਕਦਾ ਹੈ NISSAN

07/24/2019 2:27:08 PM

ਟੋਕਿਓ — ਜਾਪਾਨ ਦੀ ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਨਿਸਾਨ ਨੇ ਦੁਨੀਆਭਰ ਵਿਚ 10,000 ਅਹੁਦਿਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾਈ ਹੈ। ਜਾਪਾਨੀ ਮੀਡੀਆ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਦਿੱਤੀ ਹੈ। ਕੰਪਨੀ ਦੀ ਇਹ ਕੋਸ਼ਿਸ਼ ਖੁਦ ਨੂੰ ਮੁਸ਼ਕਲਾਂ 'ਚੋਂ ਕੱਢਣ ਲਈ ਹੈ। ਇਸ ਤੋਂ ਪਹਿਲਾਂ ਮਈ ਵਿਚ ਨਿਸਾਨ ਨੇ 4,800 ਅਹੁਦਿਆਂ ਦੀ ਛਾਂਟੀ ਦਾ ਐਲਾਨ ਕੀਤਾ ਸੀ।

ਪਿਛਲੇ ਵਿੱਤੀ ਸਾਲ 'ਚ ਨਿਸਾਨ ਦਾ ਸ਼ੁੱਧ ਲਾਭ ਇਕ ਦਹਾਕੇ ਦੇ ਘੱਟੋ-ਘੱਟ ਪੱਧਰ 'ਤੇ ਪਹੁੰਚ ਗਿਆ ਸੀ। ਕੰਪਨੀ ਨੇ ਅਗਲੇ 12 ਮਹੀਨੇ ਤੱਕ ਮੁਸ਼ਕਲ ਕਾਰੋਬਾਰੀ ਟੀਚੇ ਦੀ ਗੱਲ ਕਹੀ ਹੈ। ਕੰਪਨੀ ਨੇ ਵੀਰਵਾਰ ਨੂੰ ਪਹਿਲੀ ਤਿਮਾਹੀ ਦੇ ਵਿੱਤੀ ਨਤੀਜੇ ਜਾਰੀ ਕਰਨੇ ਹਨ ਅਤੇ ਨਿਸਾਨ ਦੇ ਬੁਲਾਰੇ ਨੇ ਕਿਹਾ ਹੈ ਕਿ ਉਹ ਛਾਂਟੀ ਦੇ ਮੁੱਦੇ 'ਤੇ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰਣਗੇ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਯੂਰੋਪ 'ਚ ਕੰਪਨੀ ਦੇ ਵਾਹਨਾਂ ਦੀ ਵਿਕਰੀ 'ਚ ਕਮੀ, ਸਾਬਕਾ ਪ੍ਰਮੁੱਖ ਕਾਰਲੋਸ ਘੋਸਾਨ ਦੀ ਅਚਾਨਕ ਗ੍ਰਿਫਤਾਰੀ ਅਤੇ ਫਰਾਂਸ ਦੀ ਸਾਂਝੇਦਾਰ ਰੇਨੋ ਦੇ ਨਾਲ ਤਣਾਅ ਦੇ ਕਾਰਨ ਨਿਸਾਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ।