''ਮੁਦਰਾ'' ਨਾਲ ਪੈਦਾ ਹੋਏ 28 ਫੀਸਦੀ ਨਵੇਂ ਰੁਜ਼ਗਾਰ

11/07/2019 10:31:34 AM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਮੁਦਰਾ ਰੁਜ਼ਗਾਰ ਯੋਜਨਾ (ਪੀ.ਐੱਮ.ਐੱਮ.ਵਾਈ.) ਦੇ ਤਹਿਤ ਕਰਜ਼ ਲੈਣ ਵਾਲੀਆਂ ਇਕਾਈਆਂ ਨੇ 28 ਫੀਸਦੀ ਨਵੇਂ ਰੁਜ਼ਗਾਰ ਪੈਦਾ ਕੀਤੇ ਹਨ। ਇਸ ਯੋਜਨਾ ਨਾਲ ਲਾਭ ਵਾਲੀਆਂ ਇਕਾਈਆਂ 'ਚ ਕਰਮਚਾਰੀਆਂ ਦੀ ਗਿਣਤੀ ਵਧ ਕੇ 5.04 ਕਰੋੜ ਹੋ ਗਈ ਹੈ। ਮੁਦਰਾ ਯੋਜਨਾ ਦੇ ਤਹਿਤ ਕਰਜ਼ ਲੈਣ ਤੋਂ ਪਹਿਲਾਂ ਇਨ੍ਹਾਂ ਇਕਾਈਆਂ 'ਚ ਰੁਜ਼ਗਾਰ ਪਾਉਣ ਵਾਲੇ ਲੋਕਾਂ ਦੀ ਗਿਣਤੀ ਕਰੀਬ 3.93 ਕਰੋੜ ਹੀ ਸੀ।
ਮੁਦਰਾ ਯੋਜਨਾ ਦੀ ਸਮੀਖਿਆ ਲਈ ਕਰਵਾਏ ਗਏ ਇਕ ਅਧਿਕਾਰਿਕ ਸਰਵੇਖਣ ਤੋਂ ਇਹ ਅੰਕੜਾ ਸਾਹਮਣੇ ਆਇਆ ਹੈ। ਕੇਂਦਰੀ ਕਰਮਚਾਰੀ ਅਤੇ ਰੁਜ਼ਗਾਰ ਮੰਤਰਾਲੇ ਦੇ ਬਾਡੀਜ਼ ਲੇਬਰ ਬਿਊਰੋ ਨੇ 'ਪ੍ਰਧਾਨ ਮੰਤਰੀ ਮੁਦਰਾ ਯੋਜਨਾ ਸਰਵੇਖਣ ਰਿਪੋਰਟ' ਤਿਆਰ ਕੀਤੀ ਹੈ। ਸਰਕਾਰ ਨੇ ਅਪ੍ਰੈਲ 2015 'ਚ ਛੋਟੇ ਕਾਰੋਬਾਰੀਆਂ ਦੀ ਕਰਜ਼ ਲੋੜ ਪੂਰੀ ਕਰਨ ਲਈ 10 ਲੱਖ ਰੁਪਏ ਤੱਕ ਦੇਣ ਵਾਲੀ ਇਹ ਯੋਜਨਾ ਸ਼ੁਰੂ ਕੀਤੀ ਸੀ। ਇਸ ਦਾ ਮਕਸਦ ਲੋਕਾਂ ਦੇ ਵਿਚਕਾਰ ਸਵਰੁਜ਼ਗਾਰ ਨੂੰ ਵਾਧਾ ਦੇਣਾ ਸੀ।
ਰਿਪੋਰਟ ਮੁਤਾਬਕ ਸਾਲ 2015 ਤੋਂ ਲੈ ਕੇ ਵੰਡੇ ਗਏ ਕਰਜ਼ਿਆਂ ਨੇ ਕੁੱਲ 11.2 ਕਰੋੜ ਨਵੇਂ ਰੁਜ਼ਗਾਰ ਪੈਦਾ ਕੀਤੇ। ਇਹ ਗਿਣਤੀ ਸਵਰੁਜ਼ਗਾਰ 'ਚ ਲੱਗੇ ਲੋਕਾਂ ਦੀ 55 ਫੀਸਦੀ ਹੈ। ਮੁਦਰਾ ਯੋਜਨਾ ਦੇ ਤਹਿਤ ਵੰਡ ਕਰਜ਼ਿਆਂ ਨੇ 51 ਲੱਖ ਨਵੇਂ ਉੱਦਮੀ ਵੀ ਤਿਆਰ ਕੀਤੇ। ਹਾਲਾਂਕਿ ਇਹ ਗਿਣਤੀ ਸਰਕਾਰ ਦੇ ਅਨੁਮਾਨਾਂ ਤੋਂ ਕਾਫੀ ਘੱਟ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਫਰਵਰੀ 'ਚ ਸੰਸਦ 'ਚ ਕਿਹਾ ਸੀ ਕਿ 4.25 ਕਰੋੜ ਨਵੇਂ ਉੱਦਮੀਆਂ ਨੇ ਇਸ ਯੋਜਨਾ ਦੇ ਤਹਿਤ ਕਰਜ਼ ਲਏ ਹਨ ਜਿਨ੍ਹਾਂ 'ਚ ਵੱਡੀ ਗਿਣਤੀ 'ਚ ਰੁਜ਼ਗਾਰ ਪੈਦਾ ਹੋਏ ਹਨ।
ਕਿਰਤ ਮੰਤਰਾਲੇ ਨੇ ਰੁਜ਼ਗਾਰ ਪੈਦਾ ਕਰਨ 'ਚ ਮੁਦਰਾ ਯੋਜਨਾ ਦਾ ਅਸਰ ਪਰਖਣ ਲਈ ਪ੍ਰਮੁੱਖ ਕਿਰਤ ਅਤੇ ਰੁਜ਼ਗਾਰ ਸਲਾਹਕਾਰ ਬੀ ਐੱਨ. ਨੰਦਾ ਦੀ ਅਗਵਾਈ 'ਚ ਇਕ ਵਿਸ਼ੇਸ਼ਕ ਕਮੇਟੀ ਦਾ ਗਠਨ ਕੀਤਾ ਸੀ। ਇਸ ਸਰਵੇਖਣ 'ਚ ਗੈਰ-ਖੇਤੀ ਆਰਥਿਕ ਗਤੀਵਿਧੀਆਂ ਨੂੰ ਹੀ ਸ਼ਾਮਲ ਕੀਤਾ ਗਿਆ ਸੀ। ਇਸ ਰਿਪੋਰਟ ਨੂੰ ਤਿਆਰ ਕਰਨ ਤੋਂ ਪਹਿਲਾਂ ਅਪ੍ਰੈਲ-ਨਵੰਬਰ 2018 ਦੇ ਦੌਰਾਨ ਕਰੀਬ 94,000 ਲਾਭਾਰਥੀਆਂ ਦਾ ਸਰਵੇਖਣ ਕੀਤਾ ਗਿਆ ਸੀ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਇਸ ਰਿਪੋਰਟ ਨੂੰ ਸਵੀਕ੍ਰਿਤ ਦੇ ਦਿੱਤੀ ਹੈ ਅਤੇ ਹੁਣ ਇਸ ਨੂੰ ਛੇਤੀ ਹੀ ਜਨਤਕ ਕਰ ਦਿੱਤਾ ਜਾਵੇਗਾ।

Aarti dhillon

This news is Content Editor Aarti dhillon