ਨਵੀਂ ਮਹਿੰਦਰਾ ਬੋਲੇਰੋ ਪੱਟੇਗੀ ਧੂੜਾਂ, BS-6 ਇੰਜਣ ਨਾਲ ਹੋ ਸਕਦੀ ਹੈ ਲਾਂਚ

04/21/2019 12:18:06 PM

ਨਵੀਂ ਦਿੱਲੀ— ਮਹਿੰਦਰਾ ਕੰਪਨੀ ਪਾਪੁਲਰ ਯੂਟਿਲਟੀ ਗੱਡੀ ਬੋਲੇਰੋ ਨੂੰ ਨਵਾਂ ਰੂਪ-ਰੰਗ ਦੇ ਕੇ ਬਾਜ਼ਾਰ 'ਚ ਉਤਾਰਨ ਦੀ ਯੋਜਨਾ ਬਣਾ ਰਹੀ ਹੈ। ਨਵੀਂ ਮਹਿੰਦਰਾ ਬੋਲੇਰੋ ਹਾਲ ਹੀ 'ਚ ਟੈਸਟਿੰਗ ਦੌਰਾਨ ਦੇਖੀ ਗਈ ਹੈ। ਇਸ ਦੀਆਂ ਕੁਝ ਤਸਵੀਰਾਂ ਵੀ ਲੀਕ ਹੋ ਗਈਆਂ ਹਨ। ਨਵੀਂ ਮਹਿੰਦਰਾ ਬੋਲੇਰੋ ਬੀ. ਐੱਸ.-6 ਇੰਜਣ ਤੇ ਸੁਰੱਖਿਆ ਫੀਚਰਾਂ ਨਾਲ ਲਾਂਚ ਕੀਤੀ ਜਾ ਸਕਦੀ ਹੈ।

 

ਸਰਕਾਰ ਵੱਲੋਂ ਲਾਗੂ ਕੀਤੇ ਗਏ ਜ਼ਰੂਰੀ ਸੁਰੱਖਿਆ ਨਿਯਮਾਂ ਨੂੰ ਦੇਖਦੇ ਹੋਏ ਇਹ ਲਗਭਗ ਤੈਅ ਹੈ ਕਿ ਨਵੀਂ ਬੋਲੇਰੋ 'ਚ ਰਿਵਰਸ ਪਾਰਕਿੰਗ ਸੈਂਸੈਰ, ਸਪੀਡ ਅਲਰਟ ਸਿਸਟਮ ਤੇ ਸੀਟ ਬੈਲਟ ਰੀਮਾਈਂਡਰ ਵਰਗੇ ਫੀਚਰ ਹੋਣਗੇ।

ਰਿਪੋਰਟਾਂ ਮੁਤਾਬਕ ਨਵੀਂ ਮਹਿੰਦਰਾ ਬੋਲੇਰੋ ਦੀ ਲੁਕ 'ਚ ਕੋਈ ਖਾਸ ਬਦਲਾਵ ਨਹੀਂ ਹੋਵੇਗਾ। ਇਸ ਦੀ ਲੁਕ ਕਾਫੀ ਹੱਦ ਤਕ ਮੌਜੂਦਾ ਮਾਡਲ ਦੀ ਤਰ੍ਹਾਂ ਹੀ ਹੋਵੇਗੀ। ਹਾਲਾਂਕਿ ਇਸ ਦੀ ਗਰਿੱਲ ਦਾ ਡਿਜ਼ਾਇਨ ਨਵਾਂ ਹੋਵੇਗਾ, ਲੀਕ ਤਸੀਵਰਾਂ 'ਚ ਗਰਿੱਲ ਕਵਰ ਕੀਤੀ ਗਈ ਨਜ਼ਰ ਆਈ ਹੈ। ਉੱਥੇ ਹੀ, ਮੰਨਿਆ ਜਾ ਰਿਹਾ ਹੈ ਕਿ ਨਵੀਂ ਬੋਲੇਰੋ ਦੀ ਬੀ. ਐੱਸ.-6 ਇੰਜਣ ਨਾਲ ਟੈਸਟਿੰਗ ਕੀਤੀ ਜਾ ਰਹੀ ਹੈ। ਫਿਲਹਾਲ ਬੇਲੋਰੋ ਦੋ ਤਰ੍ਹਾਂ ਦੇ ਇੰਜਣ ਨਾਲ ਆਉਂਦੀ ਹੈ। ਇਕ 1.5 ਲਿਟਰ-3 ਸਿਲੰਡਰ ਇੰਜਣ ਹੈ, ਜੋ 70 ਬੀ. ਐੱਚ. ਪੀ. ਦੀ ਪਾਵਰ ਤੇ 195 ਐੱਨ. ਐੱਮ. ਟਾਰਕ ਜਨਰੇਟ ਕਰਦਾ ਹੈ। ਦੂਜਾ 2.5 ਲਿਟਰ-4 ਸਿਲੰਡਰ M2DICR ਡੀਜ਼ਲ ਇੰਜਣ ਹੈ, ਜੋ 63 ਬੀ. ਐੱਚ. ਪੀ. ਦੀ ਪਾਵਰ ਤੇ 180 ਐੱਨ. ਐੱਮ. ਪੀਕ ਟਾਰਕ ਜਨਰੇਟ ਕਰਦਾ ਹੈ।