ਐੱਨ. ਐੱਫ. ਆਰ. ਏ. ਦੇਖੇਗਾ ਇਨਫੋਸਿਸ ''ਚ ਕਥਿਤ ਲੇਖਾ ਖਾਮੀਆਂ

10/24/2019 7:36:45 PM

ਨਵੀਂ ਦਿੱਲੀ (ਭਾਸ਼ਾ)-ਇਨਫੋਸਿਸ ਦੇ ਅੰਦਰ ਵ੍ਹਿਸਲਬਲੋਅਰ ਦੀ ਸ਼ਿਕਾਇਤ ਦੇ ਬਾਅਦ ਤੋਂ ਘਟਨਾਚੱਕਰ 'ਤੇ ਸਰਕਾਰ ਨੇ ਨਜ਼ਰ ਰੱਖੀ ਹੋਈ ਹੈ। ਇਕ ਉੱਚ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਇਸ ਨੂੰ ਧਿਆਨ 'ਚ ਰੱਖਦਿਆਂ ਰਾਸ਼ਟਰੀ ਵਿੱਤੀ ਰਿਪੋਰਟਿੰਗ ਅਥਾਰਟੀ (ਐੱਨ. ਐੱਫ. ਆਰ. ਏ.) ਕੰਪਨੀ 'ਚ ਕਥਿਤ ਲੇਖਾ ਖਾਮੀਆਂ ਦੇ ਮਾਮਲੇ ਨੂੰ ਦੇਖੇਗਾ। ਐੱਨ. ਐੱਫ. ਆਰ. ਏ. ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਦੇ ਅਧੀਨ ਕੰਮ ਕਰਦਾ ਹੈ। ਇਹ ਆਡਿਟਿੰਗ ਦੇ ਪੇਸ਼ੇ ਦਾ ਰੈਗੂਲੇਸ਼ਨ ਕਰਨ ਵਾਲਾ ਇਕ ਸੁਤੰਤਰ ਰੈਗੂਲੇਟਰ ਹੈ।

Karan Kumar

This news is Content Editor Karan Kumar