ਦੁਨੀਆ ਭਰ ’ਚ 1 ਆਦਮੀ ਹੀ ਖਰੀਦ ਸਕੇਗਾ ਇਹ ਬਾਈਕ, ਜਾਣੋ ਕਿਉਂ?

06/05/2020 2:10:32 AM

ਆਟੋ ਡੈਸਕ– ਸ਼ਾਨਦਾਰ ਬਾਈਕ ਬਣਾਉਣ ਵਾਲੀ ਇਟਲੀ ਦੀ MV Agusta ਇਕ ਅਜਿਹਾ ਮੋਟਰਸਾਈਕਲ ਲਿਆਈ ਹੈ, ਜੋ ਬੇਹੱਦ ਦਿਲਚਸਪ ਹੈ। ਇਸ ਬਾਈਕ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੀ ਸਿਰਫ 1 ਯੂਨਿਟ ਹੀ ਬਣਾਈ ਜਾਵੇਗੀ ਯਾਨੀ ਦੁਨੀਆ ਭਰ ’ਚ ਸਿਰਫ ਇਕ ਵਿਅਕਤੀ ਇਸ ਨੂੰ ਖਰੀਦ ਸਕੇਗਾ। ਇਹ ਮੋਟਰਸਾਈਕਲ ਕੰਪਨੀ ਦੀ Brutale 1000 RR ਸੁਪਰ-ਨੇਕਡ ਬਾਈਕ ਦਾ ਅਲਟਰਾ-ਲਿਮਟਿਡ ਐਡੀਸ਼ਨ ਮਾਡਲ ਹੈ। ਇਸ ਨੂੰ MV Agusta Brutale 1000 RR ML ਨਾਂ ਨਾਲ ਪੇਸ਼ ਕੀਤਾ ਗਿਆ ਹੈ।

ਸ਼ਾਨਦਾਰ ਲੁੱਕ


Brutale 1000 RR ML ਮੋਟਰਸਾਈਕਲ ਦੀ ਲੁੱਕ ਸਟੈਂਡਰਡ Brutale 1000 RR ਵਰਗੀ ਹੈ। ਇਹ ਅਲਟਰਾ-ਲਿਮਟਿਡ ਐਡੀਸ਼ਨ ਬਾਈਕ ਬਲਿਊ ਅਤੇ ਵਾਈਟ ਕੰਬੀਨੇਸ਼ਨ ਨਾਲ ਟ੍ਰਾਈਕਲਰ ਪੇਂਟ ਸਕੀਮ ’ਚ ਆਈ ਹੈ। ਬਾਈਕ ਦੀ ਫਰੇਮ, ਐਲੂਮੀਨੀਅਮ ਵ੍ਹੀਲਜ਼ ਅਤੇ ਸਵਿੰਗਆਰਮ ’ਤੇ ਗੋਲਡ ਪੇਂਟ ਹੈ। ਇਸ ਦੇ ਨਾਂ ’ਚ ਸ਼ਾਮਲ ਕੀਤੇ ਗਏ ‘ML’ ਅੱਖਰ ਦਾ ਸੰਬੰਧ ਇਸ ਖਾਸ ਮੋਟਰਸਾਈਕਲਦੇ ਇਕਲੌਤੇ ਮਾਲਕ ਦੇ ਨਾਂ ਨਾਲ ਹੈ। ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਇਸ ਨੂੰ ਖਰੀਦਣ ਵਾਲੇ ਦਾ ਛੋਟਾ ਨਾਂ ‘ML’ ਹੈ। 

ਪਾਵਰ ਅਤੇ ਸਪੀਡ


Brutale 1000 RR ML ’ਚ ਕੋਈ ਮਕੈਨੀਕਲ ਬਦਲਾਅ ਨਹੀਂ ਕੀਤਾ ਗਿਆ ਯਾਨੀ ਇਸ ਦਾ ਇੰਜਣ ਸਟੈਂਡਰਡ Brutale 1000 RR ਵਾਲਾ ਹੈ। ਬਾਈਕ ’ਚ ਦਿੱਤਾ ਗਿਆ 998cc ਦਾ ਇੰਜਣ 205 ਬੀ.ਐੱਚ.ਪੀ. ਦੀ ਪਾਵਰ ਅਤੇ 115 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇੰਜਣ 6-ਸਪੀਡ ਟ੍ਰਾਂਸਮਿਸ਼ਨ ਨਾਲ ਲੈਸ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਅਲਟਰਾ-ਐਕਸਕਲੂਜ਼ਿਵ ਮਾਡਲ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜਨ ’ਚ ਸਮਰੱਥ ਹੈ। 

ਰਾਈਡਿੰਗ ਮੋਡ ਤੇ ਫੀਚਰਜ਼


Brutale 1000 RR ML ’ਚ ਚਾਰ ਰਾਈਡਿੰਗ ਮੋਡ ਹਨ ਜਿਨ੍ਹਾਂ ’ਚ ਰੇਸ, ਸਪੋਰਟਸ, ਰੇਨ ਅਤੇ ਕਸਟਮ ਸ਼ਾਮਲ ਹਨ। ਇਸ ਵਿਚ 5-ਇੰਚ ਦੀ ਹਾਈ-ਰੈਜ਼ੋਲਿਊਸ਼ਨ ਕਲਰ ਟੀ.ਐੱਫ.-ਟੀ. ਡਿਸਪਲੇਅ ਹੈ, ਜਿਸ ਵਿਚ ਬਾਈਕ ਨਾਲ ਜੁੜੀਆਂ ਕਈ ਜਾਣਕਾਰੀਆਂ ਮਿਲਦੀਆਂ ਹਨ। ਸਟੈਂਡਰਡ Brutale 1000 RR ਦੀ ਤਰ੍ਹਾਂ ਇਸ ਵਿਚ ਵੀ Ohlins ਸਸਪੈਂਸ਼ਨ ਅਤੇ Brembo Stylema ਬ੍ਰੇਕ ਦਿੱਤੇ ਗਏ ਹਨ। 

ਕਿੰਨੀ ਹੋਵੇਗੀ ਕੀਮਤ


MV Agusta ਨੇ ਆਪਣੀ ਇਸ ਸੁਪਰ-ਐਕਸਕਲੂਜ਼ਿਵ ਬਾਈਕ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ। ਇਹ ਮੋਟਰਸਾਈਕਲ ਸਿਰਫ ਨੂੰ ਯੂਨਿਟ ਬਣੇਗੀ। ਅਜਿਹੇ ’ਚ ਇਸ ਦੀ ਕੀਮਤ ਕਾਫ਼ੀ ਜ਼ਿਆਦਾ ਹੋਣ ਦੀ ਉਮੀਦ ਹੈ। ਇਸ ਦੇ ਚਲਦੇ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਸ਼ਾਇਦ ਹੀ ਇਸ ਬਾਈਕ ਦੀ ਕੀਮਤ ਦਾ ਖੁਲਾਸਾ ਕਰੇ। 

Rakesh

This news is Content Editor Rakesh