ਦੇਸ਼ ''ਚ 9 ਲੋਕਾਂ ਨੂੰ ਮਿਲਦੀ ਹੈ 100 ਕਰੋੜ ਤੋਂ ਜ਼ਿਆਦਾ ਦੀ ਸੈਲਰੀ-ਆਮਦਨ ਟੈਕਸ ਵਿਭਾਗ

10/22/2019 4:15:30 PM

ਨਵੀਂ ਦਿੱਲੀ — ਤੁਹਾਨੂੰ ਇਹ ਜਾਣ ਕਿ ਹੈਰਾਨੀ ਹੋਵੇਗੀ ਕਿ ਭਾਰਤ 'ਚ ਵੀ 100 ਕਰੋੜ ਦੀ ਸੈਲਰੀ ਲੈਣ ਵਾਲੇ ਲੋਕ ਮੌਜੂਦ ਹਨ। ਆਮਦਨ ਟੈਕਸ ਵਿਭਾਗ ਵਲੋਂ ਜਾਰੀ ਨਵੇਂ ਅੰਕੜਿਆਂ ਮੁਤਾਬਕ ਦੇਸ਼ 'ਚ ਸਿਰਫ 9 ਅਜਿਹੇ ਲੋਕ ਹਨ ਜਿਨ੍ਹਾਂ ਨੂੰ ਵਿੱਤੀ ਸਾਲ 2017-18 'ਚ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਸੈਲਰੀ ਮਿਲੀ ਹੈ। ਹਾਲਾਂਕਿ 500 ਕਰੋੜ ਸੈਲਰੀ ਕਲੱਬ 'ਚ ਇਸ ਸਾਲ ਕੋਈ ਸ਼ਾਮਲ ਨਹੀਂ ਹੋ ਸਕਿਆ ਹੈ ਕਿਉਂਕਿ ਇੰਨੀ ਸੈਲਰੀ ਕਿਸੇ ਨੂੰ ਵੀ ਨਹੀਂ ਮਿਲੀ। 

ਆਮਦਨ ਵਿਭਾਗ ਅਨੁਸਾਰ ਦੇਸ਼ 'ਚ ਲਗਭਗ 50,000 ਲੋਕ ਸਾਲਾਨਾ ਇਕ ਕਰੋੜ ਦੀ ਸੈਲਰੀ ਲੈ ਰਹੇ ਹਨ। ਵਿਭਾਗ ਨੇ ਟੈਕਸਦਾਤਿਆਂ ਵਲੋਂ ਫਾਈਲ ITR ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਹੈ। 

ਸੈਲਰੀ 'ਤੇ ਇਨਕਮ ਟੈਕਸ ਡਾਟਾ ਬਾਰੇ ਅਹਿਮ ਤੱਥ

1. 2.9 ਕਰੋੜ ਤਨਖਾਹ ਲੈਣ ਵਾਲੇ ਟੈਕਸਦਾਤਿਆਂ ਵਿਚੋਂ 81.5 ਲੱਖ ਲੋਕਾਂ ਦੀ ਤਨਖਾਹ 5.5 ਲੱਖ ਤੋਂ ਲੈ ਕੇ 9.5 ਲੱਖ ਰੁਪਏ ਦੇ ਵਿਚਕਾਰ ਹੈ।

2. 10-15 ਲੱਖ ਰੁਪਏ ਦੇ ਤਨਖਾਹ ਬਰੈਕਟ ਵਿਚ 22 ਲੱਖ ਤੋਂ ਵੱਧ ਟੈਕਸਦਾਤਾ ਹਨ।

3. 15-20 ਲੱਖ ਰੁਪਏ ਦੀ ਤਨਖਾਹ ਬਰੈਕਟ ਵਿਚ ਸੱਤ ਲੱਖ ਤੋਂ ਵੱਧ ਲੋਕ ਹਨ, ਜਦੋਂਕਿ 20-25 ਲੱਖ ਰੁਪਏ ਦੀ ਸਾਲਾਨਾ ਤਨਖਾਹ ਲੈਣ ਵਾਲਿਆਂ ਦੀ ਗਿਣਤੀ 3.8 ਲੱਖ ਹੈ।

4. 25-50 ਲੱਖ ਰੁਪਏ ਤਨਖਾਹ ਲੈਣ ਵਾਲੇ ਲੋਕਾਂ ਦੀ ਗਿਣਤੀ ਪੰਜ ਲੱਖ ਤੋਂ ਵਧ ਹੈ, ਜਦੋਂਕਿ 50 ਲੱਖ ਤੋਂ 1 ਕਰੋੜ ਰੁਪਏ ਵਿਚਕਾਰ ਤਨਖਾਹ ਲੈਣ ਵਾਲੇ ਲੋਕਾਂ ਦੀ ਗਿਣਤੀ 1.2 ਲੱਖ ਹੈ।

5. ਇਕ ਕਰੋੜ ਤੋਂ ਵੱਧ ਦੀ ਤਨਖਾਹ ਲੈਣ ਵਾਲੇ ਲੋਕਾਂ ਦੀ ਗਿਣਤੀ 49,128 ਹੈ, ਜਿਨ੍ਹਾਂ ਵਿਚੋਂ ਸਿਰਫ 9 ਲੋਕਾਂ ਦੀ ਤਨਖਾਹ 100 ਕਰੋੜ ਰੁਪਏ ਤੋਂ ਜ਼ਿਆਦਾ ਹੈ।

6. 100-500 ਕਰੋੜ ਰੁਪਏ ਦੀ ਸੈਲਰੀ ਦੇ ਸੁਪਰ ਰਿਚ ਕਲੱਬ ਵਿਚ 9 ਵਿਅਕਤੀਆਂ ਦੀ ਸਾਲਾਨਾ ਤਨਖਾਹ 128 ਕਰੋੜ ਰੁਪਏ ਹੈ। ਇਨਕਮ ਟੈਕਸ ਵਿਭਾਗ ਨੇ ਆਮਦਨ ਟੈਕਸ ਅਦਾ ਕਰਨ ਵਾਲਿਆਂ ਦੀ ਨਿੱਜਤਾ ਦੀ ਰਾਖੀ ਕਰਦਿਆਂ ਉਨ੍ਹਾਂ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ।

7. ਜੇ ਸਾਰੇ ਆਮਦਨੀ ਸਮੂਹਾਂ ਨੂੰ ਧਿਆਨ ਵਿਚ ਰੱਖਿਆ ਜਾਵੇ, ਤਾਂ ਦੇਸ਼ ਵਿਚ ਕਰੋੜਪਤੀ ਟੈਕਸਦਾਤਾਵਾਂ ਦੀ ਗਿਣਤੀ 20% ਵਧ ਕੇ 97,689 'ਤੇ ਪਹੁੰਚ ਗਈ ਹੈ।