ਸੰਤਰੇ ਦੀ ਬਰਾਮਦ ਵਧਾਉਣ ਲਈ ਨਾਗਪੁਰ ਬਣੇਗਾ ਓਰੇਂਜ ਕਲੱਸਟਰ

02/16/2020 12:35:57 AM

ਨਵੀਂ ਦਿੱਲੀ (ਇੰਟ.)-ਸੰਤਰਿਆਂ ਦੇ ਸ਼ਹਿਰ ਨਾਗਪੁਰ ਨੂੰ ਓਰੇਂਜ ਕਲੱਸਟਰ ਬਣਾਇਆ ਜਾਵੇਗਾ। ਇਸ ਤਹਿਤ ਸੰਤਰੇ ਦੀ ਬਰਾਮਦ ਵਧਾਉਣ ਲਈ ਨਾਗਪੁਰ ’ਚ ਜ਼ਰੂਰੀ ਇਨਫ੍ਰਾਸਟਰੱਕਚਰ ਬਣਾਇਆ ਜਾਵੇਗਾ। ਇਸ ਦੇ ਲਈ ਐਗਰੀਕਲਚਰ ਐਂਡ ਪ੍ਰਾਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈੱਲਪਮੈਂਟ ਅਥਾਰਟੀ (ਏਪੇਡਾ) ਨੋਡਲ ਏਜੰਸੀ ਹੋਵੇਗੀ। ਸਾਲ 2018 ’ਚ 1018.3 ਕਰੋਡ਼ ਡਾਲਰ ਦੇ ਸੰਤਰੇ ਦਾ ਕੌਮਾਂਤਰੀ ਵਪਾਰ ਹੋਇਆ। ਭਾਰਤ ’ਚ 2018-19 ’ਚ 8781 ਹਜ਼ਾਰ ਟਨ ਸੰਤਰੇ ਦਾ ਉਤਪਾਦਨ ਹੋਇਆ ਸੀ, ਜਿਸ ’ਚ ਮੰਡਾਰਿਨ ਅਤੇ ਕਲੇਮੇਂਟਾਈਨ ਕਿਸਮ ਵੀ ਸ਼ਾਮਲ ਹੈ।

ਮੱਧ ਪੂਰਬ ਦੇ ਦੇਸ਼ਾਂ ’ਚ ਹੋਵੇਗੀ ਬਰਾਮਦ
ਐਗਰੀਕਲਚਰ ਐਕਸਪੋਰਟ ਪਾਲਿਸੀ (ਏ. ਈ. ਪੀ.) ਤਹਿਤ ਨਾਗਪੁਰ ਦਾ ਵਿਕਾਸ ਓਰੇਂਜ ਕਲੱਸਟਰ ਦੇ ਰੂਪ ’ਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਏ. ਈ. ਪੀ. ਤਹਿਤ ਬਰਾਮਦ ਵਧਾਉਣ ਲਈ ਬਾਜ਼ਾਰ ਦੀ ਪਛਾਣ ਕਰਨਾ ਹੈ। ਨਾਗਪੁਰ ਵੱਲੋਂ ਮੁੱਖ ਰੂਪ ਨਾਲ ਮੱਧ ਪੂਰਬ ਦੇ ਦੇਸ਼ਾਂ ਨੂੰ ਸੰਤਰੇ ਦੀ ਬਰਾਮਦ ਹੋਵੇਗੀ। ਏ. ਈ. ਪੀ. ਤਹਿਤ ਨਾਗਪੁਰ ਅਤੇ ਆਸ-ਪਾਸ ਦੇ ਇਲਾਕੇ ਦੇ ਸੰਤਰੇ ਦੀ ਵਿਸ਼ੇਸ਼ ਬ੍ਰਾਂਡਿੰਗ ਵੀ ਹੋਵੇਗੀ। ਓਧਰ ਨਾਗਪੁਰ ਤੋਂ ਦੁਬਈ ਨੂੰ ਸੰਤਰੇ ਦੀ ਪਹਿਲੀ ਖੇਪ 13 ਫਰਵਰੀ ਨੂੰ ਭੇਜੀ ਗਈ। ਇਹ ਖੇਪ ਨਵੀ ਮੁੰਬਈ ਦੇ ਵਾਸ਼ੀ ਤੋਂ ਭੇਜੀ ਗਈ। ਵੇਨਗਾਰਡ ਹੈਲਥ ਕੇਅਰ ਕੰਪਲੈਕਸ ਵੱਲੋਂ ਰੈਫਰੀਜਰੇਟਿਡ ਕੰਟੇਨਰ ’ਚ ਕੁਲ 1500 ਕਰੇਟਸ ਭੇਜੇ ਗਏ।

 

Karan Kumar

This news is Content Editor Karan Kumar