NCLT   ਨੇ ਸਵੀਕਾਰ ਕੀਤੀ Yes Bank ਦੀ ਪਟੀਸ਼ਨ, ਹੁਣ ਇਸ ਕੰਪਨੀ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ

02/14/2023 2:52:35 PM

ਨਵੀਂ ਦਿੱਲੀ - ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (NCLT) ਨੇ ਨਿੱਜੀ ਖੇਤਰ ਦੇ ਯੈੱਸ ਬੈਂਕ ਦੀ ਪਟੀਸ਼ਨ 'ਤੇ Zee Learn ਦੇ ਖਿਲਾਫ ਦੀਵਾਲੀਆਪਨ ਦੀ ਕਾਰਵਾਈ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ।

ਯੈੱਸ ਬੈਂਕ ਦਾ ਦਾਅਵਾ ਹੈ ਕਿ Essel ਗਰੁੱਪ ਦੀ ਕੰਪਨੀ ਨੇ 468.99 ਕਰੋੜ ਰੁਪਏ ਦੇ ਕਰਜ਼ੇ ਦੀ ਅਦਾਇਗੀ ਨਹੀਂ ਕੀਤੀ ਹੈ। ਇਸ ਵਿੱਚੋਂ 410.67 ਕਰੋੜ ਰੁਪਏ ਮੂਲ ਰਾਸ਼ੀ ਅਤੇ 58.32 ਕਰੋੜ ਰੁਪਏ ਵਿਆਜ ਹੈ।
ਜ਼ੀ ਲਰਨ 2 ਅਗਸਤ, 2021 ਨੂੰ ਯੈੱਸ ਬੈਂਕ ਲੋਨ ਦੀ ਮੁੜ ਅਦਾਇਗੀ ਵਿੱਚ ਡਿਫਾਲਟ ਸੀ। ਮੁੰਬਈ NCLT ਦੇ ਦੋ ਮੈਂਬਰੀ ਬੈਂਚ ਨੇ ਕਿਹਾ ਕਿ ਵਿੱਤੀ ਰਿਣਦਾਤਾ ਯੈੱਸ ਬੈਂਕ ਨੇ ਜਿਹੜੀ ਅਰਜ਼ੀ ਦਿੱਤੀ ਹੈ ਉਹ ਕਾਨੂੰਨੀ ਤੌਰ 'ਤੇ ਪੂਰੀ ਤਰ੍ਹਾਂ ਸਹੀ ਹੈ।

ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜ਼ੀ ਲਰਨ ਲੋਨ ਚੁਕਾਉਣ ਵਿੱਚ ਡਿਫਾਲਟ ਹੋ ਗਿਆ ਹੈ। ਯੈੱਸ ਬੈਂਕ ਨੇ ਪਿਛਲੇ ਸਾਲ NCLT ਵਿੱਚ ਅਪੀਲ ਕੀਤੀ ਸੀ। ਇਸ ਪਟੀਸ਼ਨ 'ਤੇ ਜ਼ੀ ਲਰਨ ਨੂੰ 25 ਅਪ੍ਰੈਲ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਸਿਰਫ਼ 20 ਦਿਨਾਂ 'ਚ ਅਡਾਨੀ ਸੰਕਟ ਨੇ ਨਿਵੇਸ਼ਕਾਂ ਦੇ ਡੁਬੋ ਦਿੱਤੇ 10 ਲੱਖ ਕਰੋੜ ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur