ਪੈਟਰੋਲੀਅਮ ਉਤਪਾਦਾਂ ਨੂੰ GST ਦੇ ਤਹਿਤ ਲਿਆਉਣ ਦੀ ਲੋੜ: ਪ੍ਰਧਾਨ

04/21/2018 8:29:15 AM

ਪਟਨਾ—ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਪੈਟਰੋਲੀਅਮ ਉਤਪਾਦਾਂ ਨੂੰ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦੇ ਤਹਿਤ ਲਿਆਉਣ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਸੰਸਾਰਿਕ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਧਣ ਦੀ ਸਥਿਤੀ 'ਚ ਈਂਧਣ ਕੀਮਤਾਂ 'ਚ ਵਾਧੇ ਨਾਲ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਇਸ ਬਾਰੇ 'ਚ ਆਪਣਾ ਵਿਚਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਜੀ.ਐੱਸ.ਟੀ. ਨੂੰ ਪਿਛਲੇ ਸਾਲ ਜੁਲਾਈ 'ਚ ਲਾਗੂ ਕੀਤਾ ਗਿਆ ਹੈ। ਫਿਲਹਾਲ ਪੈਟਰੋਲੀਅਮ ਉਤਪਾਦਾਂ ਨੂੰ ਇਸ ਦੇ ਦਾਅਰੇ ਤੋਂ ਬਾਹਰ ਰੱਖਿਆ ਗਿਆ ਹੈ। 
ਪ੍ਰਧਾਨ ਨੇ ਕਿਹਾ ਕਿ ਸੀਰੀਆ 'ਚ ਤਣਾਅ ਅਤੇ ਅਮਰੀਕਾ ਵਲੋਂ ਈਰਾਨ 'ਤੇ ਨਵੇਂ ਪ੍ਰਤੀਬੰਧ ਲਗਾਉਣ ਦੀ ਧਮਕੀ ਨਾਲ ਕੌਮਾਂਤਰੀ ਬਾਜ਼ਾਰ 'ਚ ਪੈਟਰੋਲੀਅਮ ਉਤਪਾਦ ਪਿਛਲੇ 4 ਸਾਲ ਦੇ ਸਰਵਕਾਲਿਕ ਉੱਚ ਪੱਧਰ 'ਤੇ ਪਹੁੰਚ ਗਏ ਹਨ। ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਇਸ ਨੂੰ ਲੈ ਕੇ ਚਿੰਤਿਤ ਹੈ ਪੈਟਰੋਲੀਅਮ ਉਤਪਾਦਾਂ ਨੂੰ ਜੀ.ਐੱਸ.ਟੀ. ਦੇ ਤਹਿਤ ਲਿਆਇਆ ਜਾਣਾ ਚਾਹੀਦਾ ਪਰ ਕਿਉਂਕਿ ਇਹ ਜੀ.ਐੱਸ.ਟੀ. ਲਾਗੂ ਦਾ ਪਹਿਲਾ ਸਾਲ ਹੈ, ਸੂਬਾ ਇਸ ਨੂੰ ਲੈ ਕੇ ਚਿੰਤਿਤ ਹੈ ਅਤੇ ਆਪਣੀ ਆਮਦਨ ਨੂੰ ਲੈ ਕੇ ਦੁਚਿੱਤੇ 'ਚ ਹੈ। ਇਸ ਮੌਕੇ 'ਤੇ ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ, ਸੂਬੇ ਦੇ ਸੰਸਾਧਨ ਮੰਤਰੀ ਵਿਜੇ ਕੁਮਾਰ ਸਿਨਹਾ ਅਤੇ ਬਿਹਾਰ ਬੀ.ਜੇ.ਪੀ ਦੇ ਉਪ ਪ੍ਰਧਾਨ ਦੇਵੇਸ਼ ਕੁਮਾਰ ਵੀ ਮੌਜੂਦ ਸਨ।