ਨਵੇਂ ਕੋਵਿਡ ਵੇਰੀਐਂਟ ਨੇ ਵਧਾਈ ਗੋਲਡ ਦੀ ਕੀਮਤ, 52000 ਦੇ ਪੱਧਰ ਤੱਕ ਜਾ ਸਕਦੈ ਸੋਨਾ

11/29/2021 1:04:29 PM

ਨਵੀਂ ਦਿੱਲੀ (ਭਾਸ਼ਾ) - ‘ਕੋਵਿਡ-19’ ਦੇ ਨਵੇਂ ਵੇਰੀਐਂਟ ਨਾਲ ਸੋਨੇ ਦੀਆਂ ਕੀਮਤਾਂ ਵਿਚ ਉਛਾਲ ਆਇਆ ਹੈ। ਸ਼ੁੱਕਰਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ ਉੱਤੇ ਵਾਅਦਾ ਸੋਨੇ ਦੀ ਕੀਮਤ 219 ਰੁਪਏ ਪ੍ਰਤੀ 10 ਗ੍ਰਾਮ ਵਧੀ। ਸ਼ੁੱਕਰਵਾਰ ਨੂੰ ਦਸੰਬਰ ਵਾਅਦਾ ਸੋਨੇ ਦਾ ਭਾਅ 47,640 ਰੁਪਏ ਪ੍ਰਤੀ 10 ਗ੍ਰਾਮ ਉੱਤੇ ਬੰਦ ਹੋਇਆ, ਜੋ ਆਪਣੇ ਪਿਛਲੇ ਬੰਦ ਤੋਂ ਲਗਭਗ 0.50 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਕਮੋਡਿਟੀ ਬਾਜ਼ਾਰ ਦੇ ਐਕਸਪਰਟਸ ਮੁਤਾਬਕ, ਪੀਲੀ ਧਾਤੂ ਦੀ ਕੀਮਤ ਵਿਚ ਇਹ ਵਾਧਾ ਨਵੇਂ ਕੋਵਿਡ ਵੇਰੀਐਂਟ ਦੀ ਚਿੰਤਾ ਕਾਰਨ ਹੋਇਆ ਹੈ, ਜਿਸ ਕਾਰਨ ਗਲੋਬਲ ਇਕਵਿਟੀ ਮਾਰਕੀਟ ਵਿਚ ਭਾਰੀ ਬਿਕਵਾਲੀ ਹੋਈ।

ਐਕਸਪਰਟ ਮੁਤਾਬਿਕ ਕੀਮਤੀ ਧਾਤੂ ਲਈ ਦ੍ਰਿਸ਼ਟੀਕੋਣ ਪਹਿਲਾਂ ਤੋਂ ਹੀ ਤੇਜ਼ ਹੈ ਕਿਉਂਕਿ ਵਧਦੀ ਕੌਮਾਂਤਰੀ ਮਹਿੰਗਾਈ, ਵਿਆਜ ਦਰਾਂ ਵਿਚ ਵਾਧੇ ਉੱਤੇ ਯੂ. ਐੱਸ. ਫੇਡ ਦੇ ਉਦਾਸੀਨ ਰੁਖ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਵਿਚ ਗਿਰਾਵਟ ਪਹਿਲਾਂ ਨਾਲ ਹੀ ਪੀਲੀ ਧਾਤੂ ਦੀ ਚਮਕ ਵਧੀ।

