1 ਮਾਰਚ ਤੋਂ ਬਦਲ ਜਾਣਗੇ ਇਹ ਨਿਯਮ, ਤੁਹਾਡੀ ਜੇਬ 'ਤੇ ਹੋਵੇਗਾ ਸਿੱਧਾ ਅਸਰ

02/27/2021 1:01:57 PM

ਨਵੀਂ ਦਿੱਲੀ- 1 ਮਾਰਚ, 2021 ਤੋਂ ਤੁਹਾਡੀ ਜੇਬ ਨਾਲ ਸਬੰਧਤ ਕਈ ਚੀਜ਼ਾਂ ਵਿਚ ਬਦਲਾਅ ਹੋਣ ਜਾ ਰਿਹਾ ਹੈ। ਇਨ੍ਹਾਂ ਵਿਚ ਰਸੋਈ ਗੈਸ ਸਿਲੰਡਰ ਦਾ ਮੁੱਲ, ਬੜੌਦਾ ਬੈਂਕ, ਵਿਜਯਾ ਬੈਂਕ ਅਤੇ ਦੇਨਾ ਬੈਂਕ ਦੇ ਬੈਂਕਿੰਗ ਲੈਣ-ਦੇਣ ਨਾਲ ਜੁੜੇ ਨਿਯਮ ਬਦਲਣ ਵਾਲੇ ਹਨ।

ਸਿਲੰਡਰ-
ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਸਿਲੰਡਰ ਦੇ ਮੁੱਲ ਨਿਰਧਾਰਤ ਕਰਦੀਆਂ ਹਨ। ਇਸ ਲਈ 1 ਮਾਰਚ 2021 ਨੂੰ ਕੀਮਤਾਂ ਵਿਚ ਬਦਲਾਅ ਹੋ ਸਕਦਾ ਹੈ। ਇਸ ਤੋਂ ਪਹਿਲਾਂ ਫਰਵਰੀ ਵਿਚ ਸਿਲੰਡਰ ਕੀਮਤਾਂ ਵਿਚ ਤਿੰਨ ਵਾਰ ਵਾਧਾ ਕੀਤਾ ਗਿਆ ਹੈ। ਇਸ ਦੌਰਾਨ ਰਸੋਈ ਗੈਸ ਕੁੱਲ ਮਿਲਾ ਕੇ 100 ਰੁਪਏ ਮਹਿੰਗੀ ਹੋਈ ਹੈ।

ਇਨ੍ਹਾਂ ਬੈਂਕਾਂ ਦੇ ਬਦਲਣਗੇ ਨਿਯਮ
ਸਰਕਾਰ ਦੇਨਾ ਬੈਂਕ ਅਤੇ ਵਿਜਯਾ ਬੈਂਕ ਦਾ ਰਲੇਵਾਂ ਬੜੌਦਾ ਬੈਂਕ ਵਿਚ ਕਰ ਚੁੱਕੀ ਹੈ। ਇਨ੍ਹਾਂ ਦੋਹਾਂ ਬੈਂਕਾਂ ਦੇ ਬੜੌਦਾ ਬੈਂਕ ਵਿਚ ਮਿਲ ਜਾਣ ਤੋਂ ਪਿੱਛੋਂ ਹੁਣ ਵਿਜਯਾ ਤੇ ਦੇਨਾ ਬੈਂਕ ਦੇ ਖਾਤਾਧਾਰਕ ਬੜੌਦਾ ਬੈਂਕ ਦੇ ਗਾਹਕ ਬਣ ਚੁੱਕੇ ਹਨ। 1 ਮਾਰਚ ਤੋਂ ਵਿਜਯਾ ਅਤੇ ਦੇਨਾ ਬੈਂਕ ਦਾ ਆਈ. ਐੱਫ. ਐੱਸ. ਸੀ. (IFSC) ਕੋਡ ਬਦਲਣ ਵਾਲਾ ਹੈ, ਅਜਿਹੇ ਵਿਚ ਦੋਹਾਂ ਬੈਂਕਾਂ ਦੇ ਖਾਤਾਧਾਰਕਾਂ ਲਈ ਆਪਣਾ ਨਵਾਂ ਆਈ. ਐੱਫ. ਐੱਸ. ਸੀ. ਕੋਡ ਜਾਣਨਾ ਜ਼ਰੂਰੀ ਹੋ ਜਾਂਦਾ ਹੈ। ਇਸ ਦਾ ਇਸਤੇਮਾਲ ਆਨਲਾਈਨ ਪੈਸੇ ਭੇਜਣ ਅਤੇ ਮੰਗਵਾਉਣ ਵੇਲੇ ਹੁੰਦਾ ਹੈ।

Sanjeev

This news is Content Editor Sanjeev