ਇਸ ਸਾਲ ਇਲੈਕਟ੍ਰਿਕ ਦੋਪਹੀਆ ਵਾਹਨਾਂ ਦਾ ਰਹੇਗਾ ਦਬਦਬਾ

01/05/2022 10:32:45 AM

ਨਵੀਂ ਦਿੱਲੀ– ਸਰਕਾਰ ਦੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਬੜ੍ਹਾਵਾ ਦੇਣ ਦੀ ਨੀਤੀ ਦੇ ਨਾਲ ਹੀ ਹਰ ਦਿਨ ਬਦਲਦੀ ਤਕਨਾਲੋਜੀ ਨਾਲ ਵਾਹਨਾਂ ’ਚ ਮਿਲ ਰਹੀਆਂ ਅਤਿ-ਆਧੁਨਿਕ ਸਹੂਲਤਾਂ ਦੇ ਬਲ ’ਤੇ ਇਸ ਸਾਲ ਇਲੈਕਟ੍ਰਿਕ ਦੋਪਹੀਆ ਵਾਹਨਾਂ ਦਾ ਦਬਦਬਾ ਰਹਿਣ ਵਾਲਾ ਹੈ। ਵਧਦੇ ਤੇਲ ਦਰਾਮਦ ਬਿੱਲਾਂ ਦੇ ਨਾਲ-ਨਾਲ ਕੌਮਾਂਤਰੀ ਜਲਵਾਯੂ ਬਦਲਾਅ ਨਾਲ ਨਜਿੱਠਣ ਲਈ ਕੌਮਾਂਤਰੀ ਵਚਨਬੱਧਤਾਵਾਂ ਸਰਕਾਰ ਦੀਆਂ ਹਾਲ ਹੀ ਦੀਆਂ ਨੀਤੀਗਤ ਪਹਿਲਾਂ ਨੂੰ ਈ-ਮੋਬਿਲਿਟੀ ’ਚ ਬਦਲਾਅ ਨੂੰ ਰਫਤਾਰ ਦੇਣ ਵਾਲੇ ਪ੍ਰਮੁੱਖ ਕਾਰਕਾਂ ’ਚੋਂ ਹਨ।

ਇਹ ਵੀ ਪੜ੍ਹੋ– ਸਸਤਾ ਹੋਇਆ Samsung ਦਾ 48MP ਕੈਮਰੇ ਵਾਲਾ ਇਹ ਸਮਾਰਟਫੋਨ, ਜਾਣੋ ਨਵੀਂ ਕੀਮਤ

ਇਲੈਕਟ੍ਰਿਕ ਵਾਹਨਾਂ (ਈ. ਵੀ.) ਦੇ ਦੋਪਹੀਆ ਸ਼੍ਰੇਣੀ ਜਿਸ ਨੂੰ ਹੀਰੋ ਮੋਟੋਕਾਰਪ ਸਮਰਥਿਤ ਈਥਰ ਐਨਰਜੀ, ਓਲਾ ਇਲੈਕਟ੍ਰਿਕ, ਓਕੀਨਾਵਾ ਆਟੋਟੈੱਕ, ਰਿਵੋਲਟ ਇੰਟੈਲੀਕਾਰਪ ਵਰਗੇ ਸਟਾਰਟਅਪ ਨੂੰ ਵਿਆਪਕ ਸਮਰਥਨ ਮਿਲ ਰਿਹਾ ਹੈ। ਸਰਕਾਰ ਦੇਸ਼ ’ਚ ਈ. ਵੀ. ਅਪਣਾਉਣ ’ਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਵੱਖ-ਵੱਖ ਸਬਸਿਡੀ ਦੇ ਨਾਲ ਹੀ ਸੂਬਾ ਸਰਕਾਰਾਂ ਵੀ ਆਪਣੇ ਪੱਧਰ ’ਤੇ ਵੀ ਈ. ਵੀ. ਨੂੰ ਪ੍ਰੋਤਸਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨਾਲ ਇਨ੍ਹਾਂ ਵਾਹਨਾਂ ਦੀ ਮੰਗ ਹੁਣ ਵਧਣ ਲੱਗੀ ਹੈ।

ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ

Rakesh

This news is Content Editor Rakesh