ਭਾਰਤ ''ਚ ਨੀਰਵ ਮੋਦੀ ਦੀਆਂ ਪੇਂਟਿੰਗਸ ਅਤੇ ਲਗਜ਼ਰੀ ਕਾਰਾਂ ਦੀ ਹੋਵੇਗੀ ਨਿਲਾਮੀ

03/20/2019 6:21:47 PM

ਨਵੀਂ ਦਿੱਲੀ— ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਪੀ.ਐੱਨ.ਬੀ. ਤੋਂ 13 ਹਜ਼ਾਰ ਕਰੋੜ ਦੇ ਘੋਟਾਲੇ ਦੇ ਦੋਸ਼ੀ ਨੀਰਵ ਮੋਦੀ ਦੇ ਘਰ ਤੋਂ ਜ਼ਬਤ 173 ਮਹਿੰਗੀਆਂ ਪੇਂਟਿੰਗਸ ਅਤੇ 11 ਲਗਜ਼ਰੀ ਕਾਰਾਂ ਦੀ ਨਿਲਾਮੀ ਕਰਨ ਦਾ ਆਦੇਸ਼ ਦਿੱਤਾ ਹੈ। ਕੋਰਟ ਨੇ ਈ.ਡੀ. ਨੂੰ ਆਦੇਸ਼ ਦਿੱਤਾ ਹੈ ਕਿ ਅਗਲੇ ਹਫਤੇ ਇਨ੍ਹਾਂ ਪੇਂਟਿੰਗਸ ਅਤੇ ਕਾਰਾਂ ਨੂੰ ਨਿਲਾਮ ਕਰੇ। ਇਨ੍ਹਾਂ ਪੇਟਿੰਗਸ ਦੀ ਕੀਮਤ 52.72 ਕਰੋੜ ਰੁਪਏ ਹੈ।


ਈ.ਡੀ. ਨੇ 75 ਠਿਕਾਣੇ ਅਤੇ ਛਾਪੇ ਮਾਰ ਕੇ ਨੀਰਵ ਮੋਦੀ ਲਗਭਗ 1900 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਸੀ। ਇਨ੍ਹਾਂ 'ਚੋਂ ਮਹਿੰਗਾ ਸਮਾਨ, ਜਿਊਲਰੀ, ਕਾਰਾਂ ਅਤੇ ਪੇਂਟਿੰਗਸ ਸ਼ਾਮਲ ਹਨ। ਇਸ ਤੋਂ ਇਲਾਵਾ ਹਾਂਗਕਾਂਗ, ਸਵਿਟਜ਼ਰਲੈਂਡ, ਇੰਗਲੈਂਡ, ਅਮਰੀਕਾ, ਸਿੰਗਾਪੁਰ ਅਤੇ ਸੰਯੁਕਤ ਅਰਬ ਅਮੀਰਾਤ 'ਚ 961.49 ਕਰੋ ਰੁਪਏ ਦੀ ਸੰਪਤੀ ਜਬਤ ਕੀਤਾ ਸੀ।


ਜ਼ਿਕਰਯੋਗ ਹੈ ਕਿ ਭਗੌੜਾਂ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਬੁੱਧਵਾਰ ਨੂੰ ਲੰਡਨ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਵੈਸਟਮਿੰਟਰ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਇਸ ਕੋਰਟ ਨੇ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਬੀਤੇ ਦਿਨੀ ਉਸ ਨੂੰ ਲੰਡਨ 'ਚ ਦੇਖਿਆ ਗਿਆ ਸੀ। ਇਸ ਦੇ ਬਾਅਦ ਭਾਰਤੀ ਜਾਂਚ ਏਜੰਸੀਆਂ ਉਸ ਨੂੰ ਭਾਰਤੀ ਵਾਪਸ ਲੈ ਕੇ ਆਉਣ 'ਚ ਲੱਗ ਗਏ ਹਨ। ਜਨਵਰੀ 2018 'ਚ ਨੀਰਵ ਮੋਦੀ ਭਾਰਤ ਤੋਂ ਫਰਾਰ ਹੋਇਆ ਸੀ।

ਨੀਰਵ ਮੋਦੀ ਦੀ ਲਗਜ਼ਰੀ ਕਾਰਾਂ ਦਾ ਜਖੀਰਾ, ਇਸ 'ਚ ਮਰਸਡੀਜ਼, ਲੈਕਸਸ, ਰੋਇਲ ਰਾਇਸ ਅਤੇ ਪੋਰਸ਼ ਜਿਹੀਆਂ ਮਹਿੰਗੀਆਂ ਗੱਡੀਆਂ ਸ਼ਾਮਲ ਹਨ।
ਨੀਰਵ ਮੋਦੀ 'ਤੇ ਦੋਸ਼
ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੋਕਸੀ ਨੇ ਵਿਦੇਸ਼ 'ਚ ਕਰਜ਼ ਲੈਣ ਲਈ ਧੋਖੇ ਨਾਲ ਗਾਰੰਟੀ ਪੱਤਰ (ਐÎੱਲ.ਓ.ਯੂ) ਹਾਸਲ ਕਰ ਕੇ ਪੰਜਾਬ ਨੈਸ਼ਨਲ ਬੈਂਕ ਦੇ ਲਗਭਗ 13000 ਕਰੋੜ ਰੁਪਏ ਦਾ ਚੂਨਾ ਲਗਾਇਆ। ਇਸ ਦੌਰਾਨ ਇਨ੍ਹਾਂ ਦੋਵਾਂ ਨੇ ਕਈ ਫਰਜ਼ੀ ਕੰਪਨੀਆਂ ਨੂੰ ਬਣਾਇਆ, ਫਰਜ਼ੀ ਡਾਇਰੈਕਟਰ ਨੂੰ ਬਣਾਇਆ ਅਤੇ ਬੈਂਕ ਦੇ ਨਾਲ ਧੋਖਾ ਕੀਤਾ।
 

satpal klair

This news is Content Editor satpal klair