ਬਾਸ਼ ਨੂੰ 412 ਕਰੋੜ ਰੁਪਏ ਦਾ ਸ਼ੁੱਧ ਲਾਭ

05/22/2019 11:12:32 AM

ਨਵੀਂ ਦਿੱਲੀ—ਵਾਹਨ ਕਲਪੁਰਜੇ ਬਣਾਉਣ ਵਾਲੀ ਕੰਪਨੀ ਬਾਸ਼ ਦਾ ਸ਼ੁੱਧ ਲਾਭ ਮਾਰਚ 'ਚ ਖਤਮ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ 5.09 ਫੀਸਦੀ ਘਟ ਕੇ 411.70 ਕਰੋੜ ਰੁਪਏ ਰਿਹਾ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 2017-18 ਦੀ ਇਸ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਲਾਭ 433.78 ਕਰੋੜ ਰੁਪਏ ਸੀ। ਸ਼ੇਅਰ ਬਾਜ਼ਾਰ ਨੂੰ ਮੰਗਲਵਾਰ ਨੂੰ ਦਿੱਤੀ ਸੂਚਨਾ 'ਚ ਕੰਪਨੀ ਨੇ ਦੱਸਿਆ ਕਿ ਸਮੀਖਿਆ ਸਮੇਂ 'ਚ ਉਸ ਦੇ ਸੰਚਾਲਨ 'ਚ ਆਮਦਨ 2,749.15 ਕਰੋੜ ਰੁਪਏ ਰਹੀ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਸਮੇਂ 'ਚ 3,158.03 ਕਰੋੜ ਰੁਪਏ ਸੀ। ਪੂਰੇ ਵਿੱਤੀ ਸਾਲ 2018-19 'ਚ ਕੰਪਨੀ ਦਾ ਸ਼ੁੱਧ ਲਾਭ 16.58 ਫੀਸਦੀ ਵਧ ਕੇ 1,598.04 ਕਰੋੜ ਰੁਪਏ ਰਿਹਾ। ਜਦੋਂਕਿ ਉਸ ਦੀ ਸੰਚਾਲਨ 'ਚ ਆਮਦਨ 12,257.91 ਕਰੋੜ ਰੁਪਏ ਰਹੀ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਸ਼ੌਮਿਤਰ ਭੱਟਾਚਾਰਿਆ ਨੇ ਕਿਹਾ ਕਿ ਬਾਸ਼ ਇੰਡੀਆ ਸਧਾਰਣੀਯ ਅਤੇ ਲਾਭਦਾਇਕ ਵਾਧੇ 'ਤੇ ਆਪਣਾ ਧਿਆਨ ਬਣਾਏ ਰੱਖੇਗੀ। ਕੰਪਨੀ ਦੇ ਨਿਰਦੇਸ਼ਕ ਮੰਡਲ ਨੇ 2018-19 ਲਈ 10 ਰੁਪਏ ਅੰਕਿਤ ਮੁੱਲ ਵਾਲੇ ਪ੍ਰਤੀ ਸ਼ੇਅਰ 'ਤੇ 105 ਰੁਪਏ ਲਾਭਾਂਸ਼ ਦੇਣ ਦੀ ਸਿਫਾਰਿਸ਼ ਕੀਤੀ ਹੈ।

Aarti dhillon

This news is Content Editor Aarti dhillon