ਨਹੀਂ ਵਿਕੇ ਦੇਸ਼ ਦੇ 7 ਪ੍ਰਮੁੱਖ ਸ਼ਹਿਰਾਂ ''ਚੋਂ 4.62 ਲੱਖ ਕਰੋੜ ਦੇ ਮਕਾਨ, ਟਾਪ ''ਤੇ NCR

10/16/2019 3:52:02 PM

ਨਵੀਂ ਦਿੱਲੀ—ਦੇਸ਼ ਦਾ ਰੀਅਲ ਅਸਟੇਟ ਖੇਤਰ ਵੀ ਸੁਸਤੀ ਦੇ ਦੌਰ 'ਚ ਲੰਘ ਰਿਹਾ ਹੈ। ਇਸ ਦਾ ਅਸਰ ਮਕਾਨਾਂ ਦੀ ਵਿਕਰੀ 'ਤੇ ਵੀ ਪੈ ਰਿਹਾ ਹੈ। ਸੰਪਤੀ ਸਲਾਹਕਾਰ ਕੰਪਨੀ ਜੇ.ਐੱਲ.ਐੱਲ. ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਮਕਾਨਾਂ 'ਚ ਗਾਹਕਾਂ ਦੀ ਦਿਲਚਸਪੀ ਘੱਟ ਹੋਣ ਨਾਲ ਦੇਸ਼ ਦੇ ਸੱਤ ਪ੍ਰਮੁੱਖ ਸ਼ਹਿਰਾਂ 'ਚ 4.62 ਲੱਖ ਕਰੋੜ ਰੁਪਏ ਦੇ ਰਿਹਾਇਸ਼ੀ ਪ੍ਰਾਜੈਕਟ ਅਟਕੇ ਹੋਏ ਹਨ। ਇਸ 'ਚ 84 ਫੀਸਦੀ ਯੋਜਨਾਵਾਂ ਸਿਰਫ ਦਿੱਲੀ-ਐੱਨ.ਸੀ.ਆਰ. ਅਤੇ ਮੁੰਬਈ 'ਚ ਹੈ। ਇਕੱਲੇ ਦਿੱਲੀ-ਐੱਨ.ਸੀ.ਆਰ. 'ਚ ਇਹ ਅੰਕੜਾ 62 ਫੀਸਦੀ ਅਤੇ ਮੁੰਬਈ 'ਚ 22 ਫੀਸਦੀ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਅਪਾਰਟਮੈਂਟ ਉੱਚ ਮਾਧਿਅਮ ਅਤੇ ਪ੍ਰੀਮੀਅਮ ਸ਼ੇਣੀ ਦੇ ਹਨ।
ਜੇ.ਐੱਲ.ਐੱਲ. ਨੇ ਆਪਣੀ ਖੋਜ ਰਿਪੋਰਟ 'ਚ ਮੁੰਬਈ ਨੂੰ ਛੱਡ ਕੇ ਸ਼ਹਿਰਾਂ ਲਈ 75 ਲੱਖ ਰੁਪਏ ਦੇ ਮਕਾਨਾਂ ਨੂੰ 'ਕਿਫਾਇਤੀ ਅਤੇ ਮਾਧਿਅਮ ਸ਼੍ਰੇਣੀ' 'ਚ ਰੱਖਿਆ ਹੈ, ਜਦੋਂਕਿ ਮੁੰਬਈ 'ਚ ਅਜਿਹੇ ਮਕਾਨਾਂ ਦੀ ਕੀਮਤ ਇਕ ਕਰੋੜ ਰੁਪਏ ਤੱਕ ਹੈ। ਜੇ.ਐੱਲ.ਐੱਲ. ਇੰਡੀਆ ਦੇ ਮੁੱਖ ਅਰਥਸ਼ਾਸਤਰੀ ਅਤੇ ਖੋਜ ਪ੍ਰਮੁੱਖ ਸਮੰਤਕ ਦਾਸ ਦਾ ਕਹਿਣਾ ਹੈ ਕਿ ਇਹ ਆਮ ਧਾਰਨਾ ਹੈ ਕਿ ਪੂਰੇ ਰੀਅਲ ਅਸਟੇਟ ਖੇਤਰ 'ਚ ਸੰਕਟ ਹੈ, ਜੋ ਸਹੀ ਨਹੀਂ ਹੈ। ਮੁੱਖ ਰੂਪ ਨਾਲ ਉੱਚ-ਮਾਧਿਅਮ ਅਤੇ ਪ੍ਰੀਮੀਅਮ ਸ਼੍ਰੇਣੀ 'ਚ ਰਿਹਾਇਸ਼ੀ ਪ੍ਰਾਜੈਕਟ ਹੀ ਅਟਕੇ ਹੋਏ ਹਨ।  
ਰਿਪੋਰਟ ਮੁਤਾਬਕ ਜੋ ਰਿਹਾਇਸ਼ੀ ਪ੍ਰਾਜੈਕਟ ਅਟਕੇ ਹੋਏ ਹਨ, ਉਨ੍ਹਾਂ ਦੀ ਮੁੰਬਈ 'ਚ ਔਸਤ ਕੀਮਤ 1.99 ਕਰੋੜ ਰੁਪਏ ਹੈ। ਉੱਧਰ ਬੇਂਗਲੁਰੂ 'ਚ ਇਨ੍ਹਾਂ ਦੀ ਔਸਤ ਕੀਮਤ 95 ਲੱਖ, ਹੈਦਰਾਬਾਦ 'ਚ 94 ਲੱਖ, ਚੇਨਈ 'ਚ 87 ਲੱਖ, ਦਿੱਲੀ-ਐੱਨ.ਸੀਆਰ. 'ਚ 75 ਲੱਖ, ਪੁਣੇ 'ਚ 65.62 ਲੱਖ ਅਤੇ ਕੋਲਕਾਤਾ 'ਚ 28.83 ਲੱਖ ਰੁਪਏ ਹਨ।

Aarti dhillon

This news is Content Editor Aarti dhillon