ਇਹ ਵੀ ਪੜ੍ਹੋ : ਸਬਜ਼ੀਆਂ ਤੇ ਤੇਲ ਮਗਰੋਂ ਮਹਿੰਗੀਆਂ ਹੋਈਆਂ ਘਰੇਲੂ ਵਰਤੋਂ ਦੀਆਂ ਇਹ ਚੀਜ਼ਾਂ

ਆਈ. ਆਈ. ਐੱਫ. ਐੱਲ. ਸਕਿਓਰਿਟੀਜ਼ ਦੇ ਕਮੋਡਿਟੀ ਐਂਡ ਕਰੰਸੀ ਟਰੇਡ ਦੇ ਵਾਈਸ ਪ੍ਰੈਜ਼ੀਡੈਂਟ ਅਨੁਜ ਗੁਪਤਾ ਨੇ ਕਿਹਾ ਕਿ ਇਕ ਮਹੀਨੇ ਵਿਚ, ਅਸੀਂ ਵੇਖ ਸਕਦੇ ਹਾਂ ਕਿ ਸੋਨੇ ਦੀ ਕੀਮਤ 49,700 ਰੁਪਏ ਦੇ ਪੱਧਰ ਨੂੰ ਛੂਹ ਸਕਦੀ ਹੈ। ਉਨ੍ਹਾਂ ਕਿਹਾ,‘‘ਚਾਲੂ ਵਿੱਤੀ ਸਾਲ 2022 ਦੇ ਅਖੀਰ ਤੱਕ ਸੋਨੇ ਦਾ ਮੁੱਲ 52,000 ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਕੌਮਾਂਤਰੀ ਬਾਜ਼ਾਰ ਵਿਚ ਸੋਨਾ 2022 ਦੇ ਅਖੀਰ ਤੱਕ 2,000 ਡਾਲਰ ਪ੍ਰਤੀ ਔਂਸ ਤੱਕ ਜਾ ਸਕਦਾ ਹੈ। ਐੱਮ. ਸੀ. ਐੱਕਸ. ਉੱਤੇ 46,900 ਰੁਪਏ ਪ੍ਰਤੀ 10 ਲੈਵਲ ਉੱਤੇ ਸਟਾਪ ਲਾਸ ਨੂੰ ਬਣਾਏ ਰੱਖਦੇ ਹੋਏ 48,700 ਰੁਪਏ ਦੇ ਸ਼ਾਰਟ ਟਰਮ ਟਾਰਗੈੱਟ ਲਈ ਲੱਗਭੱਗ 47,500 ਰੁਪਏ ਤੋਂ 47,700 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਉੱਤੇ ਸੋਨਾ ਖਰੀਦ ਸਕਦੇ ਹਨ।

ਓਮੀਕਰੋਨ ਵਾਇਰਸ ਨਾਲ ਥੋੜ੍ਹੇ ਸਮੇਂ ਲਈ ਤੇਜ਼ ਉਛਾਲ ਦੀ ਉਮੀਦ

ਅਨੁਜ ਗੁਪਤਾ ਨੇ ਕਿਹਾ,‘‘ਵਿਆਜ ਦਰਾਂ ਵਿਚ ਵਾਧੇ ਉੱਤੇ ਯੂ. ਐੱਸ. ਫੇਡ ਦਾ ਉਦਾਸੀਨ ਰੁਖ ਅਤੇ ਵੱਧਦੀ ਉਦਯੋਗਿਕ ਮੰਗ ਜਿਵੇਂ ਟਰਿਗਰ ਪਹਿਲਾਂ ਤੋਂ ਹੀ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਸਮਰਥਨ ਕਰਨ ਲਈ ਮੌਜੂਦ ਹਨ ਪਰ ਓਮੀਕਰੋਨ ਵਾਇਰਸ ਦੀ ਖਬਰ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਿਚ ਥੋੜ੍ਹੇ ਸਮੇਂ ਲਈ ਤੇਜ਼ ਉਛਾਲ ਆਉਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਭਾਰਤ ’ਚ ਕ੍ਰਿਪਟੋ ਨਿਵੇਸ਼ਕਾਂ ਦੇ ਭਵਿੱਖ ਲਈ ਸੰਸਦ ’ਚ ਆਉਣ ਵਾਲੇ ਕਾਨੂੰਨ ’ਤੇ ਸਭ ਦੀਆਂ ਨਜ਼ਰਾਂ

