ਅਲਟੋ ਤੋਂ ਵੀ ਮਹਿੰਗੀ ਹੈ ਇਹ ਸਾਈਕਲ, ਤਾਕਤ SUV ਜਿੰਨੀ

03/05/2020 5:56:17 PM

ਆਟੋ ਡੈਸਕ– ਇਕ ਅਮਰੀਕੀ ਕਾਰ ਕੰਪਨੀ ਨੇ ਅਜਿਹੀ ਸਾਈਕਲ ਬਣਾਈ ਹੈ ਜੋ ਭਾਰਤ ਦੀਆਂ ਸਭ ਤੋਂ ਪਸੰਦੀਦਾ ਕਾਰਾਂ ’ਚੋਂ ਇਕ ਅਲਟੋ ਤੋਂ ਮਹਿੰਗੀ ਹੈ। ਇਹ ਸਾਈਕਲ ਇਲੈਕਟ੍ਰਿਕ ਹੈ ਅਤੇ ਬਰਫ ’ਤੇ ਆਸਾਨੀ ਨਾਲ ਚਲਾਈ ਜਾ ਸਕਦੀ ਹੈ। ਪਰ ਅਮਰੀਕੀ ਕਾਰ ਕੰਪਨੀ ਇਸ ਨੂੰ ਆਲ ਟੇਰੇਨ ਬਾਈਕ ਕਹਿ ਰਹੀ ਹੈ। ਯਾਨੀ ਇਹ ਕਿਸੇ ਵੀ ਮਸ਼ਕਿਲ ਰਸਤੇ ’ਤੇ ਚਲਾਈ ਜਾ ਸਕਦੀ ਹੈ। 

ਅਮਰੀਕਾ ਦੀ ਕਾਰ ਨਿਰਮਾਤਾ ਕੰਪਨੀ ਜੀਪ ਨੇ ਆਪਣੀ ਨਵੀਂ ਇਲੈਕਟ੍ਰਿਕ ਮਾਊਂਟੇਡ ਬਾਈਕਕਵਾਈਟਕੈਟ ਹਾਲ ਹੀ ’ਚ ਲਾਂਚ ਕੀਤੀ ਹੈ। ਇਸ ਦੀ ਕੀਮਤ 5899 ਅਮਰੀਕੀ ਡਾਲਰ (ਕਰੀਬ 4.33 ਲੱਖ ਰੁਪਏ) ਰੱਖੀ ਗਈ ਹੈ। 

ਇਲੈਕਟ੍ਰਿਕ ਬਾਈਕ ਜਾਂ ਇਲੈਕਟ੍ਰਿਕ ਸਾਈਕਲ ਸੈਗਮੈਂਟ ’ਚ ਕਵਾਈਟਕੈਟ ਬਾਈਕ ਸਭ ਤੋਂ ਮਹਿੰਗੀ ਬਾਈਕ ਬਣ ਗਈ ਹੈ। ਜਦਕਿ, ਤੁਸੀਂ ਚਾਹੋ ਤਾਂ 2000 ਅਮਰੀਕੀ ਡਾਲਰ (ਕਰੀਬ 1.47 ਲੱਖ ਰੁਪਏ) ’ਚ ਇਕ ਚੰਗੀ ਮਾਊਂਟੇਡ ਬਾਈਕ ਖਰੀਦ ਸਕਦੇ ਹੋ।

ਕਵਾਈਟਕੈਟ ਬਣਾਉਣ ਵਾਲੀ ਅਮਰੀਕੀ ਕੰਪਨੀ ਦਾ ਦਾਅਵਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਬਿਹਤਰੀਨ ਮਾਊਂਟੇਡ ਬਾਈਕ ਹੈ। ਇਸ ਨਾਲੋਂ ਬਿਹਤਰ ਇਲੈਕਟ੍ਰਿਕ ਮਾਊਂਟੇਡ ਬਾਕੀ ਅੱਜ ਤਕ ਨਹੀਂ ਬਣਾਈ ਗਈ।

 ਇਸ ਸਾਈਕਲ ’ਚ ਬਾਫੈਂਗ ਅਲਟਰਾ ਮਿਡ-ਡਰਾਈਵ ਮੋਟਰ ਲੱਗੀ ਹੈ। ਇਸ ਨਾਲ ਸਾਈਕਲ ਨੂੰ 750 ਵਾਟ ਦੀ ਪਾਵਰ ਮਿਲਦੀ ਹੈ ਅਤੇ160 ਐੱਨ.ਐੱਮ. ਟਾਕ ਟਾਰਕ ਜਨਰੇਟ ਹੁੰਦਾ ਹੈ। ਯਾਨੀ ਇਹ ਐੱਸ.ਯੂ.ਵੀ. ਕ੍ਰੇਟਾ ਦੇ ਬਰਾਬਰ ਤਾਕਤਵਰ ਹੈ। ਕ੍ਰੇਟਾ 151 ਐੱਨ.ਐੱਮ. ਦਾ ਟਾਰਕ ਦਿੰਦੀ ਹੈ।

 ਇਕ ਵਾਰ ਚਾਰਜ ਕਰਨ ’ਤੇ ਇਹ ਸਾਈਕਲ 64 ਕਿਲੋਮੀਟਰ ਚੱਲੇਗੀ। ਇੰਨਾ ਹੀ ਨਹੀਂ, ਇਸ ਦੀ ਟਾਪ ਸਪੀਕਰ 60 ਕਿਲੋਮੀਟਰ ਪ੍ਰਤੀ ਘੰਟਾ ਹੈ।