ਗਰਬਾ ''ਚ ਨਿਊਯਾਰਕ ਪੁਲਸ ਨੇ ਲਗਾਏ ਠੁਮਕੇ, ਆਨੰਦ ਮਹਿੰਦਰਾ ਨੇ ਸ਼ੇਅਰ ਕੀਤੀ ਦਿਲਚਸਪ ਵੀਡੀਓ

10/20/2018 3:13:13 PM

ਨਵੀਂ ਦਿੱਲੀ — ਨਰਾਤਿਆਂ ਦੇ ਮੌਕੇ ਗਰਬਾ ਖੇਡਣ ਦੀ ਪ੍ਰਥਾ ਹੁਣ ਦੇਸ਼ ਵਿਚ ਹੀ ਨਹੀਂ ਸਗੋਂ ਪੱਛਮੀ ਦੇਸ਼ਾਂ ਵਿਚ ਵੀ ਪ੍ਰਸਿੱਧ ਹੋ ਰਹੀ ਹੈ। ਇਸ ਦਾ ਨਜ਼ਾਰਾ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਹੁਣੇ ਜਿਹੇ ਸੋਸ਼ਲ ਮੀਡੀਆ 'ਤੇ ਨਿਊਯਾਰਕ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਪੁਲਸ ਦੇ ਜਵਾਨ ਗਰਬਾ ਖੇਡਦੇ ਹੋਏ ਦਿਖਾਈ ਦੇ ਰਹੇ ਹਨ।

 

ਦਰਅਸਲ ਨਰਾਤਿਆਂ ਦੇ ਮੌਕੇ 'ਤੇ ਆਪਣੀ ਪਰੰਪਰਾ ਨੂੰ ਧਿਆਨ 'ਚ ਰੱਖਦੇ ਹੋਏ 'ਮਹਿੰਦਰਾ ਐਂਡ ਮਹਿੰਦਰਾ' ਦੇ ਮੁਖੀ ਆਨੰਦ ਮਹਿੰਦਰਾ ਵੀਰਵਾਰ ਨੂੰ ਨਿਊਯਾਰਕ ਵਿਚ ਇਕ ਗਰਬਾ ਡਾਂਸ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਏ। ਉਥੇ ਪੁਲਸ ਕਰਮਚਾਰੀ ਵੀ ਗਰਬਾ ਖੇਡ ਰਹੇ ਸਨ। ਆਨੰਦ ਮਹਿੰਦਰਾ ਨੇ ਉਸਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। 

 

ਇਸ ਵਾਇਰਲ ਵੀਡੀਓ 'ਚ ਨਿਊਯਾਰਕ ਦੇ ਪੁਲਸ ਕਰਮਚਾਰੀ ਭਾਰਤੀ ਉਤਸਵ ਮਨਾਉਣ ਲਈ ਭਾਰਤੀ ਮਹਿਲਾਵਾਂ ਨਾਲ ਗਰਬੇ 'ਚ ਸ਼ਾਮਲ ਹੁੰਦੇ ਹਨ ਅਤੇ ਉਨ੍ਹਾਂ ਨਾਲ ਡਾਂਸ ਕਰਦੇ ਹਨ। ਕਲਿੱਪ ਦਾ ਸਭ ਤੋਂ ਵਧੀਆ ਹਿੱਸਾ ਉਹ ਹੈ ਜਦੋਂ ਪੁਲਸ ਕਰਮਚਾਰੀ ਗਰਬਾ ਸਟੈਪ ਨਾ ਆਉਣ ਕਾਰਨ ਮਹਿਲਾਵਾਂ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਹੈ।

 

ਇਸ ਵੀਡੀਓ ਦੇ ਕਲਿੱਪ ਨੂੰ ਆਪਣੇ ਟਵਿੱਟਰ ਪੇਜ਼ 'ਤੇ ਸ਼ੇਅਰ ਕਰਦੇ ਹੋਏ ਆਨੰਦ ਮਹਿੰਦਰਾ ਨੇ ਲਿਖਿਆ, ' ਮੇਰੇ ਵਲੋਂ ਪੋਸਟ ਕੀਤੇ ਗਏ ਗਰਬਾ ਵੀਡੀਓ ਦੀ ਸੰਖਿਆ ਨੂੰ ਦੇਖਦੇ ਹੋਏ ਮੈਨੂੰ ਆਪਣਾ ਨਾਂ 'ਆਨੰਦ ਗਬਿੰਦ੍ਰਾ' 'ਚ ਨਾ ਬਦਲਣਾ ਪੈ ਜਾਏ, ਪਰ ਮੈਂ ਕਲਿੱਪ ਨੂੰ ਆਪਣੇ ਵਾਟਸਐਪ ਵੰਡਰ ਬਾਕਸ 'ਚ ਆਉਣ ਤੋਂ ਨਹੀਂ ਰੋਕ ਸਕਦਾ। ਇਹ ਕਾਬਿਲੇ ਤਾਰੀਫ ਹੈ ਕਿ ਨਿਊਯਾਰਕ ਪੁਲਸ ਦੇਰ ਰਾਤ ਤੱਕ ਚਲਣ ਵਾਲੇ ਆਯੋਜਨ ਨੂੰ ਬੰਦ ਕਰਵਾਉਣ ਲਈ ਗਈ ਸੀ ਪਰ ਗਰਬਾ ਉਤਸਵ ਨੂੰ ਦੇਖ ਕੇ ਉਸ ਵਿਚ ਸ਼ਾਮਲ ਹੋ ਗਈ।'