1 ਦਸੰਬਰ ਤੋਂ ਹਾਈਵੇ 'ਤੇ ਲਾਗੂ ਹੋਵੇਗਾ ਨਵਾਂ ਨਿਯਮ, ਨਹੀਂ ਮੰਨਣ 'ਤੇ ਪਵੇਗਾ ਭਾਰੀ ਜ਼ੁਰਮਾਨਾ

08/21/2019 5:16:37 PM

ਨਵੀਂ ਦਿੱਲੀ—ਟੋਲ ਪਲਾਜ਼ਾ 'ਤੇ ਟੋਲ ਟੈਕਸ ਅਦਾ ਕਰਨ ਲਈ ਵਾਹਨਾਂ ਦੀ ਲੰਬੀ ਲਾਈਨ 'ਚ ਫਸਣ ਤੋਂ ਪ੍ਰੇਸ਼ਾਨ ਹੋਣ ਵਾਲਿਆਂ ਲਈ ਮੁੱਖ ਖਬਰ ਹੈ। ਦਰਅਸਲ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਲਿਖਿਆ ਹੈ ਕਿ ਉਹ ਰੀਜਨਲ (ਖੇਤਰੀ) ਟਰਾਂਸਪੋਰਟ ਦਫਤਰ 'ਚ ਜਗ੍ਹਾ ਮੁਹੱਈਆ ਕਰਵਾਉਣ ਜਿਸ ਨਾਲ ਕਿ ਫਾਸਟੈਗ ਦੀ ਵਿਕਰੀ ਲਈ ਪੁਆਇੰਟ ਬਣਾਇਆ ਜਾ ਸਕੇ। ਦੱਸ ਦੇਈਏ ਕਿ ਸਰਕਾਰ ਨੇ ਇਸ ਸਾਲ 1 ਦਸੰਬਰ ਤੋਂ ਰਾਸ਼ਟਰੀ ਰਾਜਮਾਰਗਾਂ 'ਤੇ ਸਾਰੇ ਟੋਲ ਪਲਾਜ਼ਾ 'ਤੇ ਸਿਰਫ ਫਾਸਟੈਗ ਨਾਲ ਟੋਲ ਭੁਗਤਾਨ ਸਵੀਕਾਰ ਕਰਨ ਦਾ ਫੈਸਲਾ ਲਿਆ ਹੈ। 


ਵਸੂਲਿਆ ਜਾਵੇਗਾ ਦੁੱਗਣਾ ਟੋਲ
1 ਦਸੰਬਰ ਤੋਂ ਸਾਰੇ ਨੈਸ਼ਨਲ ਹਾਈਵੇ ਸਾਰੇ ਲੇਨ ਨੂੰ ਫਾਸਟੈਗ ਲੇਨ ਬਣਾਇਆ ਜਾਵੇਗਾ। ਬਿਨ੍ਹਾਂ ਫਾਸਟੈਗ ਵਾਲੇ ਵਾਹਨਾਂ ਤੋਂ ਦੁੱਗਣਾ ਟੋਲ ਵਸੂਲਿਆ ਜਾਵੇਗਾ। ਟਰਾਂਸਪੋਰਟ ਵਿਭਾਗ ਦੇ ਸਰਕੁਲਰ 'ਚ ਫਾਸਟੈਗ ਨੂੰ ਸਖਤੀ ਨਾਲ ਅਮਲ 'ਚ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਫਾਸਟੈਗ ਨਾਲ ਡਿਜ਼ੀਟਲ ਪੇਮੈਂਟ ਨੂੰ ਵਾਧਾ ਮਿਲੇਗਾ ਨਾਲ ਹੀ ਟੋਲ 'ਤੇ ਬੇ-ਵਜ੍ਹਾ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਵੀ ਬਚਿਆ ਜਾ ਸਕੇਗਾ।


ਕੀ ਹੈ ਫਾਸਟੈਗ?
ਫਾਸਟੈਗ ਇਕ ਰਿਚਾਰਜੇਬਲ ਕਾਰਡ ਹੈ ਜਿਸ 'ਚ ਰੇਡੀਓ ਫ੍ਰਿਕਵੈਂਸੀ ਆਈਡੈਂਟੀਫਿਕੇਸ਼ਨ (ਆਰ.ਐੱਫ.ਆਈ.ਡੀ.) ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਕਾਰ ਦੀ ਵਿੰਡਸਕ੍ਰੀਨ 'ਤੇ ਲੱਗਣ ਵਾਲੇ ਇਸ ਕਾਰਡ ਦੀ ਵਰਤੋਂ ਟੋਲ ਟੈਕਸ ਭਰਨ 'ਚ ਹੋਵੇਗੀ। ਵਾਹਨ ਦੇ ਮਾਲਕ ਨੂੰ ਇਹ ਫਾਸਟੈਗ ਪ੍ਰੀਪੇਡ ਅਕਾਊਂਟ ਨਾਲ ਲਿੰਕ ਕਰਨਾ ਹੋਵੇਗਾ ਅਤੇ ਇਸ ਦੇ ਰਾਹੀਂ ਟੋਲ ਟੈਕਸ ਦਾ ਪੇਮੈਂਟ ਆਟੋਮੈਟਿਕਲੀ ਹੋ ਜਾਵੇਗਾ। ਫਾਸਟੈਗ ਲੱਗੀ ਕਾਰ ਜਦੋਂ ਟੋਲ ਪਲਾਜ਼ਾ 'ਤੇ ਪਹੁੰਚੇਗੀ ਤਾਂ ਇਥੇ ਉਨ੍ਹਾਂ ਲਈ ਇਕ ਖਾਸ ਲੇਨ ਬਣੀ ਹੋਵੇਗੀ। ਇਸ ਲੇਨ 'ਚ ਲੱਗੀ ਇਕ ਡਿਵਾਈਸ ਨਾਲ ਸੰਪਰਕ 'ਚ ਆਉਣ ਦੇ ਬਾਅਦ ਟੋਲ ਟੈਕਸ ਖੁਦ ਹੀ ਕੱਟਿਆ ਜਾਵੇਗਾ ਅਤੇ ਚਾਲਕ ਬਿਨ੍ਹਾਂ ਰੁਕੇ ਟੋਲ ਪਲਾਜ਼ਾ ਪਾਰ ਕਰ ਲਵੇਗਾ। ਯੂਜ਼ਰਸ ਨੂੰ ਟੋਲ ਟਰਾਂਸਜੈਕਸ਼ਨ, ਲੋਅ ਬੈਲੇਂਸ ਅਤੇ ਦੂਜੀਆਂ ਚੀਜ਼ਾਂ ਦਾ ਐੱਸ.ਐੱਮ.ਐੱਸ. ਅਲਰਟ ਵੀ ਮਿਲੇਗਾ।

Aarti dhillon

This news is Content Editor Aarti dhillon