ਭਾਰਤੀ ਰੁਪਏ ’ਚ ਗਿਰਾਵਟ ਨੇ ਸੋਨੇ ਦੀ ਕੀਮਤ ਵਧਣ ਦਾ ਕੀਤਾ ਸਮਰਥਨ

ਮੋਤੀਲਾਲ ਓਸਵਾਲ ਵਿਚ ਕਮੋਡਿਟੀ ਰਿਸਰਚ ਦੇ ਉਪ-ਪ੍ਰਧਾਨ ਅਮਿਤ ਸਜੇਜਾ ਨੇ ਕਿਹਾ,‘‘ਸੋਨੇ ਦੀ ਕੀਮਤ ਵਿਚ ਮੌਜੂਦਾ ਤੇਜ਼ੀ ਨੂੰ ਨਵੇਂ ਕੋਵਿਡ ਵੇਰੀਐਂਟ ਤਣਾਅ ਲਈ ਜ਼ਿੰਮੇਦਾਰ ਠਹਿਰਾਇਆ ਜਾ ਸਕਦਾ ਹੈ। ਇਸ ਨੇ ਹਾਲ ਦੇ ਦਿਨਾਂ ਵਿਚ ਪੀਲੀ ਧਾਤੂ ਦੀ ਚਮਕ ਲਈ ਉਤਪ੍ਰੇਰਕ ਦੇ ਰੂਪ ਵਿਚ ਕੰਮ ਕੀਤਾ ਕਿਉਂਕਿ ਵੱਧਦੀ ਕੌਮਾਂਤਰੀ ਮਹਿੰਗਾਈ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਵਿਚ ਗਿਰਾਵਟ ਪਹਿਲਾਂ ਤੋਂ ਹੀ ਉਤਰ ਵੱਲ ਵਧਣ ਲਈ ਸੋਨੇ ਦੀ ਕੀਮਤ ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਗਲੇ ਡੇਢ ਮਹੀਨੇ ਵਿਚ ਰੁਪਇਆ 76 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੋਂ ਹੇਠਾਂ ਜਾ ਸਕਦਾ ਹੈ।

ਇਹ ਵੀ ਪੜ੍ਹੋ : ਸਰਾਫਾ ਬਾਜ਼ਾਰ 'ਚ ਭੂਚਾਲ ; ਸੋਨਾ 1155 ਅਤੇ ਚਾਂਦੀ 3130 ਰੁਪਏ ਹੋਏ ਸਸਤੇ

ਸੋਨੇ ਵਿਚ ਮਜ਼ਬੂਤ ਸਪੋਰਟ

ਮੋਤੀਲਾਲ ਓਸਵਾਲ ਦੇ ਅਮਿਤ ਸਜੇਜਾ ਨੇ ਕਿਹਾ ਕਿ ਸੋਨੇ ਦੀ ਕੀਮਤ ਨੂੰ 1760 ਡਾਲਰ ਪ੍ਰਤੀ ਔਂਸ ਉੱਤੇ ਮਜ਼ਬੂਤ ਸਮਰਥਨ ਹੈ ਅਤੇ ਇਸ ਸਮੇਂ ਇਹ 1780 ਡਾਲਰ ਤੋਂ 1790 ਡਾਲਰ ਪ੍ਰਤੀ ਔਂਸ ਦੇ ਪੱਧਰ ਉੱਤੇ ਹੈ। ਇਸ ਲਈ ਸੋਨੇ ਲਈ ਰਿਸਕ ਰਿਵਾਰਡ ਰੇਸ਼ੋ ਕਰੀਬ 1:3 ਹੈ, ਜੋ ਬਹੁਤ ਆਕਰਸ਼ਕ ਹੈ। 1,880 ਡਾਲਰ ਪ੍ਰਤੀ ਔਂਸ ਦੇ ਸ਼ਾਰਟ ਟਰਮ ਟਾਰਗੈੱਟ ਲਈ ਮੌਜੂਦਾ ਪੱਧਰ ਉੱਤੇ ਸੋਨਾ ਖਰੀਦਣਾ ਚਾਹੀਦੈ ਹੈ। ਉਨ੍ਹਾਂ ਕਿਹਾ ਕਿ ਅਗਲੇ 2 ਤੋਂ 3 ਮਹੀਨਿਆਂ ਵਿਚ ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ 1,915 ਡਾਲਰ ਪ੍ਰਤੀ ਔਂਸ ਦੇ ਪੱਧਰ ਤੱਕ ਵਧ ਸਕਦੀ।

ਇਹ ਵੀ ਪੜ੍ਹੋ : ਇਮਰਾਨ ਸਰਕਾਰ 'ਚ ਪਾਕਿਸਤਾਨ 'ਤੇ 70 ਫ਼ੀਸਦੀ ਵਧਿਆ ਕਰਜ਼ਾ, 50 ਟ੍ਰਿਲਿਅਨ ਰੁਪਏ ਦਾ ਕਰਜ਼ਦਾਰ ਹੋਇਆ ਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur