ਨਜ਼ਾਰਾ ਟੈਕਨਾਲੋਜੀਜ਼ ਦਾ ਆਈ. ਪੀ. ਓ. ਖੁੱਲ੍ਹਾ, ਹੋ ਸਕਦੀ ਹੈ ਬੰਪਰ ਕਮਾਈ!

03/17/2021 1:01:11 PM

ਨਵੀਂ ਦਿੱਲੀ- ਇਸ ਸਾਲ ਪ੍ਰਾਈਮਰੀ ਬਾਜ਼ਾਰ ਵਿਚ ਆਈ. ਪੀ. ਆਈ. ਦੀ ਬਹਾਰ ਲੱਗ ਹੋਈ ਹੈ। ਪਹਿਲੀ ਵਾਰ ਕੋਈ ਗੇਮਿੰਗ ਕੰਪਨੀ ਭਾਰਤੀ ਸ਼ੇਅਰ ਬਾਜ਼ਾਰ ਦਾ ਹਿੱਸਾ ਬਣਨ ਜਾ ਰਹੀ ਹੈ। ਰਾਕੇਸ਼ ਝੁੰਝੁਨਵਾਲਾ ਦੀ ਨਿਵੇਸ਼ ਵਾਲੀ ਕੰਪਨੀ ਨਜ਼ਾਰਾ ਟੈਕਨਾਲੋਜੀਜ਼ ਦਾ ਆਈ. ਪੀ. ਓ. ਅੱਜ ਗਾਹਕੀ ਲਈ ਖੁੱਲ੍ਹ ਗਿਆ ਹੈ।

ਨਜ਼ਾਰਾ ਟੈਕਨਾਲੋਜੀਜ਼ ਆਈ. ਪੀ. ਓ. ਜ਼ਰੀਏ 583 ਕਰੋੜ ਰੁਪਏ ਜੁਟਾਏਗੀ। ਇਸ ਦਾ ਪ੍ਰਾਈਸ ਬੈਂਡ 1,100-1,101 ਰੁਪਏ ਪ੍ਰਤੀ ਸ਼ੇਅਰ ਹੈ ਅਤੇ ਇਕ ਲਾਟ ਵਿਚ 13 ਸ਼ੇਅਰ ਹਨ।ਇਸ ਦਾ ਮਤਲਬ ਹੈ ਕਿ ਤੁਹਾਨੂੰ ਆਈ. ਪੀ. ਓ. ਵਿਚ ਨਿਵੇਸ਼ ਲਈ ਘੱਟੋ-ਘੱਟ 14,300 ਰੁਪਏ ਲਾਉਣੇ ਹੋਣਗੇ। ਇਸ ਇਸ਼ੂ ਵਿਚ ਕੰਪਨੀ ਦੇ ਮੌਜੂਦਾ ਸ਼ੇਅਰਧਾਰਕ ਆਪਣੀ ਹਿੱਸੇਦਾਰੀ ਦੇ 52.9 ਲੱਖ ਸ਼ੇਅਰ ਵੇਚ ਰਹੇ ਹਨ। 

ਇਹ ਵੀ ਪੜ੍ਹੋ- ਸਰਕਾਰ ਨੇ ਲੋਕ ਸਭਾ 'ਚ ਕਿਹਾ, 2 ਸਾਲਾਂ ਤੋਂ ਨਹੀਂ ਛਾਪੇ ਗਏ ਦੋ ਹਜ਼ਾਰ ਦੇ ਨੋਟ

10 ਫ਼ੀਸਦੀ ਹਿੱਸਾ ਰਿਟੇਲ ਨਿਵੇਸ਼ਕਾਂ ਲਈ ਰਾਖਵਾਂ ਰੱਖਿਆ ਗਿਆ ਹੈ ਅਤੇ ਇਹ 19 ਮਾਰਚ ਨੂੰ ਬੰਦ ਹੋ ਜਾਵੇਗਾ। ਇਸ ਇਸ਼ੂ ਦਾ ਪ੍ਰਬੰਧਨ ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼, ਆਈ. ਆਈ. ਐੱਫ. ਐੱਲ. ਸਕਿਓਰਿਟੀਜ਼, ਜੈਫਰੀਜ ਇੰਡੀਆ ਅਤੇ ਨੋਮੁਰਾ ਫਾਈਨੈਂਸ਼ੀਅਲ ਐਡਵਾਇਜ਼ਰੀ ਕਰ ਰਹੀ ਹੈ। ਲਿੰਕ ਇਨਟਾਈਮ ਇਸ ਇਸ਼ੂ ਦੀ ਰਜਿਸਟਰਾਰ ਹੈ। ਇਹ ਇਸ਼ੂ ਪੂਰੀ ਤਰ੍ਹਾਂ ਆਫ਼ਰ ਫਾਰ ਸੇਲ (ਓ. ਐੱਫ. ਐੱਸ.)ਤਹਿਤ ਹੈ। ਕੰਪਨੀ ਦਾ ਕੋਈ ਨਵਾਂ ਸ਼ੇਅਰ ਜਾਰੀ ਨਹੀਂ ਹੋਵੇਗਾ। ਵਿਸ਼ਲੇਸ਼ਕ ਜੋਖਮ ਪ੍ਰਤੀ ਵੀ ਸੁਚੇਤ ਰਹਿਣ ਦੀ ਸਲਾਹ ਦਿੰਦੇ ਹਨ। ਨਿਵੇਸ਼ਕਾਂ ਨੂੰ ਓਨਾ ਹੀ ਨਿਵੇਸ਼ ਕਰਨਾ ਚਾਹੀਦਾ ਹੈ ਜਿੰਨਾ ਉਹ ਨੁਕਸਾਨ ਹੋਣ ਦੀ ਸਥਿਤੀ ਵਿਚ ਸਹਿਣ ਕਰ ਸਕਦੇ ਹਨ।

ਇਹ ਵੀ ਪੜ੍ਹੋ- ਕ੍ਰਿਪਟੋਕਰੰਸੀ ਵੇਚਣ ਨੂੰ ਮਿਲਣਗੇ ਸਿਰਫ਼ 6 ਮਹੀਨੇ, ਫਿਰ ਸਜ਼ਾ ਤੇ ਜੁਰਮਾਨਾ

ਕੀ ਕਰਦੀ ਹੈ ਕੰਪਨੀ-
ਨਜ਼ਾਰਾ ਟੈਕਨਾਲੋਜੀਜ਼ ਦੀ ਸਥਾਪਨਾ ਗੇਮਰ ਨਿਤੀਸ਼ ਮਿੱਤਰਸੈਨ ਵੱਲੋਂ ਸਾਲ 2000 ਵਿਚ ਕੀਤੀ ਗਈ ਸੀ ਅਤੇ ਅੱਜ ਦੇਸ਼ ਵਿਚ ਮੋਹਰੀ ਈ-ਸਪੋਰਟਸ ਕੰਪਨੀਆਂ ਵਿਚੋਂ ਇਕ ਹੈ। ਕੰਪਨੀ ਦੀਆਂ ਪ੍ਰਮੁੱਖ ਗੇਮਜ਼ ਵਿਚ ਛੋਟਾ ਬੀਮ, ਔਗੀ ਐਂਡ ਕਾਕਰੋਚ, ਕੈਰਮ ਕਲੈਸ਼, ਮੋਟੂ-ਪਤਲੂ ਆਦਿ ਸ਼ਾਮਲ ਹਨ। ਇਸ ਦਾ 40 ਫ਼ੀਸਦੀ ਰੈਵੇਨਿਊ ਭਾਰਤ ਅਤੇ 40-41 ਫ਼ੀਸਦੀ ਰੈਵੇਨਿਊ ਉੱਤਰੀ ਅਮਰੀਕਾ ਤੇ ਬਾਕੀ ਅਫਰੀਕਾ, ਦੱਖਣੀ ਅਫਰੀਕਾ, ਮੱਧ-ਪੂਰਬ ਅਤੇ ਪੱਛਣੀ ਏਸ਼ੀਆ ਤੋਂ ਆਉਂਦਾ ਹੈ। ਕੰਪਨੀ ਵਿਚ ਰਾਕੇਸ਼ ਝੁਨਝੁਨਵਾਲਾ ਕੋਲ 10.8 ਫ਼ੀਸਦੀ ਹਿੱਸੇਦਾਰੀ ਹੈ ਪਰ ਉਹ ਨਜ਼ਾਰਾ ਦੇ ਆਈ. ਪੀ. ਓ. ਵਿਚ ਇਕ ਵੀ ਸ਼ੇਅਰ ਨਹੀਂ ਵੇਚ ਰਹੇ ਹਨ।

►ਨੋਟ- ਸਟਾਕ ਮਾਰਕੀਟ ਵਿਚ ਰਿਟਰਨ ਜੋਖਮ ਆਧਾਰਿਤ ਹੁੰਦਾ ਹੈ

Sanjeev

This news is Content Editor Sanjeev