NIIT ਟੈੱਕ ਦਾ ਮੁਨਾਫਾ ਮਾਮੂਲੀ ਘਟਿਆ

07/18/2018 2:58:58 PM

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਐੱਨ.ਆਈ.ਆਈ.ਟੀ. ਟੈੱਕ ਦਾ ਮੁਨਾਫਾ 0.3 ਫੀਸਦੀ ਘੱਟ ਕੇ 85.8 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਐੱਨ.ਆਈ.ਆਈ.ਟੀ. ਟੈੱਕ ਦਾ ਮੁਨਾਫਾ 86.1 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਐੱਨ.ਆਈ.ਆਈ.ਟੀ. ਟੈੱਕ ਦੀ ਰੁਪਏ 'ਚ ਆਮਦਨ 4.6 ਫੀਸਦੀ ਵਧ ਕੇ 825 ਕਰੋੜ ਰੁਪਏ ਪਹੁੰਚ ਗਈ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਐੱਨ.ਆਈ.ਆਈ.ਟੀ. ਟੈੱਕ ਦੀ ਰੁਪਏ 'ਚ ਆਮਦਨ 788.9 ਕਰੋੜ ਰੁਪਏ ਰਹੀ ਸੀ। 
ਤਿਮਾਹੀ ਆਧਾਰ 'ਤੇ ਪਹਿਲੀ ਤਿਮਾਹੀ 'ਚ ਐੱਨ.ਆਈ.ਆਈ.ਟੀ. ਟੈੱਕ ਦਾ ਐਬਿਟ 111.4 ਕਰੋੜ ਰੁਪਏ ਤੋਂ ਘੱਟ ਕੇ 104 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਤਿਮਾਹੀ 'ਚ ਐੱਨ.ਆਈ.ਆਈ.ਟੀ. ਟੈੱਕ ਦਾ ਐਬਿਟ ਮਾਰਜਨ 14.8 ਫੀਸਦੀ ਤੋਂ ਘੱਟ ਕੇ 12.6 ਫੀਸਦੀ ਰਿਹਾ ਹੈ।